ਰਾਜੇਸ਼ਵਰੀ ਗਾਇਕਵਾੜ

From Wikipedia, the free encyclopedia

ਰਾਜੇਸ਼ਵਰੀ ਗਾਇਕਵਾੜ
Remove ads

ਰਾਜੇਸ਼ਵਰੀ ਗਾਇਕਵਾੜ (ਜਨਮ 1 ਜੂਨ 1991) ਭਾਰਤੀ ਕ੍ਰਿਕਟ ਖਿਡਾਰੀ ਹੈ । ਉਸਨੇ 19 ਜਨਵਰੀ 2014 ਨੂੰ ਸ਼੍ਰੀਲੰਕਾ ਦੇ ਖਿਲਾਫ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਹੌਲੀ ਖੱਬੇ ਹੱਥ ਦੀ ਆਰਥੋਡਾਕਸ ਦੀ ਗੇਂਦਬਾਜ਼ੀ ਕਰਦੀ ਹੈ। ਉਸਨੇ ਦੱਖਣੀ ਅਫ਼ਰੀਕਾ ਖਿਲਾਫ ਇਕ ਟੈਸਟ ਮੈਚ ਖੇਡਿਆ ਹੈ।[1]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਨਿੱਜੀ ਜ਼ਿੰਦਗੀ

ਜਦੋਂ ਉਹ ਲਗਭਗ 18 ਸਾਲਾਂ ਦੀ ਸੀ, ਉਸਨੇ ਕ੍ਰਿਕਟ ਨੂੰ ਗੰਭੀਰ ਰੂਪ 'ਚ ;ਲੈਣਾ ਸ਼ੁਰੂ ਕਰ ਦਿੱਤਾ ਸੀ।  ਉਸ ਦੇ ਪਿਤਾਜੀ ਉਸ ਦੀ ਸਭ ਤੋਂ ਵੱਡੀ ਪ੍ਰੇਰਣਾ ਹਨ ਅਤੇ ਜਿਨ੍ਹਾਂ ਤੋਂ ਉਸਨੂੰ ਉਸ ਨੂੰ ਰਸਮੀ ਕੋਚਿੰਗ ਮਿਲੀ। ਉਸਨੇ ਕਰਨਾਟਕ ਦੀ ਮਹਿਲਾ ਕ੍ਰਿਕਟ ਟੀਮ ਲਈ ਖੇਡਣਾ ਸ਼ੁਰੂ ਕੀਤਾ ਅਤੇ 2014 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ।[2]

ਆਪਣੀ ਪਹਿਲੀ ਅੰਤਰਰਾਸ਼ਟਰੀ ਲੜੀ ਸ਼੍ਰੀਲੰਕਾ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਖਿਲਾਫ਼ ਟੀ -20[3] ਤੋਂ ਬਾਅਦ ਗਾਇਕਵਾੜ ਨੇ 2014 ਵਿੱਚ ਆਪਣੇ ਪਿਤਾ ਨੂੰ ਦਿਲ ਦੇ ਦੌਰੇ ਕਾਰਨ ਗਵਾ ਦਿੱਤਾ।[4]

2017 ਮਹਿਲਾ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਤੋਂ ਬਾਅਦ ਜਲ ਸਰੋਤ ਮੰਤਰੀ ਐਮ.ਬੀ. ਪਾਟਿਲ ਨੇ 5 ਲੱਖ ਰੁਪਏ ਦੀ ਕਾਰ ਗਿਫਟ ਕੀਤੀ, ਜਿਸ ਨੂੰ ਲੈਣ ਤੋਂ ਉਸਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਫਿਲਹਾਲ ਉਸਦੀ ਪਹਿਲ ਉਸਦੇ ਪਰਿਵਾਰ ਲਈ ਇੱਕ ਘਰ ਪ੍ਰਾਪਤ ਕਰਨਾ ਹੈ।[5] ਉਸ ਵਕਤ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਪਰਿਵਾਰ ਲਈ ਇਕਲੌਤੀ ਰੋਟੀ ਕਮਾਉਣ ਵਾਲੀ ਸੀ।[2]

Remove ads

ਅੰਤਰਰਾਸ਼ਟਰੀ ਕ੍ਰਿਕੇਟ

ਗਾਇਕਵਾੜ ਸਾਲ 2017 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਣ ਲਈ ਭਾਰਤੀ ਟੀਮ ਦਾ ਹਿੱਸਾ ਸੀ ਜਿਥੇ ਟੀਮ ਇੰਗਲੈਂਡ ਤੋਂ ਨੌਂ ਦੌੜਾਂ ਨਾਲ ਹਾਰ ਗਈ ਸੀ।[6][7][8] ਉਸੇ ਵਰਲਡ ਕੱਪ ਟੂਰਨਾਮੈਂਟ ਵਿਚ ਉਸਨੇ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਇਤਿਹਾਸ ਵਿਚ ਭਾਰਤ ਲਈ ਸਭ ਤੋਂ ਵਧੀਆ ਗੇਂਦਬਾਜ਼ੀ ਦਰਜ ਕੀਤੀ ਸੀ (5/15)।[9] ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ 2020 ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[10]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads