ਰਿਚਰਡ ਬ੍ਰੈਨਸਨ

From Wikipedia, the free encyclopedia

ਰਿਚਰਡ ਬ੍ਰੈਨਸਨ
Remove ads

ਰਿਚਰਡ ਚਾਰਲਸ ਨਿਕੋਲਸ ਬ੍ਰੈਨਸਨ (ਜਨਮ 18 ਜੁਲਾਈ 1950) ੲਿੱਕ ਅੰਗਰੇਜ਼ ਦਿੱਗਜ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ-ਸੇਵੀ ਹੈ।[2] ਉਸ ਨੇ ਵਰਜੀਨ ਗਰੁੱਪ ਦਾ ਸੰਸਥਾਪਕ ਹੈ, ਜੋ 400 ਤੋਂ ਵੱਧ ਕੰਪਨੀਆਂ ਤੇ ਨਿਯੰਤਰਤ ਕਰਦੀ ਹੈ।[3]

ਵਿਸ਼ੇਸ਼ ਤੱਥ ਰਿਚਰਡ ਬ੍ਰੈਨਸਨ, ਜਨਮ ...

ਬ੍ਰੈਨਸਨ ਨੇ ਛੋਟੀ ਉਮਰ ਵਿੱਚ ਹੀ ਇੱਕ ਉਦਯੋਗਪਤੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਦਾ ਪਹਿਲਾ ਕਾਰੋਬਾਰੀ ਉੱਦਮ 16 ਸਾਲ ਦੀ ਉਮਰ ਵਿੱਚ ਇਕ ਸਟੂਡੈਂਟ ਨਾਮਕ ਮੈਗਜ਼ੀਨ ਸੀ। 1970 ਵਿੱਚ, ਉਸਨੇ ਇੱਕ ਮੇਲ-ਅਾਰਡਰ ਰਿਕਾਰਡ ਕਾਰੋਬਾਰ ਸਥਾਪਤ ਕੀਤਾ। ਉਸਨੇ 1972 ਵਿੱਚ ਰਿਕਾਰਡ ਸਟੋਰਾਂ ਦੀ ਇੱਕ ਲੜੀ ਵਰਜੀਨ ਰਿਕਾਰਡਜ਼ ਖੋਲ੍ਹ ਦਿੱਤੀ, ਜਿਸਨੂੰ ਬਾਅਦ ਵਿੱਚ ਵਰਜੀਨ ਮੈਗਾਸਟੋਰਜ਼ ਦੇ ਨਾਮ ਨਾਲ ਜਾਣਿਆ ਜਾਣ ਲੱਗਾ। 1980 ਦੇ ਦਹਾਕੇ ਦੌਰਾਨ ਬ੍ਰੈਨਸਨ ਦਾ ਵਰਜਿਨ ਬ੍ਰਾਂਡ ਤੇਜ਼ੀ ਨਾਲ ਵਧਿਅਾ ਅਤੇ ਉਸਨੇ ਵਰਜੀਨ ਅਟਲਾਂਟਿਕ ਏਅਰ ਲਾਈਨ ਨੂੰ ਸਥਾਪਤ ਕੀਤਾ ਅਤੇ ਵਰਜੀਨ ਰਿਕਾਰਡ ਸੰਗੀਤ ਦਾ ਲੇਬਲ ਹੋਰ ਫੈਲਾ ਦਿੱਤਾ। ਬ੍ਰੈਨਸਨ ਦੇ ਮਾਤਾ-ਪਿਤਾ ਛੋਟੀ ਉਮਰ ਤੋਂ ਹੀ ੳੁਸਦੇ ਯਤਨਾਂ ਦਾ ਸਮਰਥਨ ਕਰਦੇ ਸਨ।

ਮਾਰਚ 2000 ਵਿੱਚ, ਬ੍ਰੈਨਸਨ ਨੂੰ ਬਕਿੰਘਮ ਪੈਲੇਸ ਵਿੱਚ ਉਦਯੋਗਪਤੀ ਸੇਵਾਵਾਂ ਲੲੀ ਸਨਮਾਨਿਤ ਕੀਤਾ ਗਿਆ ਸੀ।[4] ਰਿਟੇਲ, ਸੰਗੀਤ ਅਤੇ ਟ੍ਰਾਂਸਪੋਰਟ , ਸਾਹਸ ਭਰੇ ਕੰਮਾਂ ਅਤੇ ਆਪਣੀ ਮਾਨਵਤਾਵਾਦੀ ਕੰਮ ਕਰਕੇ ਉਹ ਇੱਕ ਪ੍ਰਮੁੱਖ ਹਸਤੀ ਬਣ ਗਿਅਾ ਸੀ।[5][6] 2002 ਵਿੱਚ, ਉਸ ਨੂੰ ਬੀਬੀਸੀ ਦੇ 100 ਮਹਾਨ ਬ੍ਰਿਟਨਜ਼ ਦੇ ਪੋਲਿੰਗ ਵਿੱਚ ਸ਼ਾਮਲ ਕੀਤਾ ਗਿਆ ਸੀ।[7]

ਨਵੰਬਰ 2017 ਵਿੱਚ, ਫੋਰਬਜ਼ ਨੇ ਬ੍ਰੈਨਸਨ ਦੀ ਅੰਦਾਜ਼ਨ ਸੰਪਤੀ ਕੀਮਤ 5.1 ਬਿਲੀਅਨ ਅਮਰੀਕੀ ਡਾਲਰ ਦੱਸੀ ਹੈ।[8]

Remove ads

ਮੁੱਢਲਾ ਜੀਵਨ

ਬ੍ਰੈਨਸਨ ਦਾ ਜਨਮ ਬਲੈਕਹੀਥ, ਲੰਡਨ, ਇੰਗਲੈਂਡ ਵਿਖੇ ਹੋੲਿਅਾ ਸੀ। ਉਸ ਦੇ ਪਿਤਾ, ਐਡਵਰਡ ਜੇਮਸ ਬ੍ਰੈਨਸਨ, ਇੱਕ ਬੈਰਿਸਟਰ ਦੇ ਤੌਰ ਤੇ ਕੰਮ ਕਰਦੇ ਸਨ। ਉਸ ਦੀ ਮਾਂ, ੲੀਵ ਬ੍ਰੈਨਸਨ, ਨੂੰ ਇੱਕ ਹਵਾਈ ਸੇਵਾਦਾਰ ਵਜੋਂ ਕੰਮ ਕਰਦੀ ਸੀ।[9][10] ਉਨ੍ਹਾਂ ਦੀਆਂ ਦੋ ਛੋਟੀਆਂ ਭੈਣਾਂ ਹਨ।[11] ਉਸਦੇ ਦਾਦਾ ਜੀ, ਸਰ ਜਾਰਜ ਆਰਥਰ ਹਾਰਵਿਨ ਬ੍ਰੈਨਸਨ, ਹਾਈਕੋਰਟ ਆਫ਼ ਜਸਟਿਸ ਦੇ ਜੱਜ ਸਨ।

ਬ੍ਰੈਨਸਨ, ਸਰੀ ਵਿੱਚ ਇੱਕ ਗ੍ਰੈਜੂਏਟ ਸਕੂਲ ਸਕੈਚਕਿਲਫ ਸਕੂਲ ਵਿੱਚ ਪੜ੍ਹਿਆ ਸੀ ਅਤੇ ਫਿਰ ਉਹ 16 ਸਾਲ ਦੀ ਉਮਰ ਤੱਕ ਬਕਿੰਗਹੈਮਸ਼ਾਇਰ ਵਿਖੇ ਇਕ ਆਜ਼ਾਦ ਸਕੂਲ ਸਟੋੲੀ ਸਕੂਲ ਵਿੱਚ ਪੜਿਅਾ।ਡਿਸਲੇਕਸੀਆ ਦੀ ਸਮੱਸਿਅਾ ਕਰਕੇ ਬ੍ਰੈਨਸਨ ਦਾ ਅਕਾਦਮਿਕ ਪ੍ਰਦਰਸ਼ਨ ਬਹੁਤ ਮਾੜਾ ਸੀ। ਸਕੂਲ ਵਿੱਚ ਆਪਣੇ ਆਖ਼ਰੀ ਦਿਨ 'ਤੇ ਉਸ ਦੇ ਹੈਡਮਾਸਟਰ, ਰਾਬਰਟ ਡ੍ਰੇਸਨ, ਨੇ ਉਸ ਨੂੰ ਦੱਸਿਆ ਕਿ ਉਹ ਜਾਂ ਤਾਂ ਜੇਲ੍ਹ ਵਿੱਚ ਜਾਵੇਗਾ ਜਾਂ ਕਰੋੜਪਤੀ ਬਣ ਜਾਵੇਗਾ।

Remove ads

ਨਿੱਜੀ ਜੀਵਨ

ਬ੍ਰੈਨਸਨ ਨੇ 1972 ਵਿੱਚ ਕ੍ਰਿਸਟੇਨ ਟੋਮਸੀ ਨਾਲ ਵਿਆਹ ਕਰਵਾੲਿਅਾ ਅਤੇ 1979 ਵਿੱਚ ਉਸ ਨੂੰ ਤਲਾਕ ਦੇ ਦਿੱਤਾ। ਬ੍ਰੈਨਸਨ ਦਾ ਦੂਜਾ ਵਿਆਹ ਜੋਨ ਟੈਂਪਲੇਨ ਨਾਲ 1989 ਵਿੱਚ ਨੇਕਰ ਆਈਲੈਂਡ ਵਿਖੇ ਹੋਇਆ ਸੀ,[12] ਜਿਸ ਦੇ ਨਾਲ ਉਸ ਦੇ ਦੋ ਬੱਚੇ ਹੋਲੀ ਅਤੇ ਸੈਮ ਹਨ।[13]

1998 ਵਿੱਚ, ਬ੍ਰੈਨਸਨ ਨੇ ਆਪਣੀ ਸਵੈ-ਜੀਵਨੀ ਲੂਜ਼ਿੰਗ ਮਾੲੀ ਵਰਜੈਨਿਟੀ ਪ੍ਰਕਾਸ਼ਿਤ ਕੀਤੀ ੲਿਹ ਇੱਕ ਅੰਤਰਰਾਸ਼ਟਰੀ ਬੈਸਟ-ਸੈਲਰ ਕਿਤਾਬ ਸੀ।[14] 2013 ਵਿੱਚ ਬ੍ਰੈਨਸਨ ਓਲਡ ਸਟੋਇਕ ਸੋਸਾਇਟੀ ਆਫ ਸਟੋੲੀ ਸਕੂਲ ਦਾ ਪ੍ਰਧਾਨ ਬਣ ਗਿਅਾ।[15]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads