ਰਿਆਧ

ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia

ਰਿਆਧ
Remove ads

ਰਿਆਧ (Arabic: الرياض ਲਿਪਾਂਤਰਨ ਅਰ ਰਿਆਧ ਭਾਵ ਬਾਗ਼) ਸਾਊਦੀ ਅਰਬ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਰਿਆਧ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਇਤਿਹਾਸਕ ਖੇਤਰਾਂ ਨਜਦ਼ ਅਤੇ ਅਲ-ਯਮਮ ਨਾਲ ਸਬੰਧ ਰੱਖਦੀ ਹੈ। ਇਹ ਇੱਕ ਵਿਸ਼ਾਲ ਪਠਾਰ ਉੱਤੇ ਅਰਬ ਪਰਾਇਦੀਪ ਦੇ ਮੱਧ ਵਿੱਚ ਸਥਿੱਤ ਹੈ ਅਤੇ ਸ਼ਹਿਰੀ ਅਬਾਦੀ 5,254,560 ਅਤੇ ਮਹਾਂਨਗਰੀ ਅਬਾਦੀ 70 ਲੱਖ ਦੇ ਲਗਭਗ ਹੈ। ਇਸਨੂੰ ਪੰਦਰਾਂ ਨਗਰਪਾਲਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ ਜਿਹਨਾਂ ਦਾ ਪ੍ਰਬੰਧ ਰਿਆਧ ਨਗਰਪਾਲਿਕਾ ਵਿੱਚ ਰਿਆਧ ਦੇ ਮੇਅਰ ਹੇਠ ਅਤੇ ਰਿਆਧ ਵਿਕਾਸ ਅਥਾਰਟੀ ਵਿੱਚ ਰਿਆਧ ਸੂਬੇ ਦੇ ਰਾਜਪਾਲ ਰਾਜਕੁਮਾਰ ਸੱਤਮ ਬਿਨ ਅਬਦੁਲਾਜ਼ੀਜ਼ ਹੇਠ ਹੈ। ਇਸ ਦਾ ਵਰਤਮਾਨ ਮੇਅਰ ਅਬਦੁੱਲਾ ਬਿਨ ਅਬਦੁਲ ਰਹਿਮਾਨ ਅਲ ਮੋਗਬਲ ਹੈ ਜਿਸ ਨੂੰ 2012 ਵਿੱਚ ਚੁਣਿਆ ਗਿਆ ਸੀ। ਰਿਆਧ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਪੂਰਨ-ਇਸਤਰੀ-ਪ੍ਰਧਾਨ ਵਿਸ਼ਵ-ਵਿਦਿਆਲਾ, ਰਾਜਕੁਮਾਰੀ ਨੋਰਾ ਬਿੰਤ ਅਬਦੁਲਰਹਿਮਾਨ ਯੂਨੀਵਰਸਿਟੀ, ਹੈ।[1] ਇਸਨੂੰ ਬੀਟਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਵਿਸ਼ੇਸ਼ ਤੱਥ ਰਿਆਧ, • ਘਣਤਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads