ਅਨਿਲ ਕੁੰਬਲੇ
From Wikipedia, the free encyclopedia
Remove ads
ਅਨਿਲ ਰਾਧਾਕ੍ਰਿਸ਼ਨਾ ਕੁੰਬਲੇ (ਜਨਮ 17 ਅਕਤੂਬਰ 1970) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਵੀ ਹੈ। ਕੁੰਬਲੇ ਬਤੌਰ ਗੇਂਦਬਾਜ਼ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। ਅਨਿਲ ਕੁੰਬਲੇ ਜਿਮ ਲੇਕਰ ਦੇ ਬਾਅਦ ਸੰਸਾਰ ਦਾ ਪਹਿਲਾ ਅਜਿਹਾ ਖਿਡਾਰੀ ਹੈ, ਜਿਸ ਨੇ ਟੈਸਟ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 10 ਵਿਕਟਾਂ ਲਈਆਂ ਹਨ। ਉਹ ਕਰਨਾਟਕ ਪ੍ਰਦੇਸ਼ ਦੇ ਬੰਗਲੋਰ ਨਗਰ ਦਾ ਨਿਵਾਸੀ ਹੈ। ਉਸ ਦੇ ਸਨਮਾਨ ਵਿੱਚ ਇਸ ਨਗਰ ਦੇ ਇੱਕ ਸਭ ਤੋਂ ਮੁੱਖ ਚੌਕ ਦਾ ਨਾਮ 'ਅਨਿਲ ਕੁੰਬਲੇ ਚੌਕ' ਰੱਖਿਆ ਗਿਆ ਹੈ।
ਇਕ ਮੈਚ ਵਿੱਚ ਤਾਂ ਕੁੰਬਲੇ ਨੇ ਟੁੱਟੇ ਜਬਾੜੇ ਨਾਲ ਗੇਂਦਬਾਜ਼ੀ ਕਰਦੇ ਹੋਏ 2 ਵਿਕਟਾਂ ਲੲੀਆਂ ਸਨ। [1]
Remove ads
ਨਿੱਜੀ ਜੀਵਨ

ਅਨਿਲ ਕੁੰਬਲੇ ਦਾ ਜਨਮ 17 ਅਕਤੂਬਰ 1970 ਨੂੰ ਬੰਗਲੋਰ(ਕਰਨਾਟਕ) ਵਿੱਚ ਪਿਤਾ ਕ੍ਰਿਸ਼ਨਾ ਸਵਾਮੀ ਅਤੇ ਮਾਤਾ ਸਰੋਜਾ ਦੇ ਘਰ ਹੋੲਿਆ।[2][3]ਅਨਿਲ ਕੁੰਬਲੇ ਦੇ ਭਰਾ ਦਾ ਨਾਂਮ ਦਿਨੇਸ਼ ਕੁੰਬਲੇ ਹੈ। ਕੁੰਬਲੇ ਦੀ ਪਤਨੀ ਦਾ ਨਾਂਮ ਚੇਤਨਾ ਕੁੰਬਲੇ ਹੈ[4] ਅਤੇ ਦੋ ਬੱਚੇ ਹਨ- ਪੁੱਤਰ ਮਾੲਿਆਸ ਕੁੰਬਲੇ ਅਤੇ ਪੁੱਤਰੀ ਸਵਾਸਤੀ ਕੁੰਬਲੇ।[5]ਉਸਦੀ ੲਿੱਕ ਹੋਰ ਲਡ਼ਕੀ ਹੈ, ਅਰੁਣੀ ਕੁੰਬਲੇ (ਜੋ ਕਿ ਚੇਤਨਾ ਦੇ ਪਹਿਲੇ ਵਿਆਹ ਦੌਰਾਨ ਜਨਮੀ ਸੀ)।[6][7]
ਛੋਟੇ ਹੁੰਦਿਆਂ ਕੁੰਬਲੇ 'ਹੋਲੀ ਸੰਤ ੲਿੰਗਲਿਸ਼ ਸਕੂਲ' ਵਿੱਚ ਪਡ਼੍ਹਦਾ ਸੀ। ਬਾਅਦ ਵਿੱਚ ਉਹ ਬੰਗਲੋਰ ਦੀਆਂ ਗਲੀਆਂ ਵਿੱਚ ਖੇਡਣ ਲੱਗਾ ਅਤੇ ਉਹ 13 ਸਾਲ ਦੀ ਉਮਰ ਵਿੱਚ 'ਜਵਾਨ ਕ੍ਰਿਕਟਰਸ' ਕਲੱਬ ਨਾਲ ਜੁਡ਼ ਗਿਆ। ਕੁੰਬਲੇ ਨੇ ੲਿਸ ਤੋਂ ਬਾਅਦ ਨੈਸ਼ਨਲ ਕਾਲਜ ਬਾਸਾਵਾਂਗੁਵਡ਼ੀ ਤੋਂ ਸਿੱਖਿਆ ਗ੍ਰਹਿਣ ਕੀਤੀ। ਕੁੰਬਲੇ ਨੇ ਆਪਣੀ ਗ੍ਰੈਜੂੲੇਸ਼ਨ ਮਕੈਨੀਕਲ ੲਿੰਜੀਨੀਅਰਿੰਗ ਵਿੱਚ 'ਰਸ਼ਤਰਿਆ ਵਿਦਿਆਲਾ ੲਿੰਜੀਨੀਅਰਿੰਗ ਕਾਲਜ' ਤੋਂ 1991-92 ਦੌਰਾਨ ਕੀਤੀ। ਉਸਦਾ ਨਾਂਮ 'ਜੰਬੋ' ਨਾ ਸਿਰਫ ਉਸਦੇ ਗੇਂਦਬਾਜ਼ੀ ਅੰਦਾਜ਼ ਕਰਕੇ ਪਿਆ ਸਗੋਂ ਉਸਦੇ ਪੈਰਾਂ ਦਾ ਆਕਾਰ ਵੀ ਬਹੁਤ ਵੱਡਾ ਸੀ, ੲਿਸ ਲੲੀ ਵੀ ਉਸਨੂੰ 'ਜੰਬੋ' ਕਿਹਾ ਜਾਣ ਲੱਗਾ।[8] ਅਨਿਲ ਕੁੰਬਲੇ ਦਾ ਆਖ਼ਰੀ ਨਾਮ ਭਾਵ 'ਕੁੰਬਲੇ', ੲਿੱਕ ਕੁੰਬਲਾ ਨਾਂਮ ਦੇ ਪਿੰਡ ਤੋਂ ਪਿਆ ਜੋ ਕਿ ਜਿਲ੍ਹਾ ਕਾਸਾਰਾਗੋਡ(ਕੇਰਲਾ ਵਿੱਚ ਸਥਿਤ ਹੈ। ਅਨਿਲ ਕੁੰਬਲੇ ਦੇ ਨਾਂਮ ਤੇ ਕੁਝ ਚੌਕਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ।
Remove ads
ਕ੍ਰਿਕਟ ਕੈਰੀਅਰ
ਘਰੇਲੂ ਕ੍ਰਿਕਟ ਕੈਰੀਅਰ
ਕਰਨਾਟਕ ਵੱਲੋਂ ਕੁੰਬਲੇ ਨੇ ਆਪਣਾ ਪਹਿਲਾ ਘਰੇਲੂ ਮੈਚ 1989 ਵਿੱਚ ਹੈਦਰਾਬਾਦ ਖਿਲ਼ਾਫ ਖੇਡਿਆ। ਜਿਸ ਵਿੱਚ ਉਸ ਨੇ ਚਾਰ ਵਿਕਟ ਲੲੇ। ਉਸਦੇ ੲਿਸ ਬਿਹਤਰੀਨ ਪ੍ਰਦਰਸ਼ਨ ਨੂੰ ਦੇਖਦੇ ਹੋੲੇ, ਕੁੰਬਲੇ ਨੂੰ ਪਾਕਿਸਤਾਨ ਖਿਲ਼ਾਫ ਅੰਡਰ 19 ਟੀਮ ਵਿੱਚ ਚੁਣ ਲਿਆ ਗਿਆ ਸੀ।[9]
ਅੰਤਰ-ਰਾਸ਼ਟਰੀ ਕ੍ਰਿਕਟ ਕੈਰੀਅਰ
ਕੁੰਬਲੇ ਨੇ ਅੰਤਰ-ਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਪਹਿਲਾ ੲਿੱਕ ਦਿਨਾ ਮੈਚ ਸ੍ਰੀਲੰਕਾ ਖਿਲ਼ਾਫ ਅਪ੍ਰੈਲ 1990 ਨੂੰ ਖੇਡਿਆ। ੲਿਸ ਸਾਲ ਹੀ ਕੁੰਬਲੇ ਨੇ ਆਪਣਾ ਪਹਿਲਾ ਟੈਸਟ ਮੈਚ ੲਿੰਗਲੈਂਡ ਖਿਲ਼ਾਫ ਖੇਡਿਆ। ਅਨਿਲ ਕੁੰਬਲੇ 132 ਟੈਸਟ ਮੈਚਾਂ ਦੀਆਂ 236 ਪਾਰੀਆ ਵਿੱਚ 619 ਵਿਕਟ ਲੈ ਕੇ ਭਾਰਤੀ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ ਬਣੇ ਹੋੲੇ ਹਨ। 271 ੲਿੱਕ-ਦਿਨਾ ਮੈਚਾਂ ਦੀਆਂ 265 ਪਾਰੀਆਂ ਵਿੱਚ 337 ਵਿਕਟ ਲੈਣ ਦੀ ਗੌਰਵ ਵੀ ਕੁੰਬਲੇ ਦੇ ਨਾਂਮ ਹੈ। [9]ਕੁੰਬਲੇ ਨਵੰਬਰ 2007 ਤੋਂ 1 ਸਾਲ ਤੱਕ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਕਪਤਾਨ ਵੀ ਰਹੇ ਹਨ।[10]
Remove ads
ਰੌਚਕ ਤੱਥ
- ਭਾਰਤੀ ਕ੍ਰਿਕਟ ਟੀਮ ਵੱਲੋਂ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼। ਕੁੰਬਲੇ ਨੇ 1990 ਤੋਂ 2008 ਵਿੱਚ ਆਪਣੇ ਟੈਸਟ ਜੀਵਨ ਵਿੱਚ ਖੇਡੇ 132 ਟੈਸਟ ਮੈਚਾਂ ਵਿੱਚ 40850 ਗੇਂਦਾ ਸੁੱਟ ਕੇ 18355 ਰਨ ਦੇ ਕੇ 29.65 ਦੀ ਔਸਤ ਨਾਲ 619 ਵਿਕਟ ਲੲੇ।
- ਭਾਰਤ ਵੱਲੋਂ ਟੈਸਟ ਮੈਚਾਂ ਵਿੱਚ 500 ਅਤੇ 600 ਵਿਕਟਾਂ ਲੈਣ ਵਾਲੇ ੲਿਕਲੌਤੇ ਅਤੇ ਪਹਿਲੇ ਗੇਂਦਬਾਜ਼।
- ਟੈਸਟ ਕ੍ਰਿਕਟ ੲਿਤਿਹਾਸ ਦੀ ੲਿੱਕ ਟੈਸਟ ਪਾਰੀ ਵਿੱਚ 10 ਵਿਕਟਾਂ ਲੈਣ ਵਾਲਾ ੲਿੰਗਲੈਂਡ ਦੇ ਜਿਮ ਲੇਕਰ ਤੋਂ ਬਾਅਦ ਦੂਸਰਾ ਗੇਂਦਬਾਜ਼। ਕੁੰਬਲੇ ਨੇ ਪਾਕਿਸਤਾਨ ਵਿਰੁੱਧ 4 ਫ਼ਰਵਰੀ 1999 ਨੂੰ ਸ਼ੁਰੂ ਹੋੲੇ ਦਿੱਲੀ ਟੈਸਟ ਮੈਚ ਦੀ ਚੌਥੀ ਪਾਰੀ ਵਿੱਚ ਆਪਣੇ 26.3 ਓਵਰਾਂ ਵਿੱਚੋਂ 9 ਮੇਡਨ(ਬਿਨਾਂ ਕੋੲੀ ਰਨ ਦਿੱਤੇ) ਓਵਰ ਸੁੱਟ ਕੇ 74 ਰਨ ਦਿੰਦੇ ਹੋੲੇ, 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਓਨ੍ਹਾ ਤੋਂ ਪਹਿਲਾਂ ੲਿੰਗਲੈਂਡ ਦੇ ਜਿਮ ਲੇਕਰ ਨੇ ਆਸਟ੍ਰੇਲੀਆ ਵਿਰੁੱਧ 26 ਜੁਲਾੲੀ 1956 ਨੂੰ ਸ਼ੁਰੂ ਹੋੲੇ ਟੈਸਟ ਮੈਚ ਦੀ ਤੀਜੀ ਪਾਰੀ ਵਿੱਚ 51.1 ਓਵਰ ਵਿੱਚੋਂ 23 ਮੇਡਨ ਓਵਰ ਸੁੱਟ ਕੇ 53 ਰਨ ਦੇ ਕੇ 10 ਵਿਕਟ ਲੲੇ ਸਨ, ਤੇ ਓਹ ਅਜਿਹਾ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣੇ ਸਨ।
- ਕੁੰਬਲੇ ਨੂੰ ਉਸਦੇ ਲੰਬੇ ਕੱਦ ਕਰਕੇ 'ਜੰਬੋ' ਵੀ ਕਿਹਾ ਜਾਂਦਾ ਸੀ।
- ੲਿੰਡੀਅਨ ਪ੍ਰੀਮੀਅਰ ਲੀਗ ਵਿੱਚ ਕੁੰਬਲੇ ਬੰਗਲੋਰ ਦੀ ਟੀਮ ਵੱਲੋਂ ਖੇਡਦੇ ਸਨ।
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads