ਰਮਾਪਦ ਚੌਧਰੀ
From Wikipedia, the free encyclopedia
Remove ads
ਰਮਾਪਦ ਚੌਧਰੀ (28 ਦਸੰਬਰ 1922 – 29 ਜੁਲਾਈ 2018)[1] ਇੱਕ ਬੰਗਾਲੀ ਨਾਵਲਕਾਰ ਅਤੇ ਨਿੱਕੀ ਕਹਾਣੀ ਦਾ ਲੇਖਕ ਸੀ। ਆਪਣੇ ਨਾਵਲ ਬਾਰੀ ਬਡੇਲੇ ਜੈ, ਲਈ ਉਸਨੂੰ 1988 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2] ਉਸ ਨੇ ਰਬਿੰਦਰਾ ਪੁਰਸਕਾਰ ਅਤੇ ਕਈ ਹੋਰ ਪੁਰਸਕਾਰ ਪ੍ਰਾਪਤ ਕੀਤੇ ਸਨ। ਉਸ ਨੇ ਆਪਣੇ ਉਦਘਾਟਨ ਦੇ ਸਾਲ ਵਿਚ ਰਬਿੰਦਰਨਾਥ ਟੈਗੋਰ ਮੈਮੋਰੀਅਲ ਇੰਟਰਨੈਸ਼ਨਲ ਪੁਰਸਕਾਰ ਜਿੱਤਿਆ। ਉਸ ਦੀਆਂ ਕਈ ਰਚਨਾਵਾਂ ਫਿਲਮਾਂ ਵਿੱਚ ਢਾਲੀਆਂ ਗਈਆਂ ਹਨ, ਜਿਨ੍ਹਾਂ ਵਿਚ ਮ੍ਰਿਣਾਲ ਸੇਨ ਦੁਆਰਾ ਨਿਰਦੇਸ਼ਤ ਮਲਟੀਪਲ-ਪੁਰਸਕਾਰ ਪ੍ਰਾਪਤ ਕਰਨ ਵਾਲੀ ਖਾਰਿਜ ਵੀ ਸ਼ਾਮਲ ਹੈ।
ਚੌਧਰੀ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਲਿਖਣਾ ਸ਼ੁਰੂ ਕੀਤਾ। ਉਹ ਕਈ ਸਾਲਾਂ ਤੋਂ ਅਨੰਦਬਾਜ਼ਾਰ ਪੱਤਰ ਨਾਲ ਜੁੜਿਆ ਹੋਇਆ ਸੀ, ਅਤੇ ਇਸ ਦੇ ਐਤਵਾਰ ਦੇ ਪੂਰਕ ਨੂੰ ਸੰਪਾਦਿਤ ਕਰਦਾ ਸੀ।
Remove ads
ਅਰੰਭਕ ਜੀਵਨ
ਰਮਾਪਦ ਚੌਧਰੀ ਦਾ ਜਨਮ 28 ਦਸੰਬਰ 1922 ਨੂੰ ਖੜਗਪੁਰ, ਪੱਛਮੀ ਬੰਗਾਲ, ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਖੜਗਪੁਰ ਤੋਂ ਕੀਤੀ। ਇਸ ਤੋਂ ਬਾਅਦ, ਉਸਨੇ ਕਲਕੱਤਾ ਦੇ ਪ੍ਰੈਜੀਡੈਂਸੀ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਕਲਕੱਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[3]
ਕੈਰੀਅਰ
ਚੌਧਰੀ ਨੇ ਆਪਣੀ ਪਹਿਲੀ ਛੋਟੀ ਕਹਾਣੀ ਦੋਸਤਾਂ ਦੀ ਦਿੱਤੀ ਚੁਣੌਤੀ ਦੇ ਜਵਾਬ ਵਿੱਚ ਵਿਦਿਆਰਥੀ ਹੋਣ ਸਮੇਂ ਲਿਖੀ ਸੀ। ਆਪਣੀ ਮਾਸਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੂੰ ਆਨੰਦਬਾਜ਼ਾਰ ਪਤਰਿਕਾ ਵਿੱਚ ਨੌਕਰੀ ਮਿਲੀ। ਬਾਅਦ ਵਿਚ ਉਹ ਅਖਬਾਰ ਦਾ ਸਹਿਯੋਗੀ ਸੰਪਾਦਕ ਬਣਿਆ, ਅਤੇ ਇਸਨੇ ਐਤਵਾਰ ਦੇ ਪੂਰਕ ਰਬੀਬਾਸਰੀਆ ਨੂੰ ਕਈ ਸਾਲਾਂ ਤੱਕ ਸੰਪਾਦਿਤ ਕੀਤਾ।
ਚੌਧਰੀ ਨੇ ਪੱਚੀ ਸਾਲ ਦੀ ਉਮਰ ਤੋਂ ਬਾਕਾਇਦਾ ਤੌਰ ਤੇ ਛੋਟੀਆਂ ਕਹਾਣੀਆਂ ਲਿਖਣੀਆਂ ਅਰੰਭ ਕਰ ਦਿੱਤੀਆਂ ਸਨ। ਉਸਨੇ ਆਪਣੇ ਪਹਿਲੇ ਨਾਵਲ ਪ੍ਰਥਮ ਪ੍ਰਹਾਰ (1954) ਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਕਹਾਣੀਆਂ ਦੇ ਦੋ ਸੰਗ੍ਰਹਿ ਪ੍ਰਕਾਸ਼ਤ ਕੀਤੇ ਸਨ।[4] ਹਾਲਾਂਕਿ 1950 ਦੇ ਦਹਾਕੇ ਵਿੱਚ ਇੱਕ ਸਥਾਪਤ ਲੇਖਕ, ਚੌਧਰੀ ਨੂੰ ਆਪਣੇ 1960 ਦੇ ਨਾਵਲ ਬਨਪਲਾਸ਼ੀਰ ਪਦਾਬਲੀ ਨਾਲ ਵਿਆਪਕ ਮਾਨਤਾ ਮਿਲੀ, ਜੋ ਪ੍ਰਸਿੱਧ ਸਾਹਿਤਕ ਰਸਾਲੇ ਦੇਸ਼ ਵਿੱਚ ਲੜੀਵਾਰ ਰੂਪ ਵਿੱਚ ਛਪਿਆ ਸੀ। ਉਸ ਨੂੰ 1971 ਵਿਚ ਆਪਣੇ ਨਾਵਲ ਇਕੋਨੀ ਲਈ ਰਬਿੰਦਰਾ ਪੁਰਸਕਾਰ ਅਤੇ 1988 ਵਿਚ ਬਾਰੀ ਬਡੇਲ ਜੇ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਕੁਲ ਮਿਲਾ ਕੇ ਉਸਨੇ ਲਗਭਗ ਪੰਜਾਹ ਨਾਵਲ ਅਤੇ ਸੌ ਤੋਂ ਵੱਧ ਛੋਟੀਆਂ ਕਹਾਣੀਆਂ ਲਿਖੀਆਂ ਹਨ। ਉਸਨੇ ਦੇਸ਼ ਵਿਚ ਪ੍ਰਕਾਸ਼ਤ ਕਹਾਣੀਆਂ ਦਾ ਇੱਕ ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ।
2011 ਵਿੱਚ, ਇੰਡੀਅਨ ਇੰਸਟੀਚਿਊਟ ਆਫ਼ ਪਲੈਨਿੰਗ ਐਂਡ ਮੈਨੇਜਮੈਂਟ ਨੇ ਰਬਿੰਦਰਨਾਥ ਟੈਗੋਰ ਮੈਮੋਰੀਅਲ ਇੰਟਰਨੈਸ਼ਨਲ ਪ੍ਰਾਈਜ਼ ਦਿੱਤਾ। ਰਮਾਪਦ ਚੌਧਰੀ ਨੇ ਆਪਣੇ ਨਾਵਲ ਬਨਪਲਾਸ਼ੀਰ ਪਦਾਬਲੀ ਲਈ ਇਸ ਦੇ ਉਦਘਾਟਨ ਸਾਲ ਵਿੱਚ ਪੁਰਸਕਾਰ ਜਿੱਤਿਆ। ਲੇਖਕ ਅਤੇ ਵਿਦਵਾਨ ਸੁਰਜੀਤ ਦਾਸਗੁਪਤਾ ਦੇ ਅਨੁਸਾਰ, "ਬਨਪਲਾਸ਼ੀਰ ਪਦਬਾਲੀ ਇੱਕ ਹੈਰਾਨਕੁੰਨ ਜੀਵੰਤ ਅਤੇ ਤੀਬਰਤਾ ਵਾਲਾ ਮਨੁੱਖੀ ਕਾਰਜ ਹੈ ਜੋ ਬੰਗਾਲੀ ਭਾਸ਼ਾ ਵਿੱਚ ਇੱਕ ਉਸਤਾਦ ਸਟੋਰੀ-ਟੈਲਰ ਵਜੋਂ ਉਸਦੀ ਸਾਖ ਨੂੰ ਪੱਕਾ ਕਰਨ ਲਈ ਕੰਮ ਕਰਦਾ ਹੈ।" [5]
ਸਾਹਿਤ ਅਕਾਦਮੀ ਨੇ ਉੱਘੇ ਭਾਰਤੀ ਲੇਖਕਾਂ ਬਾਰੇ ਆਪਣੀਆਂ ਲੜੀਵਾਰ ਫ਼ਿਲਮਾਂ ਵਿੱਚ, ਰਾਜਾ ਮਿੱਤਰਾ ਦੁਆਰਾ ਨਿਰਦੇਸ਼ਤ ਰਮਾਪਦ ਚੌਧਰੀ ਉੱਤੇ ਇੱਕ ਫਿਲਮ ਬਣਾਈ ਹੈ। [6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads