ਮੋਹਨ ਸਿੰਘ ਪ੍ਰੇਮ

From Wikipedia, the free encyclopedia

Remove ads

ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ (15 ਸਤੰਬਰ, 1928 - 5 ਜੁਲਾਈ 2011)[1] ਇੱਕ ਉੱਘੇ ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਸਨ। ਉਨ੍ਹਾਂ ਨੇ 25 ਕਿਤਾਬਾਂ ਪੰਜਾਬੀ ਪਾਠਕ ਜਗਤ ਨੂੰ ਦਿੱਤੀਆਂ ਹਨ।

ਜੀਵਨੀ

ਮੋਹਨ ਸਿੰਘ ਪ੍ਰੇਮ ਦਾ ਜਨਮ ਬਰਤਾਨਵੀ ਪੰਜਾਬ ਦੇ ਪੇਸ਼ਾਵਰ ਜ਼ਿਲ੍ਹੇ (ਹੁਣ ਪਾਕਿਸਤਾਨ) ਦੇ ਪਿੰਡ ਅਕੌੜਾ ਖੱਟਕ ਵਿਖੇ 15 ਸਤੰਬਰ 1928 ਨੂੰ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਿੱਖੀ ਨੂੰ ਅਪਣਾ ਲਈ ਸੀ। ਬੀ.ਏ, ਬੀ.ਟੀ ਕਰ ਕੇ 1945 ਵਿੱਚ ਮਰਦਾਨ ਵਿਖੇ ਗੁਰੂ ਨਾਨਕ ਦੇਵ ਗਿਆਨੀ ਕਾਲਜ ਸ਼ੁਰੂ ਕੀਤਾ। ਭਾਰਤ ਦੀ ਵੰਡ ਤੋਂ ਬਾਅਦ ਉਹ ਪਟਿਆਲਾ ਵਿੱਚ ਆ ਗਏ ਅਤੇ ਗਿਆਨੀ ਕਾਲਜ ਖੋਲ ਲਿਆ ਜਿਥੇ ਉਹ ਗਿਆਨੀ ਅਤੇ ਐਮਏ ਪੰਜਾਬੀ ਪੜ੍ਹਾਉਂਦੇ ਸਨ। ਉਨ੍ਹਾਂ ਨੇ ਪਟਿਆਲਾ ਤੋਂ ਰੋਜ਼ਾਨਾ ਅਖਬਾਰ ‘ਨਵੀਂ ਸਵੇਰ’ ਵੀ ਕਢਦੇ ਸਨ। ਉਨ੍ਹਾਂ ਨੂੰ ਪੰਜਾਬ ਸਰਕਾਰ ਨੇ 1982 ਵਿੱਚ ‘ਸ਼੍ਰੋਮਣੀ ਪੱਤਰਕਾਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਸੀ।[1] ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2010 ਵਿੱਚ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਸੀ।

Remove ads

ਰਚਨਾਵਾਂ

ਨਾਵਲ

  • ਪਿਆਰ ਨਿਸ਼ਾਨੀ (1946)
  • ਜਨ ਜੀਵਨ (1947)
  • ਦਿਲ ਟੋਟੇ ਟੋਟੇ (1948)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads