ਰਾਗ ਮਾਰਵਾ
From Wikipedia, the free encyclopedia
Remove ads
ਰਾਗ ਮਾਰਵਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਰਾਗ ਹੈ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਇਹ ਆਪਣੇ ਹੀ ਨਾਂ ਦੇ ਥਾਟ ਯਾਨੀ ਕਿ ਥਾਟ ਮਾਰਵਾ ਤੋਂ ਪੈਦਾ ਹੋਇਆ ਹੈ।
ਸੰਖੇਪ ਵਿਚ ਜਾਣਕਾਰੀ
Remove ads
ਖਾਸ ਗੱਲਾਂ
- ਰਾਗ ਮਾਰਵਾ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਧੁਰ ਰਾਗ ਹੈ।
- ਰਾਗ ਮਾਰਵਾ ਤੇ ਰਾਗ ਪੂਰਿਆ ਬਹੁਤ ਹੀ ਮਿਲਦੇ ਜੁਲਦੇ ਰਾਗ ਹਨ ਲੇਕਿਨ ਰਾਗ ਪੂਰਿਆ 'ਚ ਗੰਧਾਰ ਤੇ ਨਿਸ਼ਾਦ ਤੇ ਜਿਆਦਾ ਠੇਹਰਿਆ ਜਾਂਦਾ ਹੈ।
- ਇਸ ਰਾਗ ਦਾ ਵਿਸਤਾਰ ਕਰਨਾ ਥੋੜਾ ਮੁਸਕਿਲ ਹੁੰਦਾ ਹੈ।
- ਇਹ ਰਾਗ ਜ਼ਿਆਦਾਤਰ ਮੱਧ ਸਪ੍ਤਕ 'ਚ ਗਾਇਆ ਜਾਂਦਾ ਹੈ।
- ਇਹ ਰਾਗ ਸੁਣਨ ਵਾਲੇ ਦੇ ਮਨ 'ਚ ਭਗਤੀ ਭਾਵ ਤੇ ਤਿਆਗ ਦੀ ਭਾਵਨਾ ਪੈਦਾ ਕਰਦਾ ਹੈ।
- ਰਾਗ ਮਾਰਵਾ ਮਾਰਵਾ ਪਰਿਵਾਰ ਵਾਲੇ ਰਾਗਾਂ ਦਾ ਮੁਖਿਆ ਹੁੰਦਾ ਹੈ।
- ਮਾਰਵਾ ਰਾਗ ਜਦੋਂ ਪੂਰੀ ਰੂਹ ਨਾਲ ਗਾਇਆ-ਵਜਾਇਆ ਜਾਂਦਾ ਹੈ ਖਾਸ ਕਰਕੇ ਜਦੋਂ ਰਿਸ਼ਭ ਨੂੰ ਅਤਿ ਕੋਮਲ ਕਰਕੇ ਲਗਾਇਆ ਜਾਂਦਾ ਹੈ ਅਤੇ ਸ਼ੜਜ ਦਾ ਗੁਰੇਜ ਕੀਤਾ ਜਾਂਦਾ ਹੈ ਤਾਂ ਸੁਣਨ ਤੇ ਸੁਣਾਉਣ ਵਾਲੇ ਦੋਵੇਂ ਬਹੁਤ ਹੀ ਰਾਹਤ ਵਾਲੀ ਤੇ ਸਕੂਨ ਵਾਲੀ ਇੱਕ ਖਾਸ ਤਰਾਂ ਦੀ ਬੈਚੇਨੀ ਮਹਸੂਸ ਕਰਦੇ ਹਨ।
- ਸੂਰਜ ਡੁੱਬਣ ਤੋਂ ਬਾਦ ਦੇ ਸਮੇਂ ਗਾਏਂ-ਵਜਾਏ ਜਾਣ ਤੇ ਇਸ ਰਾਗ ਦੀ ਮਧੁਰਤਾ ਹੋਰ ਵੀ ਵੱਧ ਜਾਂਦੀ ਹੈ।
- ਸੁਭਾ ਵੱਜੋਂ ਰਾਗ ਮਾਰਵਾ ਇਕ ਉਦਾਸ ਤੇ ਗਮਗੀਨ ਰਾਗ ਹੈ।
- ਮਾਰਵਾ ਦੀ ਕੋਮਲ ਰੇ ਭੈਰਵੀ ਰਾਗ ਦੀ ਕੋਮਲ ਰੇ ਤੋਂ ਥੋੜੀ ਉੱਚੀ ਹੁੰਦੀ ਹੈ।
Remove ads
ਇਤਿਹਾਸਕ ਜਾਣਕਾਰੀ
ਮਾਰਵਾ ਦੇ ਪੂਰਵਜ (ਮਾਰੂ ਜਾਂ ਮਾਰੂਵਾ) ਦੇ 16ਵੀਂ ਸਦੀ ਤੋਂ ਬਾਅਦ ਦੇ ਸਾਹਿਤ ਵਿੱਚ ਵੱਖ-ਵੱਖ ਮਾਪਦੰਡ ਹਨ। ਪ੍ਰਤਾਪ ਸਿੰਘ (18ਵੀਂ ਸਦੀ ਦਾ ਅੰਤ) ਲਿਖਦਾ ਹੈ ਕਿ ਮਾਰਵਾ ਪ੍ਰਾਚੀਨ ਮਾਲਵਾ ਵਰਗਾ ਹੀ ਹੈ, ਅਤੇ ਇਸਦੀ ਸੁਰੀਲੀ ਰੂਪ-ਰੇਖਾ ਅੱਜ ਦੇ ਮਾਰਵਾ ਨਾਲ ਬਹੁਤ ਮਿਲਦੀ ਜੁਲਦੀ ਹੈ।
ਮਹੱਤਵਪੂਰਨ ਰਿਕਾਰਡਜ਼
- ਅਮੀਰ ਖਾਨ "ਰਾਗਾਸ ਮਾਰਵਾ ਅਤੇ ਦਰਬਾਰੀ", ਓਡੀਓਨ ਐਲਪੀ (ਲੰਬੇ ਸਮੇਂ ਤੱਕ ਵੱਜਣ ਦਾ ਰਿਕਾਰਡ), ਓਡੀਓਨ-ਮੋਏ 103, ਬਾਅਦ ਵਿੱਚ ਐਚਐਮਵੀ ਦੁਆਰਾ EMI-EALP1253 ਦੇ ਰੂਪ ਵਿੱਚ ਦੁਬਾਰਾ ਜਾਰੀ ਕੀਤਾ ਗਿਆ। ।
- ਰਵੀ ਸ਼ੰਕਰ, " ਇਨ ਨਿਊਯਾਰਕ ", ਏਂਜਲ ਰਿਕਾਰਡਸ (18 ਜੁਲਾਈ, 2000)। ASIN: B00004U92S. ਅਸਲੀ ਰਿਕਾਰਡਿੰਗ 1968.
- ਇਮਰਾਤ ਖਾਨ, "ਰਾਗਾ ਮਾਰਵਾ", ਨਿੰਬਸ ਰਿਕਾਰਡਸ (1992), ਐਨਆਈ 5356 (10 ਜੁਲਾਈ, 1990 ਨੂੰ ਰਿਕਾਰਡ ਕੀਤਾ ਗਿਆ)
- ਅਲੀ ਅਕਬਰ ਖਾਨ, "ਰਾਗ ਮਾਰਵਾ" ਕੋਨੋਇਸਰ ਸੋਸਾਇਟੀ US (1968)
- ਉਸਤਾਦ ਰਸ਼ੀਦ ਖਾਨ, NCPA ਆਰਕਾਈਵਜ਼ ਤੋਂ "ਰਾਗ ਮਾਰਵਾ" ਮਾਸਟਰਵਰਕਸ (ਅਗਸਤ 1984)
- ਲੇਡ ਜ਼ੇਪੇਲਿਨ ਦੁਆਰਾ "ਦੋਸਤ"
Remove ads
ਆਰੋਹ ਅਤੇ ਅਵਰੋਹ
ਅਰੋਹਣਃ 'ਨੀ (ਮੰਦਰ) ਰੇ ਗ ਮ(ਤੀਵ੍ਰ) ਧ ਨੀ ਰੇਂ ਸੰ '
ਕੁੰਜੀ ਨੂੰ C ਵਿੱਚ ਰੱਖਦੇ ਹੋਏ, ਪੱਛਮੀ ਪੈਮਾਨੇ ਵਿੱਚ ਇਹ ਮੋਟੇ ਤੌਰ ਉੱਤੇ ਅਨੁਵਾਦ ਕਰੇਗਾਃ B D E F A B D C
ਅਵਰੋਹਣਃ ਰੇਂ ਨੀ ਧ ਮ(ਤੀਵ੍ਰ) ਗ ਰੇ ਨੀ ਧ ਸ
ਮ ਅਸਲ ਵਿੱਚ ਮ ਤੀਵ੍ਰ ਹੈ, ਜੋ ਕਿ ਰੇ ਕੋਮਲ ਤੋਂ ਉੱਪਰ ਇੱਕ ਸੰਪੂਰਨ ਚੌਥਾ ਹੈ (ਜੋ ਕਿ ਸਾ ਤੋਂ 112 ਸੈਂਟ ਉੱਪਰ ਹੈ)
Wikiwand - on
Seamless Wikipedia browsing. On steroids.
Remove ads