ਰਣਜੀ ਟਰਾਫੀ
From Wikipedia, the free encyclopedia
Remove ads
ਰਣਜੀ ਟਰਾਫੀ ਭਾਰਤ ਵਿੱਚ ਖੇਡਿਆ ਜਾਂਦਾ ਘਰੇਲੂ ਪਹਿਲਾ ਦਰਜਾ ਕ੍ਰਿਕਟ ਟੂਰਨਾਮੈਂਟ ਹੈ ਜਿਸ ਵਿੱਚ ਭਾਰਤ ਦੀਆਂ ਖੇਤਰੀ ਅਤੇ ਰਾਜ ਕ੍ਰਿਕਟ ਐਸੋਸੀਏਸ਼ਨਾਂ ਦੀਆਂ ਕ੍ਰਿਕਟ ਟੀਮਾਂ ਭਾਗ ਲੈਂਦੀਆਂ ਹਨ। ਇਸ ਟੂਰਨਾਮੈਂਟ ਵਿੱਚ ਮੌਜੂਦਾ ਤੌਰ ਤੇ 37 ਟੀਮਾਂ ਖੇਡਦੀਆਂ ਹਨ, ਜਿਸ ਵਿੱਚ ਭਾਰਤ ਦੀਆਂ 29 ਰਾਜਾਂ ਦੀਆਂ ਟੀਮਾਂ ਅਤੇ ਸੱਤ ਟੀਮਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਹੁੰਦੀਆਂ ਹਨ। ਇਸ ਟੂਰਨਾਮੈਂਟ ਦਾ ਨਾਮ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਰਣਜੀਤਸਿੰਘਜੀ ਦੇ ਨਾਮ ਉੱਪਰ ਰੱਖਿਆ ਗਿਆ ਸੀ, ਜਿਸਨੂੰ ਆਮ ਤੌਰ ਤੇ 'ਰਣਜੀ' ਕਿਹਾ ਜਾਂਦਾ ਹੈ।
ਰਣਜੀ ਟਰਾਫ਼ੀ ਦੇ ਮੌਜੂਦਾ ਵਿਜੇਤਾ ਵਿਦਰਭ ਦੀ ਟੀਮ ਹੈ, ਜਿਸਨੇ 2018-19 ਸੀਜ਼ਨ ਵਿੱਚ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਾਗਪੁਰ ਵਿਖੇ ਖੇਡੇ ਗਏ ਫਾਈਨਲ ਵਿੱਚ ਸੌਰਾਸ਼ਟਰ ਨੂੰ ਫਾਈਨਲ ਮੈਚ 78 ਦੌੜਾਂ ਨਾਲ ਹਰਾਇਆ ਸੀ।
Remove ads
ਇਤਿਹਾਸ

ਇਸ ਟੂਰਨਾਮੈਂਟ ਦਾ ਆਗਾਜ਼ ਜੁਲਾਈ 1934 ਵਿੱਚ ਹੋਈ ਮੀਟਿੰਗ ਤੋਂ ਪਿੱਛੋਂ ਹੋਇਆ।,[1] ਅਤੇ ਟੂਰਨਾਮੈਂਟ ਦਾ ਪਹਿਲਾ ਸੀਜ਼ਨ 1934-35 ਵਿੱਚ ਖੇਡਿਆ ਗਿਆ। ਇਸ ਟੂਰਨਾਮੈਂਟ ਦੀ ਟਰਾਫੀ ਰਣਜੀ ਨੇ ਭੇਂਟ ਕੀਤੀ ਸੀ।[1] ਇਸ ਟੂਰਨਾਮੈਂਟ ਦਾ ਪਹਿਲਾ ਮੈਚ 4 ਨਵੰਬਰ 1934 ਨੂੰ ਮਦਰਾਸ ਦੇ ਚੇਪੌਕ ਗਰਾਊਂਡ ਵਿੱਚ ਮਦਰਾਸ ਅਤੇ ਮੈਸੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਟੂਰਨਾਮੈਂਟ ਨੂੰ ਸਭ ਤੋਂ ਵਧੇਰੇ 41 ਵਾਰ ਮੁੰਬਈ (ਬੰਬੇ) ਦੀ ਟੀਮ ਨੇ ਜਿੱਤਿਆ ਹੈ, ਜਿਸ ਵਿੱਚ 1958-59 ਤੋਂ ਲੈ ਕੇ 1972-73 ਤੱਖ ਲਗਾਤਾਰ 15 ਜਿੱਤਾਂ ਸ਼ਾਮਿਲ ਹਨ।
Remove ads
ਭਾਗ ਲੈਣ ਵਾਲੇ
ਇਸ ਟੂਰਨਾਮੈਂਟ ਵਿੱਚ ਭਾਰਤ ਦੇ ਰਾਜਾਂ ਦੀਆਂ ਟੀਮਾਂ, ਕ੍ਰਿਕਟ ਐਸੋਸੀਏਸ਼ਨਾਂ ਅਤੇ ਕਲੱਬ ਜਿਨ੍ਹਾਂ ਨੂੰ ਪਹਿਲਾ ਦਰਜਾ ਹਾਸਿਲ ਹੈ, ਭਾਗ ਲੈਣ ਦੇ ਯੋਗ ਹੁੰਦੀਆਂ ਹਨ। ਜ਼ਿਆਦਾਤਰ ਐਸੋਸੀਏਸ਼ਨਾਂ ਖੇਤਰੀ ਹਨ, ਜਿਵੇਂ ਕਿ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਅਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ, ਜਦ ਕਿ ਦੋ ਐਸੋਸੀਏਸ਼ਨਾਂ, ਰੇਲਵੇ ਅਤੇ ਸਰਵਿਸਿਜ਼ ਖੇਤਰੀ ਨਹੀਂ ਹਨ।
ਟੀਮਾਂ
ਇਸ ਟੂਰਨਾਮੈਂਟ ਵਿੱਚ ਹੇਠ ਲਿਖੀਆਂ 37 ਟੀਮਾਂ ਭਾਗ ਲੈਂਦੀਆਂ ਹਨ।
- ਆਂਧਰਾ
- ਅਰੁਣਾਚਲ ਪ੍ਰਦੇਸ਼†
- ਅਸਾਮ
- ਬੜੌਦਾ
- ਬੰਗਾਲ
- ਬਿਹਾਰ†
- ਛੱਤੀਸਗੜ੍ਹ
- ਦਿੱਲੀ
- ਗੋਆ
- ਗੁਜਰਾਤ
- ਹਰਿਆਣਾ
- ਹਿਮਾਚਲ ਪ੍ਰਦੇਸ਼
- ਹੈਦਰਾਬਾਦ (ਤੇਲੰਗਾਨਾ)
- ਜੰਮੂ ਅਤੇ ਕਸ਼ਮੀਰ
- ਝਾਰਖੰਡ
- ਕਰਨਾਟਕ (ਮੈਸੂਰ)
- ਕੇਰਲ
- ਮੱਧ ਪ੍ਰਦੇਸ਼ (ਮੱਧ ਭਾਰਤ/ਗਵਾਲੀਅਰ/ਹੋਲਕਰ)
- ਮਹਾਂਰਾਸ਼ਟਰ
- ਮਣੀਪੁਰ†
- ਮੇਘਾਲਿਆ†
- ਮਿਜ਼ੋਰਮ†
- ਮੁੰਬਈ (ਬੰਬੇ)
- ਨਾਗਾਲੈਂਡ†
- ਓਡੀਸ਼ਾ (ਉੜੀਸਾ)
- ਪੁਡੂਚੇਰੀ†
- ਪੰਜਾਬ
- ਰੇਲਵੇ
- ਰਾਜਸਥਾਨ (ਰਾਜਪੁਤਾਨਾ)
- ਸੌਰਾਸ਼ਟਰ (ਕਠੀਆਵਾੜ/ਨਵਾਨਗਰ)
- ਸਿੱਕਿਮ†
- ਸਰਵਿਸਿਜ਼ (ਆਰਮੀ)
- ਤਾਮਿਲਨਾਡੂ (ਚੇਨਈ)
- ਤ੍ਰਿਪੁਰਾ
- ਉੱਤਰ ਪ੍ਰਦੇਸ਼ (ਰਿਆਸਤਾਂ ਸਮੇਤ)
- ਉੱਤਰਾਖੰਡ†
- ਵਿਦਰਭ
† ਇਨ੍ਹਾਂ ਟੀਮਾਂ ਨੂੰ 2018-19 ਦੇ ਸੀਜ਼ਨ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਟੂਰਨਾਮੈਂਟ ਦੇ ਰਿਕਾਰਡ
† ਕੁਝ ਸਰੋਤਾਂ ਉੱਪਰ ਗੋਏਲ ਦੀਆਂ ਵਿਕਟਾਂ 636 ਜਾਂ 640 ਦਿੱਤੀਆਂ ਗਈਆਂ ਹਨ- ਵਧੇਰੇ ਜਾਣਕਾਰੀ ਲਈ ਵੇਖੋ ਰਜਿੰਦਰ ਗੋਇਲ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads