ਯਾਹੂ! ਜਵਾਬ

From Wikipedia, the free encyclopedia

Remove ads

ਯਾਹੂ! ਜਵਾਬ (ਪਹਿਲਾਂ ਯਾਹੂ! Q & A) ਯਾਹੂ ਦੀ ਇੱਕ ਭਾਈਚਾਰਕ ਸਵਾਲ-ਅਤੇ-ਜਵਾਬ ਵੈੱਬ ਸਾਈਟ ਹੈ। ਯਾਹੂ ਨੇ ਇਸਨੂੰ 28 ਜੂਨ 2005 ਨੂੰ ਲਾਂਚ ਕੀਤਾ। ਇਹ ਵਰਤੋਂਕਾਰਾਂ ਨੂੰ ਆਪਣੇ ਸਵਾਲ ਪੁੱਛਣ ਅਤੇ ਦੂਜਿਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਦੀ ਸਹੂਲਤ ਮੁਹੱਈਆ ਕਰਾਉਂਦੀ ਹੈ। ਹਾਲਾਂਕਿ, ਅਣਗਿਣਤ ਗ਼ਲਤ ਅਤੇ ਬੇਤੁਕੇ ਸਵਾਲ ਸਾਈਟ ਨੂੰ ਹਾਸੋਹੀਣਾ ਵੀ ਬਣਾ ਦਿੰਦੇ ਹਨ।[1][2]

ਵਿਸ਼ੇਸ਼ ਤੱਥ ਸਾਈਟ ਦੀ ਕਿਸਮ, ਉਪਲੱਬਧਤਾ ...

ਹੌਸਲਾ ਅਫ਼ਜ਼ਾਈ ਲਈ ਸਾਈਟ ਮੈਂਬਰਾਂ ਨੂੰ ਪੋਂਇਟ ਕਮਾਉਣ ਦਾ ਮੌਕਾ ਦਿੰਦੀ ਹੈ। ਇਹ ਸਾਈਟ 12 ਬੋਲੀਆਂ ਵਿੱਚ ਉਪਲਬਧ ਹੈ ਪਰ ਅਨੇਕਾਂ ਏਸ਼ੀਆਈ ਵੱਖਰੇ ਪਲੇਟਫ਼ਾਰਮ ਵਰਤਦੇ ਹਨ ਜੋ ਗ਼ੈਰ-ਲਾਤੀਨੀ ਅੱਖਰਾਂ ਦੀ ਸਹੂਲਤ ਦਿੰਦੇ ਹਨ। ਇਹ ਪਲੇਟਫ਼ਾਰਮ ਜਪਾਨ ਵਿੱਚ Yahoo! Chiebukuro (Yahoo!知恵袋?)[3] ਅਤੇ ਕੋਰੀਆ, ਤਾਈਵਾਨ, ਚੀਨ ਅਤੇ ਹਾਂਗਕਾਂਗ ਵਿੱਚ ਯਾਹੂ! ਨਾਲੇਜ (Yahoo! Knowledge) ਦੇ ਨਾਂ ਨਾਲ਼ ਜਾਣੇ ਜਾਂਦੇ ਹਨ।[ਹਵਾਲਾ ਲੋੜੀਂਦਾ] ਇੱਕ ਅਰਬੀ ਸਵਾਲ-ਜਵਾਬ ਪਲੇਟਫ਼ਾਰਮ ਸੀਨ ਜੀਮ ਯਾਹੂ ਦੀ ਇੱਕ ਸਹਾਇਕ ਮਕਤੂਬ ਦੁਆਰਾ ਮੁਹੱਈਆ ਕਰਾਇਆ ਗਿਆ ਹੈ।

ਯਾਹੂ! ਜਵਾਬ ਯਾਹੂ ਦੇ ਸਾਬਕਾ ਸਵਾਲ-ਜਵਾਬ ਪਲੇਟਫ਼ਾਰਮ ਆਸਕ ਯਾਹੂ! (Ask Yahoo!) ਦੀ ਥਾਂ ਲੈਣ ਵਾਸਤੇ ਬਣਾਈ ਗਈ ਸੀ ਜੋ ਮਾਰਚ 2006 ਵਿੱਚ ਬੰਦ ਕਰ ਦਿੱਤਾ ਗਿਆ ਸੀ।[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads