ਲਕਸ਼ਮੀ (ਐਸਿਡ ਅਟੈਕ ਦੀ ਸ਼ਿਕਾਰ)
From Wikipedia, the free encyclopedia
Remove ads
ਲਕਸ਼ਮੀ ਅਗਰਵਾਲ (1 ਜੂਨ 1990) ਇੱਕ ਭਾਰਤੀ ਕਾਰਕੁਨ ਹੈ ਜੋ ਸਟਾਪ ਐਸਿਡ ਹਮਲੇ ਮੁਹਿੰਮ ਨਾਲ ਜੁੜੀ ਹੋਈ ਹੈ ਅਤੇ ਇੱਕ ਟੀਵੀ ਹੋਸਟ ਹੈ।[1] ਉਹ ਇੱਕ ਐਸਿਡ ਹਮਲੇ ਦੀ ਸਰਵਾਈਵਰ ਹੈ ਅਤੇ ਇਹ ਐਸਿਡ ਹਮਲੇ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੇ ਹੱਕਾਂ ਲਈ ਲੜਦੀ ਹੈ। ਇਸ ਉੱਤੇ 2005 ਵਿੱਚ 15 ਸਾਲ ਦੀ ਉਮਰ ਵਿੱਚ 32 ਸਾਲ ਦੀ ਉਮਰ ਦੇ ਇੱਕ ਆਦਮੀ ਵੱਲੋਂ ਐਸਿਡ ਗੇਰਿਆ ਗਿਆ।[2][3] ਇਸਦੀ ਕਹਾਣੀ ਐਸਿਡ ਹਮਲੇ ਦੀਆਂ ਸ਼ਿਕਾਰ ਔਰਤਾਂ ਬਾਰੇ ਹਿੰਦੁਸਤਾਨ ਟਾਈਮਜ਼ ਦੁਆਰਾ ਇੱਕ ਲੜੀ ਵਿੱਚ ਦੱਸਿਆ ਗਿਆ।[4] ਉਸ ਨੇ ਐਸਿਡ ਹਮਲਿਆਂ ਦੇ ਖਿਲਾਫ ਐਸਿਡ ਦੀ ਵਿਕਰੀ ਨੂੰ ਰੋਕਣ ਲਈ ਇੱਕ ਪਟੀਸ਼ਨ ਲਈ 27,000 ਦਸਤਖਤ ਕਰਵਾਏ ਅਤੇ ਉਹ ਇਸ ਮੁੱਦੇ ਨੂੰ ਭਾਰਤੀ ਸੁਪਰੀਮ ਕੋਰਟ ਵਿੱਚ ਲੈਕੇ ਗਈ। ਉਸਦੀ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਦੇਸ਼ ਦਿੱਤੇ ਕਿ ਐਸਿਡ ਦੀ ਵਿਕਰੀ ਉੱਤੇ ਰੋਕ ਲਗਾਇਆ ਜਾਵੇ ਅਤੇ ਸੰਸਦ ਨੂੰ ਐਸਿਡ ਹਮਲਿਆਂ ਵਿਰੁੱਧ ਨਿਯਮ ਬਣਾਉਣ ਲਈ ਕਿਹਾ।
Remove ads
ਮੁੱਢਲਾ ਜੀਵਨ

ਲਕਸ਼ਮੀ ਦਿੱਲੀ ਦੇ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਸੀ। ਲਕਸ਼ਮੀ 15 ਸਾਲਾਂ ਦੀ ਸੀ ਜਦ ਉਸ ਉੱਤੇ ਤੇਜ਼ਾਬੀ ਹਮਲਾ ਹੋਇਆ ਸੀ।
ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ
ਅਗਰਵਾਲ, ਜਿਸ ਦਾ ਚਿਹਰਾ ਅਤੇ ਸਰੀਰ ਦੇ ਹੋਰ ਅੰਗ ਤੇਜ਼ਾਬੀ ਹਮਲੇ ਵਿੱਚ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸਨ, ਨੇ 2006 ਵਿੱਚ ਜਨਹਿੱਤ ਪਟੀਸ਼ਨ (ਪੀ.ਆਈ.ਐਲ.) ਪਾਈ ਸੀ। ਉਦੋਂ ਇੱਕ ਨਾਬਾਲਗ ਕੁੜੀ 'ਤੇ ਤਿੰਨ ਵਿਅਕਤੀਆਂ ਨੇ ਨਵੀਂ ਦਿੱਲੀ ਦੀ ਤੁਗਲਕ ਰੋਡ 'ਤੇ ਤੇਜ਼ਾਬ ਨਾਲ ਹਮਲਾ ਕੀਤਾ ਕਿਉਂਕਿ ਉਸ ਨੇ ਨਈਮ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਤਿੰਨਾਂ ਹਮਲਾਵਰਾਂ ਵਿਚੋਂ ਇੱਕ ਨਈਮ ਖਾਨ, ਉਰਫ ਗੁੱਡੂ, ਸੀ। ਉਸ ਦੀ ਜਨਤਕ ਜਨਹਿਤ ਪਟੀਸ਼ਨ ਨੇ ਅਪਰਾਧ ਨਾਲ ਨਜਿੱਠਣ ਲਈ ਮੌਜੂਦਾ ਕਾਨੂੰਨਾਂ, ਜਿਵੇਂ ਕਿ ਆਈ.ਪੀ.ਸੀ., ਇੰਡੀਅਨ ਐਵੀਡੈਂਸ ਐਕਟ ਅਤੇ ਸੀ.ਆਰ.ਪੀ.ਸੀ. ਵਿੱਚ ਨਵਾਂ ਕਾਨੂੰਨ ਬਣਾਉਣ ਜਾਂ ਮੁਆਵਜ਼ੇ ਦੀ ਮੰਗ ਕਰਨ ਲਈ ਸੋਧ ਦੀ ਮੰਗ ਕੀਤੀ ਸੀ। ਉਸ ਨੇ ਦੇਸ਼ ਭਰ ਦੀਆਂ ਔਰਤਾਂ 'ਤੇ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਵਧਦੀ ਗਿਣਤੀ ਨੂੰ ਦਰਸਾਉਂਦਿਆਂ ਤੇਜ਼ਾਬ ਦੀ ਵਿਕਰੀ 'ਤੇ ਪੂਰਨ ਪਾਬੰਦੀ ਦੀ ਵੀ ਅਪੀਲ ਕੀਤੀ।[5]
ਅਪ੍ਰੈਲ ਵਿੱਚ ਇੱਕ ਸੁਣਵਾਈ ਦੌਰਾਨ, ਕੇਂਦਰ ਨੇ ਭਾਰਤੀ ਸੁਪਰੀਮ ਕੋਰਟ ਨੂੰ ਭਰੋਸਾ ਦਵਾਇਆ ਕਿ ਉਹ 9 ਜੁਲਾਈ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਰਾਜ ਸਰਕਾਰਾਂ ਨਾਲ ਇੱਕ ਯੋਜਨਾ ਤਿਆਰ ਕਰਨ ਲਈ ਕੰਮ ਕਰੇਗੀ। ਹਾਲਾਂਕਿ, ਉਹ ਅਜਿਹਾ ਕਰਨ ਵਿੱਚ ਅਸਫਲ ਰਹੇ, ਜਿਸ ਨਾਲ ਅਦਾਲਤ ਨਾਰਾਜ਼ਗੀ ਹੋਈ। ਹਾਲਾਂਕਿ, ਜਦੋਂ ਕੇਂਦਰ ਕੋਈ ਯੋਜਨਾ ਤਿਆਰ ਕਰਨ ਵਿੱਚ ਅਸਫਲ ਰਿਹਾ, ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਰਸਾਇਣਕ ਹਮਲਿਆਂ ਨੂੰ ਰੋਕਣ ਲਈ ਤੇਜ਼ਾਬ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਕੋਈ ਨੀਤੀ ਬਣਾਉਣ 'ਚ ਅਸਫਲ ਰਹਿੰਦੀ ਹੈ ਤਾਂ ਉਹ ਇਸ ਮਾਮਲੇ ਵਿੱਚ ਦਖਲ ਦੇਵੇਗੀ ਅਤੇ ਆਦੇਸ਼ਾਂ ਨੂੰ ਪਾਸ ਕਰੇਗੀ। ਜਸਟਿਸ ਆਰ.ਐਮ. ਲੋਧਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਇਸ ਮੁੱਦੇ ਨੂੰ ਸੰਭਾਲਣ ਵਿੱਚ ਸਰਕਾਰ ਦੀ ਗੰਭੀਰਤਾ ਦਿਖਾਈ ਨਹੀਂ ਦਿੱਤੀ। ਇਸ ਤੋਂ ਪਹਿਲਾਂ ਫਰਵਰੀ ਵਿੱਚ ਅਦਾਲਤ ਨੇ ਕੇਂਦਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਦੀ ਇੱਕ ਮੀਟਿੰਗ ਛੇ ਹਫ਼ਤਿਆਂ ਵਿੱਚ ਬੁਲਾਉਣ ਲਈ ਤੇਜ਼ਾਬਾਂ ਦੀ ਵਿਕਰੀ ਨੂੰ ਨਿਯਮਤ ਕਰਨ, ਕਾਨੂੰਨ, ਮੁਆਵਜ਼ੇ ਅਤੇ ਦੇਖਭਾਲ ਅਤੇ ਮੁੜ ਵਸੇਬੇ ਲਈ ਨਿਯਮ ਬਣਾਉਣ ਲਈ ਵਿਚਾਰ ਵਟਾਂਦਰੇ ਲਈ ਕਿਹਾ ਸੀ।[6]
ਇਸ ਦੌਰਾਨ, 2013 ਵਿੱਚ, ਸੁਪਰੀਮ ਕੋਰਟ ਨੇ ਅਗਰਵਾਲ ਅਤੇ ਰੁਪਾ ਦੀ ਅਪੀਲ ਦੇ ਹੱਕ ਵਿੱਚ ਫੈਸਲਾ ਸੁਣਾਇਆ, ਜਿਸ ਨਾਲ ਤੇਜ਼ਾਬ ਦੀ ਵਿਕਰੀ ਉੱਤੇ ਨਵੀਂ ਪਾਬੰਦੀਆਂ ਖੜ੍ਹੀਆਂ ਹੋ ਗਈਆਂ। ਨਵੇਂ ਨਿਯਮਾਂ ਦੇ ਤਹਿਤ, ਤੇਜ਼ਾਬ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਵੇਚਿਆ ਨਹੀਂ ਜਾ ਸਕਦਾ। ਤੇਜ਼ਾਬ ਖਰੀਦਣ ਤੋਂ ਪਹਿਲਾਂ ਸ਼ਨਾਖਤੀ ਕਾਰਡ ਦੀ ਇੱਕ ਫੋਟੋ ਵੀ ਦੇਣੀ ਪੈਂਦੀ ਹੈ।
ਅਗਰਵਾਲ ਦਾ ਦਾਅਵਾ ਹੈ ਕਿ ਸਾਰੇ ਨਿਯਮਾਂ ਦੇ ਬਾਵਜੂਦ, ਕੁਝ ਜ਼ਿਆਦਾ ਨਹੀਂ ਬਦਲਾਅ ਆਇਆ ਹੈ। ਉਸ ਨੇ ਕਿਹਾ ਕਿ "ਤੇਜ਼ਾਬ ਦੁਕਾਨਾਂ ਵਿੱਚ ਸੁਤੰਤਰ ਰੂਪ ਵਿੱਚ ਉਪਲਬਧ ਹੈ। ਸਾਡੇ ਖ਼ੁਦ ਦੇ ਲੋਕ ਦੁਕਾਨਾਂ 'ਤੇ ਗਏ ਅਤੇ ਬੜੀ ਆਸਾਨੀ ਨਾਲ ਤੇਜ਼ਾਬ ਖਰੀਦ ਸਕੇ ਸਨ। ਅਸਲ ਵਿੱਚ, ਮੈਂ ਆਪਣੇ ਆਪ ਵੀ ਤੇਜ਼ਾਬ ਖਰੀਦਿਆ ਹੈ।”। "ਅਸੀਂ 'ਸ਼ੂਟ ਐਸਿਡ' ਨਾਮ ਦਾ ਇੱਕ ਨਵਾਂ ਉਪਰਾਲਾ ਸ਼ੁਰੂ ਕੀਤੀ ਹੈ। ਸੂਚਨਾ ਅਧਿਕਾਰ ਐਕਟ ਦੇ ਜ਼ਰੀਏ ਅਸੀਂ ਹਰ ਜ਼ਿਲ੍ਹੇ ਵਿੱਚ ਐਸਿਡ ਦੀ ਵਿਕਰੀ ਨਾਲ ਸੰਬੰਧਤ ਅੰਕੜੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ ਪਹਿਲਕਦਮੀ ਰਾਹੀਂ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਅਦਾਲਤ ਨੂੰ ਸਥਿਤੀ ਤੋਂ ਜਾਣੂ ਕਰਾਉਣ ਲਈ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰਨ ਦਾ ਇਰਾਦਾ ਰੱਖਦੇ ਹਾਂ।"[7]
Remove ads
ਨਿੱਜੀ ਜੀਵਨ
ਅਗਰਵਾਲ ਸਮਾਜ ਸੇਵੀ ਅਲੋਕ ਦੀਕਸ਼ਿਤ ਨਾਲ ਸੰਬੰਧ ਵਿੱਚ ਸੀ। ਹਾਲਾਂਕਿ, ਉਹ 2015 ਤੋਂ ਆਪਣੇ ਸਾਥੀ ਤੋਂ ਵੱਖ ਹੋ ਗਈ ਹੈ, ਜਦੋਂ ਉਹ ਇਕੱਠੇ ਸਨ[8], ਦੀਕਸ਼ਿਤ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਸਗੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੀ ਚੋਣ ਕੀਤੀ। ਦੀਕਸ਼ਿਤ ਨੇ ਕਿਹਾ ਕਿ "ਅਸੀਂ ਮਰਨ ਤੱਕ ਇਕੱਠੇ ਰਹਿਣ ਦਾ ਫੈਸਲਾ ਲਿਆ ਹੈ। ਪਰ ਅਸੀਂ ਵਿਆਹ ਨਾ ਕਰਵਾ ਕੇ ਸਮਾਜ ਨੂੰ ਚੁਣੌਤੀ ਦੇ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਡੇ ਵਿਆਹ ਵਿੱਚ ਆਉਣ ਅਤੇ ਲਕਸ਼ਮੀ ਦੀ ਦਿੱਖ 'ਤੇ ਟਿੱਪਣੀ ਕਰਨ। ਲੋਕਾਂ ਲਈ ਲਾੜੀ ਦੀ ਦਿੱਖ ਸਭ ਤੋਂ ਮਹੱਤਵਪੂਰਣ ਹੈ। ਅਸੀਂ ਕੋਈ ਰਸਮ ਨਾ ਕਰਨ ਦਾ ਫੈਸਲਾ ਕੀਤਾ।"[9] ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸੰਬੰਧ ਨੂੰ ਸਵੀਕਾਰ ਕਰ ਲਿਆ ਹੈ ਅਤੇ ਰਸਮੀ ਵਿਆਹ ਨਾ ਕਰਨ ਦਾ ਉਨ੍ਹਾਂ ਦਾ ਫੈਸਲਾ ਵੀ ਕਬੂਲ ਕਰ ਲਿਆ।[10]
ਭੁੱਖ ਹੜ੍ਹਤਾਲ ਅਤੇ ਤੇਜ਼ਾਬੀ ਹਮਲਿਆਂ ਵਿਰੁੱਧ ਮੁਹਿੰਮ
ਅਗਰਵਾਲ ਅਤੇ ਹੋਰ ਤੇਜ਼ਾਬੀ ਹਮਲੇ ਦੇ ਸ਼ਿਕਾਰ ਲੋਕਾਂ ਨੇ ਤੇਜ਼ਾਬੀ ਹਮਲਿਆਂ ਨਾਲ ਪੀੜਤਾਂ ਲਈ ਤੁਰੰਤ ਇਨਸਾਫ ਅਤੇ ਮੁੜ ਵਸੇਬੇ ਦੀ ਮੰਗ ਕਰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ। ਉਸ ਨੇ ਘਟਨਾ ਨਾਲ ਸੰਬੰਧਿਤ ਉਸ ਦੀ ਸਥਿਤੀ ਨੂੰ ਬਿਆਨ ਕਰਦੀ ਇੱਕ ਕਵਿਤਾ ਲਿਖੀ।
ਜਦੋਂ ਉਹ "ਇੰਟਰਨੈਸ਼ਨਲ ਵਿਮੈਨ ਆਫ ਕੁਰੇਜ ਅਵਾਰਡ" ਪ੍ਰਾਪਤ ਕਰਨ ਲਈ ਅਮਰੀਕਾ ਵਿੱਚ ਸੀ, ਤਾਂ ਉਸ ਦੀ ਤੇਜ਼ਾਬੀ ਹਿੰਸਾ ਵਿਰੁੱਧ ਮੁਹਿੰਮ ਲਈ ਅਮਰੀਕਾ ਦੀ ਪਹਿਲੀ ਔਰਤ ਮਿਸ਼ੇਲ ਓਬਾਮਾ ਅਤੇ ਹੋਰਾਂ ਵੱਲੋਂ ਉਸ ਦੀ ਪ੍ਰਸ਼ੰਸਾ ਕੀਤੀ ਗਈ।[11]
ਪ੍ਰਸਿੱਧੀ
ਉਸ ਨੇ ਸਾਲ 2014 ਦੀ ਇੱਕ ਛੋਟੀ ਜਿਹੀ ਦਸਤਾਵੇਜ਼ੀ ਫ਼ਿਲਮ "ਨਿਊਬੋਰਨ" ਭੂਮਿਕਾ ਨਿਭਾਈ ਜਿਸ ਦਾ ਮੇਘਾ ਰਾਮਾਸਵਾਮੀ ਦੁਆਰਾ ਨਿਰਦੇਸ਼ਨ ਕੀਤਾ ਸੀ।[12][13]
ਫ਼ਿਲਮ ਛਪਾਕ ਅਗਰਵਾਲ ਦੀ ਜੀਵਨੀ 'ਤੇ ਅਧਾਰਿਤ ਹੈ ਜੋ 10 ਜਨਵਰੀ, 2020 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਨੇ ਅਗਰਵਾਲ ਦੀ ਭੂਮਿਕਾ ਨਿਭਾਈ ਹੈ।[14][15] ਉਸ ਨੂੰ "ਵਿਵਾ ਐਨ ਡਿਵਾ ਕੰਪਨੀ" ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ।[16]
ਹਵਾਲੇ
Wikiwand - on
Seamless Wikipedia browsing. On steroids.
Remove ads