ਰਾਬੀਆ ਬੱਟ
From Wikipedia, the free encyclopedia
Remove ads
ਰਾਬੀਆ ਬੱਟ ਇਕ ਪਾਕਿਸਤਾਨ ਮਾਡਲ ਅਤੇ ਅਦਾਕਾਰਾ ਹੈ।[1][2] ਉਸਨੇ ਮਾਡਲ ਮਾਰੀਆ ਬੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਨੇ ਮਾਡਲਿੰਗ ਕੈਰੀਅਰ ਲਈ ਲਕਸ ਸਟਾਈਲ ਅਵਾਰਡ ਜਿੱਤਿਆ।[3][ਬਿਹਤਰ ਸਰੋਤ ਲੋੜੀਂਦਾ] 2013 ਵਿੱਚ ਉਸਨੇ ਪਹਿਲੀ ਫਿਲਮ ਨਿਰਦੇਸ਼ਿਤ ਕੀਤੀ ਜਿਸਦਾ ਨਾਂ ਹਿਜ਼ਰਤ ਸੀ। ਇਸ ਵਿੱਚ ਨੋਮਨ ਇਜਾਜ਼, ਅਸਦ ਜ਼ਮਾਨ ਅਤੇ ਵਿਆਮ ਦਾਹਮਾਨੀ ਦੀਆਂ ਭੂਮਿਕਾਵਾਂ ਸ਼ਾਮਿਲ ਸਨ।[4]
ਮੁੱਢਲਾ ਜੀਵਨ
ਰਾਬੀਆ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ। ਉਸਨੇ ਲਾਹੌਰ ਤੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ।[5]
ਕੈਰੀਅਰ
ਉਸ ਨੇ ਆਪਣੀ ਪਹਿਲੀ ਫੀਚਰ ਫ਼ਿਲਮ 'ਹਿਜਰਤ' (2016) ਬਣਾਈ, ਜੋ ਅਸਦ ਜ਼ਮਾਨ ਦੇ ਨਾਲ ਸੀ ਅਤੇ ਫਾਰੂਕ ਮੈਂਗਲ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ। ਫ਼ਿਲਮ ਨੂੰ ਸਾਲ 2016 ਵਿੱਚ ਰਿਲੀਜ਼ ਕੀਤਾ ਗਿਆ ਸੀ।[6]
ਉਹ ਕਈ ਮਿਊਜ਼ਿਕ ਵਿਡੀਓਜ਼ ਵਿੱਚ ਦਿਖਾਈ ਦਿੱਤੀ ਜਿਨ੍ਹਾਂ ਵਿੱਚ ਕੁਰਤ-ਉਲ-ਐਨ ਬਲੌਚ ਦੁਆਰਾ "ਸਾਈਆਂ" ਅਤੇ ਸੱਜਾਦ ਅਲੀ ਦੁਆਰਾ "ਨਖੂਨ" ਵੀ ਸ਼ਾਮਿਲ ਹਨ।
ਉਸ ਨੇ ਮੁਹੰਮਦ ਅਹਿਸ਼ਮੂਦੀਨ ਦੁਆਰਾ ਨਿਰਦੇਸ਼ਤ ਹਮ ਟੀ.ਵੀ. 'ਤੇ ਮਸ਼ਹੂਰ ਪੀਰੀਅਡ ਡਰਾਮਾ ਆਂਗਨ (2018) ਤੋਂ ਵੀ ਟੀ.ਵੀ. ਸਕ੍ਰੀਨ 'ਤੇ ਡੈਬਿਊ ਕੀਤਾ। ਇਸ ਤੋਂ ਬਾਅਦ ਯੇ ਦਿਲ ਮੇਰਾ (2019), ਅਹਜ਼ਨ ਤਾਲੀਸ਼ ਦੁਆਰਾ ਨਿਰਦੇਸ਼ਤ ਅਤੇ ਅਦਨਨ ਸਿੱਦੀਕ ਦੇ ਸਹਿਯੋਗੀ ਵਜੋਂ ਅਤੇ ਸਾਜਲ ਅਲੀ ਤੇ ਅਹਦ ਰਜ਼ਾ ਮੀਰ ਦੇ ਨਾਲ ਕੰਮ ਕੀਤਾ। ਫਿਲਹਾਲ, ਉਸ ਨੂੰ ਮੀਰ ਸਿਕੰਦਰ ਅਲੀ ਦੁਆਰਾ ਨਿਰਦੇਸ਼ਤ, ਸੋਤੇਲੀ ਮਮਤਾ Archived 2020-05-19 at the Wayback Machine. (2020) ਨਾਮ ਦੇ ਇੱਕ ਹੋਰ ਟੀ.ਵੀ. ਪ੍ਰੋਜੈਕਟ ਵਿੱਚ ਮੁੱਖ ਭੂਮਿਕਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
Remove ads
ਫ਼ਿਲਮੋਗ੍ਰਾਫੀ
ਹਵਾਲੇ
Wikiwand - on
Seamless Wikipedia browsing. On steroids.
Remove ads