ਰਾਜਾ ਰਵੀ ਵਰਮਾ
ਭਾਰਤੀ ਚਿੱਤਰਕਾਰ From Wikipedia, the free encyclopedia
Remove ads
ਰਾਜਾ ਰਵੀ ਵਰਮਾ (Malayalam: രാജാ രവി വര്മ്മ) (29 ਅਪਰੈਲ 1848 – 2 ਅਕਤੂਬਰ 1906) ਨੂੰ ਤ੍ਰਾਵਨਕੋਰ (ਹੁਣ ਕੇਰਲ) ਦੀ ਇੱਕ ਰਿਆਸਤ ਦਾ ਇੱਕ ਮੰਨਿਆ-ਪ੍ਰਮੰਨਿਆ ਚਿੱਤਰਕਾਰ ਤੇ ਕਲਾਕਾਰ ਸੀ ਜਿਸ ਨੂੰ ਵਧੇਰੇ ਮਕਬੂਲੀਅਤ ਭਾਰਤੀ ਪ੍ਰਾਚੀਨ ਸਾਹਿਤ ਵਿਚਲੇ ਪਾਤਰਾਂ ਵਿਸ਼ੇਸ਼ਕਰ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਦਿਆਂ ਚਿੱਤਰਾਂ ਤੋਂ ਮਿਲੀ| ਉਸਨੂੰ ਭਾਰਤੀ ਚਿੱਤਰਕਲਾ ਦੇ ਮਹਾਨ ਚਿੱਤਰਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ ਤੇ ਉਸਦਿਆਂ ਚਿੱਤਰਾਂ ਨੂੰ ਭਾਰਤੀ ਕਲਾ ਤੇ ਯੂਰਪੀਨ ਕਲਾ ਦੇ ਸੁਮੇਲ ਦੀ ਉੱਤਮ ਉਦਾਹਰਨ ਮੰਨਿਆ ਜਾਂਦਾ ਹੈ। ਵਰਮਾ ਨੇ ਆਪਣੇ ਚਿੱਤਰਾਂ ਵਿੱਚ ਔਰਤ ਨੂੰ ਸਾੜੀ ਪਹਿਨੀ ਬਹੁਤ ਮਨਮੋਹਣੇ ਰੂਪ ਵਿੱਚ ਦਿਖਾਇਆ ਤੇ ਇਹੀ ਇਸ ਸਮੇਂ ਤੋਂ ਭਾਰਤੀ ਔਰਤ ਦੀ ਪਛਾਣ ਬਣ ਗਈ|[2]
Remove ads
ਕਲਾ ਤੇ ਜੀਵਨ
ਵਰਮਾ ਨੂੰ ਤ੍ਰਾਵਨਕੋਰ ਦੇ ਮਹਾਰਾਜਾ ਅਯੀਲਿਅਮ ਥਿਰੁਨਲ ਦੀ ਤਵੱਜੋ ਹਾਸਿਲ ਸੀ|[3] ਉਸਨੇ ਮਦੁਰਾ ਤੋਂ ਮੁਢਲੀ ਚਿੱਤਰਕਾਰੀ ਸਿੱਖੀ ਤੇ ਉਸ ਤੋਂ ਬਾਅਦ ਰਾਮਾ ਸਵਾਮੀ ਨਾਇਡੂ ਤੋਂ ਜਲ-ਚਿੱਤਰਕਲਾ ਅਤੇ ਡਚ ਚਿੱਤਰਕਾਰ ਥੀਓਡਰ ਜੈਨਸਨ ਤੋਂ ਤੇਲ-ਚਿੱਤਰਕਲਾ ਸਿੱਖੀ|

1873 ਵਿੱਚ ਵਿਆਨਾ ਵਿੱਚ ਹੋਈ ਇੱਕ ਚਿੱਤਰ-ਪ੍ਰਦਰਸ਼ਨੀ ਵਿੱਚ ਵਰਮਾ ਦੇ ਚਿੱਤਰ ਵੀ ਸ਼ਾਮਿਲ ਹੋਏ ਜਿਸ ਨਾਲ ਉਹ ਇੱਕ ਵੱਡੇ ਸਨਮਾਨ ਦਾ ਹਕ਼ਦਾਰ ਬਣਿਆ| ਵਰਮਾ ਦੇ ਚਿੱਤਰ ਵਿਸ਼ਵ ਕੋਲੰਬੀਅਨ ਪ੍ਰਦਰਸ਼ਨੀ ਵਿੱਚ ਵੀ ਗਏ ਜੋ ਤਿੰਨ ਸਨ-ਤਗਮਿਆਂ ਨਾਲ ਨਵਾਜ਼ੇ ਗਏ|.[4] ਉਹ ਵਿਸ਼ਿਆਂ ਦੀ ਤਲਾਸ਼ ਵਿੱਚ ਸਾਰੇ ਭਾਰਤ ਵਿੱਚ ਫਿਰਿਆ| ਉਸਨੇ ਦਖਣੀ ਭਾਰਤ ਦੀ ਕਈ ਔਰਤਾਂ ਦੇ ਚਿਹਰਿਆਂ ਦੇ ਆਧਾਰ ਤੇ ਹਿੰਦੂ ਧਰਮ ਦੇਵੀਆਂ ਦੇ ਚਿਹਰੇ ਚਿਤਰੇ| ਰਵੀ ਵਰਮਾ ਨੇ ਨਲ-ਦਮਿੰਤੀ ਅਤੇ ਦੁਸ਼੍ਯੰਤ-ਸ਼ਕੁੰਤਲਾ ਸੰਵਾਦ ਆਧਾਰਿਤ ਚਿੱਤਰ ਵੀ ਬਣਾਏ| ਅਜੋਕੇ ਸਮੇਂ ਤੱਕ ਵੀ ਭਾਰਤੀ ਮਿਥਿਆਸ ਦੀ ਜੋ ਕਲਪਨਾ ਕੀਤੀ ਜਾਂਦੇ ਹੈ ਜਾਂ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸ ਵਿੱਚ ਰਾਜਾ ਰਵੀ ਵਰਮਾ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਦੇ ਚਿੱਤਰ ਭਾਰਤ ਵਿੱਚ ਜਿੰਨੇ ਸਰਾਹੇ ਗਏ ਓਨੇ ਹੀ ਨਕਾਰੇ ਵੀ ਗਏ| ਉਸ ਦੇ ਲਗਭਗ ਸਾਰੇ ਚਿੱਤਰ ਲਕਸ਼ਮੀ ਵਿਲਾਸ ਭਵਨ, ਵਡੋਦਰਾ ਵਿੱਚ ਸੰਭਾਲੇ ਹੋਏ ਹਨ।
Remove ads
ਸਨਮਾਨ
1904 ਵਿੱਚ ਵਾਇਸਰੋਏ ਲਾਰਡ ਕਰਜ਼ਨ ਨੇ ਬਰਤਾਨਵੀ ਰਾਜੇ ਦੇ ਵੱਲੋਂ ਰਵੀ ਵਰਮਾ ਨੂੰ ਕੇਸਰ-ਏ-ਹਿੰਦ ਗੋਲਡ ਮੈਡਲ ਦਿੱਤਾ ਗਿਆ। ਉਸ ਦੇ ਸਨਮਾਨ ਵਜੋਂ ਮਾਵੇਲਕਰ (ਕੇਰਲ) ਵਿੱਚ ਕੋਮਲ ਕਲਾਵਾਂ ਸੰਬੰਧੀ ਕਾਲਜ ਵੀ ਖੋਲਿਆ ਗਿਆ। ਕਿਲੀਮਨੂਰ ਵਿੱਚ ਜਿਸ ਸਕੂਲ ਵਿੱਚ ਉਹ ਪੜਿਆ ਸੀ, ਉਸ ਦਾ ਨਾਮ ਵੀ ਉਸ ਦੇ ਨਾਮ ਤੇ ਰਖ ਦਿੱਤਾ ਗਿਆ। ਉਸ ਦੇ ਕਲਾ ਨੂੰ ਦਿੱਤੇ ਯੋਗਦਾਨ ਨੂੰ ਦੇਖਦੇ ਹੋਏ ਕੇਰਲ ਸਰਕਾਰ ਨੇ “ਰਾਜਾ ਰਵੀ ਵਰਮਾ ਪੁਰੁਸਕਾਰਮ” ਸ਼ੁਰੂ ਕੀਤਾ ਗਿਆ ਹੈ ਜੋ ਹਰ ਸਾਲ ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ।
Remove ads
ਨਿੱਜੀ ਜੀਵਨ
ਰਵੀ ਵਰਮਾ ਦਾ ਜਨਮ ਕੇਰਲ ਦੀ ਤ੍ਰਾਵਨਕੋਰ ਰਿਆਸਤ ਵਿੱਚ ਕਿਲੀਮਨੂਰ ਨਾਮੀ ਥਾਂ ਤੇ ਹੋਇਆ| ਉਸ ਦੇ ਪਿਤਾ ਨੀਲਕੰਠਨ ਭੱਤਰੀਪਦ ਇੱਕ ਵਿਦਵਾਨ ਸੀ ਤੇ ਉਸ ਦੀ ਮਾਂ ਉਮਾਂਬਾ ਇੱਕ ਕਵਿੱਤਰੀ ਸੀ ਜਿਸ ਦੀ ਨਾਮੀ ਲਿਖਤ “ਪਾਰਵਤੀ ਸਵੰਬਰ” ਨੂੰ ਰਵੀ ਵਰਮਾ ਨੇ ਉਸ ਦੀ ਮੌਤ ਤੋਂ ਬਾਅਦ ਛਾਪਿਆ| ਵਰਮਾ ਦਾ ਵਿਆਹ ਮਾਵੇਲਕਰ ਦੇ ਸ਼ਾਹੀ ਪਰਿਵਾਰ ਦੀ ਪੁਰੁਰੁਟੱਥੀ ਨਲ ਭਗਰਥੀ ਨਾਲ ਹੋਇਆ ਤੇ ਉਸ ਤੋਂ ਦੋ ਮੁੰਡੇ ਤੇ ਤਿੰਨ ਕੁੜੀਆਂ ਹੋਈਆਂ|
ਨਾਮਵਰ ਚਿੱਤਰਾਂ ਦੇ ਸੂਚੀ
ਹੇਠਾਂ ਰਵੀ ਵਰਮਾ ਦੇ ਨਾਮਵਰ ਚਿੱਤਰਾਂ ਦੇ ਸੂਚੀ ਦਿੱਤੀ ਗਈ ਹੈ:
- Village Belle
- Lady Lost in Thought
- Damayanti Talking to a Swan
- The Orchestra
- Arjuna and Subhadra
- The heartbroken
- Swarbat Player
- Shakuntala
- Lord Krishna as Ambassador
- Jatayu, a bird devotee of Lord Rama is mauled by Ravana
- Victory of Indrajit
- The gypsiesਫਰਮਾ:Attribution needed
- A Lady Playing Swarbat
- Lady Giving Alms at the Temple
- Lord Rama Conquers Varuna
- Nair Woman
- Romancing Couple
- Draupadi Dreading to Meet Kichaka
- Shantanu and Matsyagandha
- Shakuntala Composing a Love Letter to King Dushyanta
- Girl in Sage Kanwa's Hermitage (Rishi-Kanya)
- Shri Muruga Peruman
- Saraswati
- Yasoda with Bala Krishna
- SriRama conquers Varuna from Ramayana
- Jatayu struck down by Ravana from Ramayana
- Damayanti from Mahabharata
- Shakuntala from Mahabharata
- Shantanu and Satyavati from Mahabharata
- Arjuna and Subhadra from Mahabharata
- Simhaka and Sairandhri from Mahabharata
- Galaxy of Musicians
- Lady Giving Alms at the Temple
- The Maharashtrian Lady
- Varma's daughter Mahaprabha with her daughter
Remove ads
ਆਮ ਲੋਕਾਂ ਵਿਚ
- ਬੌਲੀਵੁਡ ਨਿਰਦੇਸ਼ਕ ਕੇਤਨ ਮੇਹਤਾ ਨੇ ਰੰਗ ਰਸੀਆ ਨਾਂ ਦੀ ਇੱਕ ਫਿਲਮ ਬਣਾਈ ਜੋ ਇਸ ਕਲਾਕਾਰ ਦੇ ਜੀਵਨ ਉੱਪਰ ਆਧਾਰਿਤ ਸੀ| ਰਣਦੀਪ ਹੁੱਡਾ ਨੇ ਇਸ ਵਿੱਚ ਮੁਖ ਕਿਰਦਾਰ ਨਿਭਾਇਆ|
- ਭਾਰਤੀ ਨਿਰਦੇਸ਼ਕ ਲੈਨਿਨ ਰਾਜੇਂਦਰਨ ਨੇ ਮਕਰਮੰਜੂ ਨਾਂ ਦੀ ਮਰਾਠੀ ਫਿਲਮ ਬਣਾਈ ਜੋ ਜੋ ਇਸ ਕਲਾਕਾਰ ਦੇ ਜੀਵਨ ਉੱਪਰ ਆਧਾਰਿਤ ਸੀ|
- ਮਹਾਰਾਸ਼ਟਰ ਸਟੇਟ ਬੋਰਡ ਨੇ ਪਾਠ ਪੁਸਤਕ ਵਿੱਚ 'अपूर्व भेट' ਨਾਂ ਦਾ ਪਾਠ ਸ਼ਾਮਿਲ ਕੀਤਾ ਹੈ ਜੋ ਰਵੀ ਵਰਮਾ ਦੀ ਸਵਾਮੀ ਵਿਵੇਕਾਨੰਦ ਨਾਲ ਹੋਈ ਮੁਲਾਕਾਤ ਬਾਰੇ ਹੈ।
ਪੁਸਤਕ ਸੂਚੀ
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads