ਰੇਬੈਕਾ ਸੋਲਨਿਟ

From Wikipedia, the free encyclopedia

ਰੇਬੈਕਾ ਸੋਲਨਿਟ
Remove ads

ਰੇਬੈਕਾ ਸੋਲਨਿਟ (ਜਨਮ 24 ਜੂਨ 1961) ਇੱਕ ਅਮਰੀਕੀ ਲੇਖਕ ਹੈ। ਉਸਨੇ ਵਾਤਾਵਰਨ, ਰਾਜਨੀਤੀ, ਸਥਾਨ ਅਤੇ ਕਲਾ ਸਮੇਤ ਅਨੇਕ ਵਿਸ਼ਿਆਂ 'ਤੇ ਲਿਖਿਆ ਹੈ।[1]  ਸੋਲਨਿਟ ਹਾਰਪਰ ਦੇ ਮੈਗਜ਼ੀਨ  ਵਿਚ ਇਕ ਸਹਾਇਕ ਸੰਪਾਦਕ ਹੈ, ਜਿੱਥੇ ਦੋ-ਮਾਸਿਕ ਉਹ ਮੈਗਜ਼ੀਨ ਦੀ "ਇਜੀ ਚੇਅਰ" ਲੇਖ ਲਿਖਦੀ ਹੈ।

Thumb

ਮੁਢਲਾ ਜੀਵਨ ਅਤੇ ਸਿੱਖਿਆ

ਸੋਲਨਿਟ  ਬ੍ਰਿਜਪੋਰਟ, ਕਨੈਟੀਕਟ, ਵਿੱਚ ਇੱਕ ਯਹੂਦੀ ਪਿਤਾ ਅਤੇ ਆਇਰਿਸ਼ ਕੈਥੋਲਿਕ ਮਾਂ ਦੇ ਘਰ  ਪੈਦਾ ਹੋਈ ਸੀ।[2]ਤੇ 1966 ਵਿੱਚ ਉਸ ਦਾ ਪਰਿਵਾਰ ਨੋਵਾਟੋ, ਕੈਲੀਫੋਰਨੀਆ ਚਲਿਆ ਗਿਆ ਸੀ, ਜਿੱਥੇ ਉਹ ਵੱਡੀ ਹੋਈ ਸੀ। ਉਸਨੇ ਆਪਣੇ ਬਚਪਨ ਬਾਰੇ ਕਿਹਾ, "ਮੈਂ ਇੱਕ ਦਬਾਈ ਹੋਈ ਛੋਟੀ ਬੱਚੀ ਸੀ"।[3] ਉਸਨੇ ਪਬਲਿਕ ਸਕੂਲ ਪ੍ਰਣਾਲੀ ਵਿੱਚ ਇੱਕ ਵਿਕਲਪਕ ਜੂਨੀਅਰ ਹਾਈ ਵਿੱਚ ਭਰਤੀ ਹੋਣ ਕਰਕੇ ਹਾਈ ਸਕੂਲ ਨਹੀਂ ਗਈ।  ਜੂਨੀਅਰ ਹਾਈ ਵਿੱਚ ਉਸ ਨੇ10 ਵੀਂ ਜਮਾਤ ਕਰ ਲਈ। ਇਸ ਤੋਂ ਬਾਅਦ ਉਸਨੇ ਜੂਨੀਅਰ ਕਾਲਜ ਵਿਚ ਦਾਖਲਾ ਲਿਆ। ਜਦੋਂ ਉਹ 17 ਸਾਲਾਂ ਦੀ ਸੀ, ਉਹ ਪੈਰਿਸ, ਫਰਾਂਸ ਵਿਚ ਪੜ੍ਹਨ ਲਈ ਗਈ। ਉਹ ਆਖਿਰਕਾਰ ਕੈਲੀਫੋਰਨੀਆ ਵਾਪਸ ਆ ਗਈ ਅਤੇ ਸਾਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਵਿਚ ਆਪਣੀ ਕਾਲਜ ਦੀ ਪੜ੍ਹਾਈ ਖ਼ਤਮ ਕੀਤੀ।[4] ਉਸ ਨੇ ਫਿਰ 1984 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਪੱਤਰਕਾਰੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ [5] ਅਤੇ 1988 ਤੋਂ ਇੱਕ ਸੁਤੰਤਰ ਲੇਖਕ ਹੈ।.[6]

Remove ads

ਕੈਰੀਅਰ

ਸਰਗਰਮੀਆਂ

ਸੋਲਨਿਟ ਨੇ 1980 ਦੇ ਦਹਾਕੇ ਤੋਂ ਵਾਤਾਵਰਣ ਅਤੇ ਮਨੁੱਖੀ ਅਧਿਕਾਰਾਂ ਦੀਆਂ ਮੁਹਿੰਮਾਂ ਵਿੱਚ, ਖਾਸ ਕਰਕੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੱਛਮੀ ਸ਼ੋਸ਼ੋਨ ਰੱਖਿਆ ਪ੍ਰੋਜੈਕਟ ਦੇ ਨਾਲ ਕੰਮ ਕੀਤਾ ਹੈ ਜਿਸਦਾ ਜ਼ਿਕਰ ਉਸਦੀ ਪੁਸਤਕ ਸੈਵੇਜ ਡ੍ਰੀਮਜ਼ ਵਿੱਚ ਆਉਂਦਾ ਹੈ, ਅਤੇ ਅਤੇ ਬੁਸ਼ ਯੁੱਗ ਦੌਰਾਨ ਜੰਗ-ਵਿਰੋਧੀ ਸਰਗਰਮੀਆਂ ਤੋਂ ਪਤਾ ਚੱਲਦਾ ਹੈ। [7]ਉਸ ਨੇ ਜਲਵਾਯੂ ਤਬਦੀਲੀ ਅਤੇ 350.ਔਰਗ ਅਤੇ ਸੀਅਰਾ ਕਲੱਬ ਦੇ ਕੰਮ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ, ਖਾਸ ਤੌਰ ਤੇ ਔਰਤਾਂ ਵਿਰੁੱਧ ਹਿੰਸਾ ਬਾਰੇ ਚਰਚਾ ਆਪਣੀ ਦਿਲਚਸਪੀ ਬਾਰੇ ਹੈ।[8]

Remove ads

References

Loading related searches...

Wikiwand - on

Seamless Wikipedia browsing. On steroids.

Remove ads