ਰਾਮਸੇਤੂ
From Wikipedia, the free encyclopedia
Remove ads

ਰਾਮਸੇਤੂ (Tamil: இராமர் பாலம் ਰਾਮਰ ਪਾਲਮ, Sanskrit: ਰਾਮਸੇਤੂ) ਤਮਿਲਨਾਡੂ ਭਾਰਤ ਦੇ ਦੱਖਣੀ ਸਿਰੇ ਤੋਂ ਰਾਮੇਸ਼ਵਰਮ ਦੀਪਸਮੂਹ ਅਤੇ ਸ਼੍ਰੀਲੰਕਾ ਦੇ ਉੱਤਰ-ਪਛਮੀ ਕਿਨਾਰੇ ਤੇ ਮੱਨਾਰ ਦੀ ਖਾੜੀ ਤੱਕ ਬਣਿਆ ਚੂਨੇ ਦਾ ਇੱਕ ਪੁੱਲ ਹੈ। ਭੂਗੋਲਿਕ ਤੱਥਾਂ ਤੋਂ ਪਤਾ ਲਗਦਾ ਹੈ ਕਿ ਇਹ ਪੁੱਲ ਪੁਰਾਣੇ ਸਮੇਂ ਤੋਂ ਭਾਰਤ ਅਤੇ ਸ਼੍ਰੀਲੰਕਾ ਨੂੰ ਆਪਸ ਵਿੱਚ ਜੋੜਦਾ ਸੀ।[1] ਇਸਨੂੰ ਆਦਮ ਦਾ ਪੁੱਲ ਵੀ ਕਿਹਾ ਜਾਂਦਾ ਹੈ।
ਇਹ ਪੁੱਲ 30 ਕਿਲੋਮੀਟਰ ਲੰਬਾ ਹੈ ਅਤੇ ਮੱਨਾਰ ਦੀ ਖਾੜੀ ਨੂੰ ਪਾਕ ਖਾੜੀ ਤੋਂ ਅਲੱਗ ਕਰਦਾ ਹੈ। ਇਸ ਖੇਤਰ ਵਿੱਚ ਸਮੁੰਦਰ ਦੇ ਕਿਨਾਰੇ ਬਹੁਤ ਛੋਟੇ ਹਨ ਅਤੇ ਇਹ 1 ਮੀਟਰ ਤੋਂ 10 ਮੀਟਰ ਤੱਕ ਹੀ ਹਨ। ਇਹ ਜਹਾਜਰਾਨੀ ਨੂੰ ਬਹੁਤ ਮੁਸ਼ਕਿਲ ਬਣਾਉਂਦਾ ਹੈ[1][2][3]। ਮੰਦਿਰ ਦੇ ਰਿਕਾਰਡਾਂ ਤੋਂ ਪਤਾ ਲਗਦਾ ਹੈ ਕਿ 1480ਈ. ਵਿੱਚ ਚਕਰਵਾਤ ਆਉਣ ਤੱਕ ਇਹ ਸਾਗਰ ਦੇ ਪਾਣੀ ਦੇ ਉੱਪਰ ਸੀ ਪਰ ਇਹਨਾਂ ਚਕਰਵਾਤਾਂ ਨੇ ਇਸਨੂੰ ਤੋੜ ਦਿੱਤਾ[4]।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads