ਰੱਬੀ ਸ਼ੇਰਗਿੱਲ

ਭਾਰਤੀ ਸੰਗੀਤਕਾਰ From Wikipedia, the free encyclopedia

ਰੱਬੀ ਸ਼ੇਰਗਿੱਲ
Remove ads

ਰੱਬੀ ਸ਼ੇਰਗਿੱਲ (ਜਨਮ ਗੁਰਪ੍ਰੀਤ ਸਿੰਘ ਸ਼ੇਰਗਿੱਲ, 1973) ਇੱਕ ਭਾਰਤੀ ਗਾਇਕ ਹੈ। ਇਸਨੂੰ "ਬੁੱਲਾ ਕੀ ਜਾਣਾ ਮੈਂ ਕੌਣ" ਗਾਣੇ ਤੇ ਆਪਣੀ ਪਹਿਲੀ ਐਲਬਮ "ਰੱਬੀ" ਲਈ ਜਾਣਿਆ ਜਾਂਦਾ ਹੈ। ਉਸ ਦੇ ਸੰਗੀਤ ਦਾ ਵਰਣਨ ਵੱਖ ਵੱਖ ਪ੍ਰਕਾਰ ਦੇ ਰਾਕ, ਬਾਣੀ ਸ਼ੈਲੀ ਦੀ ਪੰਜਾਬੀ [1] ਅਤੇ ਸੂਫ਼ੀਆਨਾ, ਅਤੇ ਅਰਧ-ਸੂਫੀ ਅਰਧ-ਲੋਕ ਗੀਤ ਵਰਗਾ ਪੱਛਮੀ ਸਾਜਾਂ ਦੀ ਬਹੁਤਾਤ ਵਾਲੇ ਸੰਗੀਤ ਵਜੋਂ ਕੀਤਾ ਜਾਂਦਾ ਹੈ। ਰੱਬੀ ਨੂੰ ਪੰਜਾਬੀ ਸੰਗੀਤ ਦਾ ਅਸਲੀ ਸ਼ਹਿਰੀ ਲੋਕਗਾਇਕ ਕਿਹਾ ਗਿਆ ਹੈ। [2]

ਵਿਸ਼ੇਸ਼ ਤੱਥ ਰੱਬੀ ਸ਼ੇਰਗਿੱਲ, ਜਾਣਕਾਰੀ ...
Remove ads

ਨਿਜੀ ਜੀਵਨ

ਗੁਰਪ੍ਰੀਤ ਸਿੰਘ ਸ਼ੇਰਗਿੱਲ ਦਾ ਜਨਮ 1974 ਵਿੱਚ ਹੋਇਆ। ਉਸ ਦੇ ਪਿਤਾ ਗਿਆਨੀ ਜਗੀਰ ਸਿੰਘ ਇੱਕ ਸਿੱਖ ਪ੍ਰਚਾਰਕ ਸੀ ਅਤੇ ਉਸ ਦੀ ਮਾਤਾ ਕਾਲਜ ਦੇ ਪ੍ਰਿੰਸੀਪਲ ਰਹੇ ਅਤੇ ਪੰਜਾਬੀ ਕਵੀ ਹਨ। ਉਸ ਦੀਆਂ ਚਾਰ ਭੈਣਾਂ ਹਨ। ਇੱਕ ਭੈਣ, ਗਗਨ ਗਿੱਲ ਹਿੰਦੀ ਕਵੀ ਹੈ।[3]

ਕਰੀਅਰ

ਕਾਲਜ ਛੱਡਣ ਦੇ ਬਾਅਦ ਰੱਬੀ ਨੇ ਕਾਫਰ ਨਾਮਕ ਬੈਂਡ ਬਣਾਇਆ। ਬੈਂਡ ਨੇ ਕੁੱਝ ਕਾਲਜ ਸਮਾਰੋਹਾਂ ਵਿੱਚ ਪ੍ਰਸਤੁਤੀਆਂ ਦਿੱਤੀਆਂ ਲੇਕਿਨ ਲੇਕਿਨ ਸਮੇਂ ਦੇ ਨਾਲ ਬੈਂਡ ਦੇ ਕਈ ਮੈਬਰਾਂ ਨੇ ਕਾਰਪੋਰੇਟ ਜਗਤ ਵਿੱਚ ਜਾਣ ਦਾ ਫ਼ੈਸਲਾ ਕੀਤਾ।[4][5] ਰੱਬੀ ਸੰਗੀਤ ਲਈ ਪ੍ਰਤੀਬੱਧ ਸੀ ਅਤੇ ਉਸ ਨੂੰ ਇਹ ਸਪੱਸ਼ਟ ਸੀ ਕਿ ਉਹ ਇੱਕ ਪੇਸ਼ੇਵਰ ਸੰਗੀਤਕਾਰ ਹੀ ਬਨਣਾ ਚਾਹੁੰਦਾ ਸੀ। ਕੁੱਝ ਦਿਨਾਂ ਉਸ ਨੇ ਯਾਮਾਹਾ ਆਰ ਐਕਸ - ਟੀ ਮੋਟਰਸਾਇਕਲਾਂ ਅਤੇ ਟਾਈਮਸ ਐਫ ਐਮ [1] ਲਈ ਇਸ਼ਤਿਹਾਰੀ ਗੀਤ ਸੰਗੀਤਬੱਧ ਕੀਤੇ। ਰੱਬੀ ਨੇ ਕਈ ਸਾਲ ਸੰਘਰਸ਼ ਦੇ ਬਾਅਦ ਆਪਣੀ ਪਹਿਲੀ ਐਲਬਮ ਕਢੀ। ਸ਼ੁਰੂ ਵਿੱਚ ਉਸ ਨੇ ਸੋਨੀ ਮਿਉਜਿਕ ਦੇ ਨਾਲ ਕੰਮ ਕੀਤਾ, ਲੇਕਿਨ ਜਲਦ ਸੋਨੀ ਤੋਂ ਪਿੱਛੇ ਹੱਟ ਗਿਆ। ਫਿਰ ਉਸ ਨੇ ਤਹਿਲਕਾ ਦੇ ਮੁੱਖ ਸੰਪਾਦਕ ਤਰੁਣ ਤੇਜਪਾਲ ਦੇ ਭਰਾ ਮਿੰਟੀ ਤੇਜਪਾਲ ਨਾਲ ਸੰਪਰਕ ਕੀਤਾ, ਉਸ ਨੂੰ ਰੱਬੀ ਦਾ ਸੰਗੀਤ ਪਸੰਦ ਆਇਆ ਅਤੇ ਉਸ ਨੇ ਰੱਬੀ ਨੂੰ ਐਗਰੀਮੈਂਟ ਦਾ ਪ੍ਰਸਤਾਵ ਰੱਖਿਆ। ਇਸ ਦੇ ਤੁਰੰਤ ਬਾਅਦ ਤਹਿਲਕਾ ਵਿੱਤੀ ਸਮਸਿਆਵਾਂ ਵਿੱਚ ਘਿਰ ਗਿਆ ਅਤੇ ਓੜਕ ਐਗਰੀਮੈਂਟ ਰੱਦ ਕਰ ਦਿੱਤਾ ਗਿਆ। ਮੈਗਨਾਸਾਉਂਡ ਨੇ ਵੀ ਉਸ ਨੂੰ ਇੱਕ ਐਗਰੀਮੈਂਟ ਦੀ ਪੇਸ਼ਕਸ਼ ਕੀਤੀ, ਲੇਕਿਨ ਐਲਬਮ ਦੇ ਆਉਣ ਤੋਂ ਪਹਿਲਾਂ ਹੀ ਕੰਪਨੀ ਦਿਵਾਲੀਆ ਹੋ ਗਈ। ਓੜਕ ਉਸ ਨੂੰ ਫੈਟ ਫਿਸ਼ ਰਿਕਾਰਡਸ ਦੁਆਰਾ ਸਾਈਨ ਕੀਤਾ ਗਿਆ, ਜਿਸ ਨੇ ਉਸ ਦੀ ਪਹਿਲੀ ਐਲਬਮ ਕਢੀ।

Remove ads

ਡਿਸਕੋਗ੍ਰਾਫ਼ੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads