ਮੋਲ (ਇਕਾਈ)

From Wikipedia, the free encyclopedia

Remove ads

ਮੋਲ ਇਕਾਈ ਕਿਸੇ ਸਪੀਸਿਜ਼ (ਪਰਮਾਣੂ, ਅਣੂ, ਆਇਨ ਜਾਂ ਕਣ) ਦੇ ਇੱਕ ਮੋਲ[1] ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੁ ਜਾਂ ਅਣੂਵੀਂ ਪੁੰਜ ਦੇ ਬਰਾਬਰ ਹੁੰਦੀ ਹੈ। ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022×1023 ਹੁੰਦਾ ਹੈ ਜੋ ਕਿ 12 ਗ੍ਰਾਮ ਕਾਰਬਨ-12 ਵਿੱਚ ਹੁੰਦਾ ਹੈ। ਇਸ ਨੂੰ ਆਵੋਗਾਦਰੋ ਸਥਿਰ ਅੰਕ ਕਹਿੰਦੇ ਹਨ ਜਿਸ ਨੂੰ No ਨਾਲ ਦਰਸਾਇਆ ਜਾਂਦਾ ਹੈ। ਸੰਨ 1896 ਵਿੱਚ ਵਿਲਹੇਲਮ ਉਸਟਵਾਲਡ ਨੇ ਮੋਲ ਸ਼ਬਦ ਪ੍ਰਸਤਾਵਿਤ ਕੀਤਾ ਸੀ ਜੋ ਲੈਟਿਨ ਭਾਸ਼ਾ ਦੇ ਸ਼ਬਦ ਮੋਲਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਢੇਰ। ਸੰਨ 1967 ਵਿੱਚ ਮੋਲ ਇਕਾਈ ਸਵੀਕਾਰ ਕਰ ਲਈ ਗਈ।[2]

ਵਿਸ਼ੇਸ਼ ਤੱਥ ਮੋਲ, ਇਕਾਈ ਪ੍ਰਣਾਲੀ ...
Remove ads

ਉਦਾਹਰਨ

  • ਹਾਈਡ੍ਰੋਜਨ ਦਾ ਪੁੰਜ 1 ਗਰਾਮ ਹੈ ਇਸ ਲਈ 1 ਗਰਾਮ ਹਾਈਡ੍ਰੋਜਨ ਵਿੱਚ 6.022×1023 ਹਾਈਡ੍ਰੋਜਨ ਦੇ ਪਰਮਾਣੂ ਹੋਣਗੇ।
  • ਆਕਸੀਜਨ ਦਾ ਪੁੰਜ 16 ਹੈ ਇਸ ਲਈ 16 ਗਰਾਮ ਅਾਕਸੀਜਨ ਵਿੱਚ 6.022×1023 ਅਾਕਸੀਜਨ ਦੇ ਪਰਮਾਣੂ ਹੋਣਗੇ।
  • ਪਾਣੀ ਦਾ ਪੁੰਜ 18 ਇਕਾਈ ਹੁੰਦਾ ਹੈ ਇਸ ਲਈ 18 ਗਰਾਮ ਪਾਣੀ ਵਿੱਚ 6.022×1023 ਪਾਣੀ ਦੇ ਅਣੂ ਹੋਣਗੇ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads