ਰੂਸੀ ਰੂਪਵਾਦ
From Wikipedia, the free encyclopedia
Remove ads
ਰੂਸੀ ਰੂਪਵਾਦ (Russian formalism) 1910 ਵਿਆਂ ਤੋਂ 1930ਵਿਆਂ ਤੱਕ ਰੂਸ ਅੰਦਰ ਸਾਹਿਤ ਆਲੋਚਨਾ ਦੀ ਇੱਕ ਪ੍ਰਭਾਵਸ਼ਾਲੀ ਸੰਪਰਦਾ ਸੀ। ਇਸ ਵਿੱਚ ਵਿਕਟਰ ਸ਼ਕਲੋਵਸਕੀ, ਰੋਮਨ ਜੈਕੋਬਸਨ, ਬੋਰਿਸ ਤੋਮਾਸ਼ੇਵਸਕੀ, ਯੂਰੀ ਤਿਨੀਆਨੋਵ, ਵਲਾਦੀਮੀਰ ਪ੍ਰੋੱਪ, ਬੋਰਿਸ ਇਕੇਨਬਾਮ,ਅਤੇ ਗਰਿਗੋਰੀ ਗੁਕੋਵਸਕੀ ਕਈ ਬੇਹੱਦ ਪ੍ਰਭਾਵਸ਼ਾਲੀ ਰੂਸੀ ਅਤੇ ਸੋਵੀਅਤ ਵਿਦਵਾਨਾਂ ਦੀਆਂ ਰਚਨਾਵਾਂ ਸ਼ਾਮਲ ਹਨ ਜਿਨ੍ਹਾਂ ਨੇ 1914 ਅਤੇ 1930ਵਿਆਂ ਦੇ ਵਿਚਕਾਰ ਕਾਵਿ-ਭਾਸ਼ਾ ਅਤੇ ਸਾਹਿਤ ਦੀ ਖਾਸੀਅਤ ਅਤੇ ਖੁਦਮੁਖਤਾਰੀ ਸਥਾਪਤ ਕਰਨ ਰਾਹੀਂ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਇਨਕਲਾਬ ਲੈ ਆਂਦਾ। ਰੂਸੀ ਰੂਪਵਾਦ ਨੇ ਮਿਖੇਲ ਬਾਖਤਿਨ ਅਤੇ ਯੂਰੀ ਲੋਟਮਾਨ ਵਰਗੇ ਚਿੰਤਕਾਂ ਉੱਤੇ, ਅਤੇ ਸਮੁੱਚੇ ਤੌਰ ਤੇ ਸੰਰਚਨਾਵਾਦ ਉੱਤੇ ਤਕੜਾ ਪ੍ਰਭਾਵ ਪਾਇਆ। ਇਸ ਅੰਦੋਲਨ ਦੇ ਮੈਂਬਰਾਂ ਨੇ ਸੰਰਚਨਾਵਾਦੀ ਅਤੇ ਉੱਤਰ-ਸੰਰਚਨਾਵਾਦ ਦੌਰਾਂ ਵਿੱਚ ਵਿਕਸਿਤ ਹੋਈ ਆਧੁਨਿਕ ਸਾਹਿਤਕ ਆਲੋਚਨਾ ਉੱਤੇ ਪ੍ਰਸੰਗਿਕ ਪ੍ਰਭਾਵ ਪਾਇਆ। ਸਟਾਲਿਨ ਦੇ ਤਹਿਤ ਇਸ ਨੂੰ ਸ੍ਰੇਸ਼ਠ ਵਰਗ ਕਲਾ ਲਈ ਇਕ ਅਪਮਾਨਜਨਕ ਸ਼ਬਦ ਬਣ ਗਿਆ ਸੀ। [1]
Remove ads
ਅਹਿਮ ਵਿਚਾਰ
ਰੂਸੀ ਰੂਪਵਾਦ ਸਾਹਿਤਕ ਜੁਗਤਾਂ ਦੀ ਪ੍ਰ੍ਕਾਰਜੀ ਭੂਮਿਕਾ ਅਤੇ ਸਾਹਿਤਕ ਇਤਿਹਾਸ ਦੇ ਆਪਣੇ ਮੂਲ ਸੰਕਲਪ ਤੇ ਜ਼ੋਰ ਦੇਣ ਲਈ ਵਿਲੱਖਣ ਹੈ। ਰੂਸੀ ਰੂਪਵਾਦੀਆਂ ਨੇ ਕਾਵਿਕ ਭਾਸ਼ਾ ਦਾ ਅਧਿਐਨ ਕਰਨ ਲਈ ਰਵਾਇਤੀ ਮਨੋਵਿਗਿਆਨਕ ਅਤੇ ਸਭਿਆਚਾਰਕ-ਇਤਿਹਾਸਕ ਤਰੀਕਿਆਂ ਦੀ ਬੇਦਖਲੀ ਤੱਕ ਦੀ ਗੱਲ ਕਰਦੇ ਹੋਏ, ਇੱਕ "ਵਿਗਿਆਨਕ" ਜੁਗਤ ਦੀ ਵਕਾਲਤ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads