ਯੇਵਗੇਨੀ ਯੇਵਤੁਸ਼ੇਂਕੋ
From Wikipedia, the free encyclopedia
Remove ads
ਯੇਵਗੇਨੀ ਅਲੈਗਜ਼ੈਂਡਰੋਵਿੱਚ ਯੇਵਤੁਸ਼ੇਂਕੋ[1] (ਜਨਮ 18 ਜੁਲਾਈ 1933) ਇੱਕ ਸੋਵੀਅਤ ਅਤੇ ਰੂਸੀ ਕਵੀ ਹੈ। ਉਹ ਨਾਵਲਕਾਰ, ਨਿਬੰਧਕਾਰ, ਨਾਟਕਕਾਰ, ਪਟਕਥਾਲੇਖਕ, ਐਕਟਰ, ਸੰਪਾਦਕ, ਅਤੇ ਕਈ ਫਿਲਮਾਂ ਦਾ ਨਿਰਦੇਸ਼ਕ ਵੀ ਹੈ। ਯੇਵਤੁਸ਼ੇਂਕੋ ਦੀ ਨਜ਼ਰ ਆਪਣੇ ਸਮੇਂ ਦੀਆਂ ਸਾਮਾਜਕ ਅਤੇ ਰਾਜਨੀਤਕ ਘਟਨਾਵਾਂ ਉੱਤੇ ਬਰਾਬਰ ਟਿਕੀ ਰਹਿੰਦੀ ਹੈ। ਇਸ ਲਈ ਉਸ ਦੀਆਂ ਕਵਿਤਾਵਾਂ ਨੂੰ ਉਸ ਦੀਆਂ ਸਮਕਾਲੀ ਘਟਨਾਵਾਂ ਦਾ ਇਤਿਹਾਸਕ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਜੀਵਨ ਦੇ ਹਰ ਰੰਗ, ਹਰ ਭਾਵਸਥਿਤੀ ਤੇ ਲਿਖੀਆਂ ਗਈਆਂ ਉਸ ਦੀਆਂ ਕਵਿਤਾਵਾਂ ਵਿੱਚ ਰੂਸੀ ਮਾਨਸਿਕਤਾ, ਰੂਸ ਦਾ ਜਨਜੀਵਨ ਅਤੇ ਉਸ ਦੀ ਵਿਸੰਗਤੀਆਂ ਪੂਰੀ ਤੀਖਣਤਾ ਦੇ ਨਾਲ ਵਿਅਕਤ ਹੁੰਦੀਆਂ ਹਨ। ਬੇਹੱਦ ਸਹਿਜਤਾ ਅਤੇ ਸਾਦਗੀ ਦੇ ਨਾਲ ਲਿਖੀਆਂ ਗਈਆਂ ਇਨ੍ਹਾਂ ਕਵਿਤਾਵਾਂ ਵਿੱਚ ਸੰਚਾਰਯੋਗਤਾ ਹੀ ਉਹ ਮੂਲ ਤੱਤ ਹੈ, ਜਿਸਦੇ ਕਾਰਨ ਪਾਠਕ ਇਨ੍ਹਾਂ ਨਾਲ ਡੂੰਘੀ ਤਰ੍ਹਾਂ ਜੁੜ ਜਾਂਦਾ ਹੈ।[2]
Remove ads
ਜੀਵਨੀ
ਮੁੱਢਲਾ ਜੀਵਨ
ਯੇਵਗੇਨੀ ਯੇਵਤੁਸ਼ੇਂਕੋ ਦਾ ਜਨਮ 18 ਜੁਲਾਈ 1933 ਵਿੱਚ ਰੂਸ ਦੇ ਸਾਇਬੇਰਿਆਈ ਜਿਲ੍ਹੇ ਇਰਕੂਤਸਕ ਦੇ ਜਿਮਾ ਸਟੇਸ਼ਨ ਨਾਮ ਦੇ ਪਿੰਡ ਵਿੱਚ ਇੱਕ ਰੂਸੀ, ਯੂਕਰੇਨੀ ਅਤੇ ਤਾਤਾਰ ਮਿਸ਼੍ਰਿਤ ਪਿਛੋਕੜ ਵਾਲੇ ਕਿਸਾਨ ਪਰਵਾਰ ਵਿੱਚ ਹੋਇਆ। ਉਸ ਦਾ ਬਚਪਨ ਦਾ ਨਾਮ ਯੇਵਗੇਨੀ ਅਲੈਗਜ਼ੈਂਡਰੋਵਿੱਚ ਗੈਂਗਨਸ ਸੀ (ਬਾਅਦ ਵਿੱਚ ਉਸ ਨੇ ਆਪਣੀ ਮਾਤਾ ਦਾ ਪਿਛਲਾ ਨਾਮ, ਯੇਵਤੁਸ਼ੇਂਕੋ ਲਾ ਲਿਆ)।[3][4][5][6]"ਉਸ ਦੇ ਪੜਨਾਨਾ, ਯੂਸੁਫ਼ ਯੇਵਤੁਸ਼ੇਂਕੋ ਨੂੰ, ਇੱਕ ਸ਼ੱਕੀ ਵਿਦਰੋਹੀ ਸਨ, ਸਮਰਾਟ ਅਲੈਗਜ਼ੈਂਡਰ II ਦੀ 1881 ਵਿੱਚ ਹੱਤਿਆ ਦੇ ਬਾਅਦ ਸਾਇਬੇਰੀਆ ਜਲਾਵਤਨ ਕਰ ਦਿੱਤਾ ਗਿਆ ਸੀ ਅਤੇ ਰਸਤੇ ਵਿੱਚ ਮੌਤ ਹੋ ਗਈ ਸੀ। ਯੇਵਤੁਸ਼ੇਂਕੋ ਦੇ ਦਾਦਾ ਅਤੇ ਨਾਨਾ ਦੋਨਾਂ ਨੂੰ ਸਟਾਲਿਨ ਦੌਰ ਦੇ ਸਫਾਇਆਂ ਦੌਰਾਨ " ਲੋਕ ਦੁਸ਼ਮਣ " ਦੇ ਤੌਰ ਤੇ 1937 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।" [7] ਉਸ ਦੇ ਨਾਨਾ, ਐਰਮੋਲਾਈਵ ਨਾਉਮੋਵਿੱਚ ਯੇਵਤੁਸ਼ੇਂਕੋ, ਰੂਸੀ ਇਨਕਲਾਬ ਅਤੇ ਸਿਵਲ ਯੁੱਧ ਦੇ ਦੌਰਾਨ ਇੱਕ ਲਾਲ ਫੌਜ ਅਧਿਕਾਰੀ ਸੀ। ਉਸ ਦੀ ਮਾਂ, ਜਿਨੈਦਾ ਐਰਮੋਲਾਏਵਨਾ ਯੇਵਤੁਸ਼ੇਂਕੋ ਮਾਸਕੋ ਦੇ ਇੱਕ ਥਿਏਟਰ ਵਿੱਚ ਗਾਇਕਾ ਸੀ ਅਤੇ ਪਿਤਾ, ਯੇਵਗੇਨੀ ਰੁਦੋਲਫੋਵਿੱਚ ਗੈਂਗਨਸ ਇੱਕ ਭੂਗਰਭ ਸ਼ਾਸਤਰੀ। ਉਹ ਆਪਣੇ ਪਿਤਾ ਨਾਲ ਭੂਗਰਭ ਮੁਹਿੰਮਾਂ ਦੌਰਾਨ 1948 ਵਿੱਚ ਕਜ਼ਾਕਿਸਤਾਨ ਅਤੇ 1950 ਵਿੱਚ ਅਲਤਾਈ, ਸਾਇਬੇਰੀਆ ਗਿਆ। 1949 ਵਿੱਚ ਸਾਇਬੇਰੀਆ ਦੇ ਜਿਮਾ ਵਿੱਚ ਹੀ ਉਸਨੇ ਆਪਣੀਆਂ ਪਹਿਲੀਆਂ ਕਵਿਤਾਵਾਂ ਲਿਖੀਆਂ।"ਉਹ 7 ਸਾਲ ਦਾ ਸੀ, ਜਦ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਅਤੇ ਉਸ ਨੂੰ ਉਸ ਦੀ ਮਾਤਾ ਨੇ ਪਾਲਿਆ ਸੀ।" [7]"ਉਸ ਦੀ ਉਮਰ 10 ਸਾਲ ਦੀ ਸੀ ਜਦ ਉਸ ਨੇ ਆਪਣੀ ਪਹਿਲੀ ਕਵਿਤਾ ਜੋੜੀ ਸੀ। ਛੇ ਸਾਲ ਬਾਅਦ ਇੱਕ ਖੇਡ ਜਰਨਲ ਉਸ ਦੀ ਸ਼ਾਇਰੀ ਪਬਲਿਸ਼ ਕਰਨ ਵਾਲਾ ਪਹਿਲਾ ਰਸਾਲਾ ਸੀ। 19 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾਵਾ ਦੀ ਆਪਣੀ ਪਹਿਲੀ ਕਿਤਾਬ,ਭਵਿੱਖ ਦੇ ਦ੍ਰਿਸ਼ ਪ੍ਰਕਾਸ਼ਿਤ ਕੀਤੀ।"[7]
ਦੂਜੀ ਵਿਸ਼ਵ ਜੰਗ ਦੇ ਬਾਅਦ, ਯੇਵਤੁਸ਼ੇਂਕੋ ਮਾਸਕੋ ਚਲਾ ਗਿਆ ਅਤੇ 1951 ਤੋਂ 1954 ਤੱਕ ਉਹ ਮਾਸਕੋ ਵਿੱਚ ਸਾਹਿਤ ਦੇ ਗੋਰਕੀ ਇੰਸਟੀਚਿਊਟ ਵਿੱਚ ਅਧਿਐਨ ਕਰਦਾ ਰਿਹਾ, ਜਿਥੋਂ ਉਸ ਨੂੰ ਬਾਹਰ ਕਰ ਦਿੱਤਾ ਗਿਆ। ਉਸ ਨੇ 1949 ਵਿੱਚ ਆਪਣੀ ਪਹਿਲੀ ਕਵਿਤਾ ਅਤੇ ਤਿੰਨ ਸਾਲ ਬਾਅਦ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਵਾਈ। 1952 ਵਿੱਚ ਉਹ ਕਵਿਤਾ ਦੇ ਆਪਣੇ ਪਹਿਲੇ ਸੰਗ੍ਰਹਿ ਦੇ ਪ੍ਰਕਾਸ਼ਨ ਦੇ ਬਾਅਦ ਸੋਵੀਅਤ ਲੇਖਕ ਸੰਘ ਵਿੱਚ ਸ਼ਾਮਲ ਹੋ ਗਿਆ। ਉਸ ਦੀ ਅਰੰਭਕ ਕਵਿਤਾ 'ਸੋ ਮਨੋਯੂ ਵੋਤ ਛਟੋ ਪ੍ਰੋਇਸਖੋਦਿਤ' (ਤਾਂ ਇਹ ਹੈ ਮੈਨੂੰ ਹੋ ਰਿਹਾ ਹੈ <ਰੂਸੀ ਵਿੱਚ ਕਵਿਤਾਵਾਂ ਦੀ ਕਿਤਾਬ> </ Grazhdane, poslushaite menia (1989). >) ਇੱਕ ਬਹੁਤ ਹੀ ਹਰਮਨਪਿਆਰਾ ਗੀਤ ਬਣ ਗਈ ਜਿਸ ਨੂੰ ਐਕਟਰ, ਗੀਤਕਾਰ ਅਲੈਗਜਾਂਦਰ ਡੋਲਸਕੀ ਨੇ ਗਾਇਆ। 1955 ਵਿੱਚ ਯੇਵਤੁਸ਼ੇਂਕੋ ਨੇ ਸੋਵਿਅਤ ਸੀਮਾਵਾਂ ਨੂੰ ਆਪਣੇ ਜੀਵਨ ਵਿੱਚ ਇੱਕ ਅੜਚਨ ਹੋਣ ਦੇ ਬਾਰੇ ਵਿੱਚ ਇੱਕ ਕਵਿਤਾ ਲਿਖੀ। ਉਸ ਦਾ ਪਹਿਲੀ ਮਹੱਤਵਪੂਰਣ ਪ੍ਰਕਾਸ਼ਿਤ ਕਵਿਤਾ ਸਟਾਨਸੀਆ ਜ਼ਿਮਾ (ਜ਼ਿਮਾ ਸਟੇਸ਼ਨ 1956) ਸੀ। 1957 ਵਿੱਚ, ਉਸ ਨੂੰ ਵਿਅਕਤੀਵਾਦ ਦੇ ਲਈ ਸਾਹਿਤ ਸੰਸਥਾਨ ਤੋਂ ਬਾਹਰ ਕਢ ਦਿੱਤਾ ਗਿਆ ਸੀ। ਉਸ ਦੇ ਯਾਤਰਾ ਕਰਨ ਤੇ ਰੋਕ ਲਗਾ ਦਿੱਤੀ ਗਈ। ਲੇਕਿਨ ਰੂਸੀ ਜਨਤਾ ਵਿੱਚ ਉਸਨੇ ਵਿਆਪਕ ਲੋਕਪ੍ਰਿਅਤਾ ਹਾਸਲ ਕੀਤੀ। ਉਨ੍ਹਾਂ ਦੀ ਅਰੰਭਕ ਰਚਨਾ ਨੂੰ ਬੋਰਿਸ ਪਾਸਤਰਨਾਕ, ਕਾਰਲ ਸੈਂਡਬਰਗ ਅਤੇ ਰਾਬਰਟ ਫਰਾਸਟ ਦੀ ਵੀ ਪ੍ਰਸ਼ੰਸਾ ਮਿਲੀ। [8][9]
ਚਾਰ ਵਿਆਹ
ਯੇਵਤੁਸ਼ੇਂਕੋ ਹੁਣ ਤੱਕ ਚਾਰ ਵਾਰ ਵਿਆਹ ਕਰਵਾ ਚੁੱਕਾ ਹੈ। ਉਸਨੇ ਪ੍ਰਸਿੱਧ ਰੂਸੀ ਕਵਿਤਰੀ ਅਤੇ ਆਪਣੀ ਸਹਪਾਠਿਨੀ ਬੇਲਾ ਅਖਮਾਦੁਲੀਨਾ ਨਾਲ ਪਹਿਲਾ ਵਿਆਹ ਕਰਵਾਇਆ। ਫਿਰ 1960 ਵਿੱਚ ਗਲੀਨਾ ਲੁਕੋਨਿਨਾ ਨਾਮਕ ਇੱਕ ਔਰਤ ਨਾਲ ਦੂਜਾ ਵਿਆਹ ਕਰਵਾਇਆ। ਉਸ ਦੀ ਤੀਜੀ ਪਤਨੀ ਜਾਨ ਬਟਲਰ ਬਰਤਾਨਵੀ ਮੂਲ ਦੀ ਸੀ। ਇਨ੍ਹਾਂ ਤੋਂ ਯੇਵਤੁਸ਼ੇਂਕੋਂ ਦੇ ਦੋ ਪੁੱਤ ਹੋਏ: ਸਾਸ਼ਾ (ਅਲੇਕਸਾਂਨਦਰ) ਅਤੇ ਅੰਨਤੋਸ਼ਾ (ਅੰਨਤਾਨਿਨ)। ਦਸ ਸਾਲ ਤੱਕ ਨਾਲ ਰਹਿਣ ਦੇ ਬਾਅਦ ਜਾਨ ਨੇ ਵੀ ਯੇਵਤੁਸ਼ੇਂਕੋ ਤੋਂ ਤਲਾਕ ਲੈ ਕੇ ਦੂਜਾ ਵਿਆਹ ਕਰਵਾ ਲਿਆ। 1987 ਵਿੱਚ ਚੁਰੰਜਾ ਸਾਲ ਦੀ ਉਮਰ ਵਿੱਚ ਯੇਵਤੁਸ਼ੇਂਕੋ ਨੇ ਤੇਈ ਸਾਲ ਦੀ ਮਰੀਆ (ਮਾਸ਼ਾ) ਨਾਲ ਆਪਣਾ ਚੌਥਾ ਵਿਆਹ ਕਰਵਾਇਆ। ਮਾਸ਼ਾ ਨੇ ਵੀ ਕਵੀ ਨੂੰ ਦੋ ਪੁੱਤਰ ਝੇਂਨਜਾਂ (ਯੇਵਗੇਨੀ) ਅਤੇ ਮੀਤਜਾਂ (ਦਿਮੀਤਰੀ) ਉਪਹਾਰਿਤ ਕੀਤੇ। ਯੇਵਤੁਸ਼ੇਂਕੋ ਦੇ ਅਨੁਸਾਰ ਇਹ ਸੁਖੀ ਹੋਣ ਅਤੇ ਪਿਆਰ ਕਰ ਪਾਉਣ ਦੀ ਉਸ ਦੀ ਆਖਰੀ ਕੋਸ਼ਿਸ਼ ਸੀ ਅਤੇ ਇਹ ਕੋਸ਼ਿਸ਼ ਸਫਲ ਰਹੀ।
ਰਚਨਾਵਾਂ ਅਤੇ ਹੋਰ ਕਲਾ ਦੇ ਕੰਮ
ਯੇਵਤੁਸ਼ੇਂਕੋ ਦੀਆਂ ਹੁਣ ਤੱਕ ਚੌਦਾਂ ਲੰਬੀਆਂ ਕਵਿਤਾਵਾਂ ਅਤੇ ਕਰੀਬ ਪੰਜਾਹ ਕਵਿਤਾ ਸੰਗ੍ਰਿਹ ਰੂਸੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। 1980 ਤੋਂ ਲੈ ਕੇ 2002 ਤੱਕ ਤਿੰਨ ਵਾਰ ਉਸ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਸੰਗ੍ਰਿਹ ਛਪੇ ਹਨ - 1980 ਵਿੱਚ ਤਿੰਨ ਖੰਡਾਂ ਵਿੱਚ ਅਤੇ ਅਗਸਤ 2002 ਵਿੱਚ ਸੱਤ ਖੰਡਾਂ ਵਿੱਚ। ਯੇਵਤੁਸ਼ੇਂਕੋ ਨੇ ਦੋ ਨਾਵਲ ਵੀ ਲਿਖੇ ਹਨ। ਦੋ ਫ਼ਿਲਮਾਂ ਦੀ ਪਟਕਥਾ ਲਿਖੀ ਹੈ ਅਤੇ ਦੋ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ ਤਿੰਨ ਫ਼ਿਲਮਾਂ ਵਿੱਚ ਉਸ ਨੇ ਅਦਾਕਾਰੀ ਵੀ ਕੀਤੀ ਹੈ। ਉਸ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਦੇ ਦੋ ਐਲਬਮ ਹੁਣ ਤੱਕ ਪ੍ਰਕਾਸ਼ਿਤ ਹੋਏ ਹਨ। ਵਿਸ਼ਵ ਦੀਆਂ 72 ਭਾਸ਼ਾਵਾਂ ਵਿੱਚ ਉਸ ਦੀਆਂ ਕਵਿਤਾਵਾਂ ਦੇ ਅਨੁਵਾਦ ਹੋਏ ਹਨ।
ਯੇਵਤੁਸ਼ੇਂਕੋ 1967 ਤੋਂ 1981 ਤੱਕ ਸੋਵੀਅਤ ਲੇਖਕ ਸੰਘ ਦੀ ਸੰਚਾਲਨ ਕਮੇਟੀ ਦਾ ਮੈਂਬਰ ਰਿਹਾ ਅਤੇ 1989 ਵਿੱਚ ਉਹ ਸੋਵੀਅਤ ਸੰਸਦ ਦਾ ਮੈਂਬਰ ਬਣਿਆ। 1992 ਵਿੱਚ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਉਹ 1993 ਵਿੱਚ ਅਮਰੀਕਾ ਚਲਾ ਗਿਆ। ਉਦੋਂ ਤੋਂ ਹੁਣ ਤੱਕ ਉਹ ਅਮਰੀਕਾ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿੱਚ ਅਧਿਆਪਨ ਕਰ ਰਿਹਾ ਹੈ। ਅੱਜਕੱਲ੍ਹ ਉਹ ਅਮਰੀਕਾ ਦੇ ਓਕਲਾਹੋਮਾ ਰਾਜ ਦੇ ਟਾਲਸਾ ਨਗਰ ਵਿੱਚ ਰਹਿਕੇ ਅਧਿਆਪਨ ਕਰ ਰਿਹਾ ਹੈ ਅਤੇ ਸਾਲ ਵਿੱਚ ਪੰਜ ਮਹੀਨੇ ਰੂਸ ਵਿੱਚ ਆਕੇ ਰਹਿੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads