ਲੀਨਾ ਯਾਦਵ

From Wikipedia, the free encyclopedia

Remove ads

ਲੀਨਾ ਯਾਦਵ (6 ਜਨਵਰੀ, 1971) ਇੱਕ ਭਾਰਤੀ ਫ਼ਿਲਮ ਮੇਕਰ ਹੈ। ਲੀਲਾ ਦੀ ਪਹਿਲੀ ਅੰਤਰਰਾਸ਼ਟਰੀ ਫ਼ਿਲਮ ਪਾਰਚਡ ਹੈ, ਜਿਸਦਾ ਪਹਿਲਾ ਪ੍ਰੀਮੀਅਰ 2015 ਟਰਾਂਟੋ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਵਿੱਚ ਦਿਖਾਇਆ ਗਿਆ।.[1][2]


ਮੁੱਢਲਾ ਜੀਵਨ

ਲੀਨਾ ਦਾ ਜਨਮ ਇੱਕ ਭਾਰਤੀ ਸੇਨਾ ਦੇ ਜਨਰਲ ਦੇ ਘਰ ਹੋਇਆ। ਲੀਲਾ ਨੇ ਆਪਣੀ ਗ੍ਰੈਜੁਏਸ਼ਨ ਇਕੋਨਾਮਿਕ ਆਨਰਸ ਵਿੱਚ ਲੇਡੀ ਸ਼੍ਰੀ ਰਾਮ ਕਾਲਜ ਫ਼ਾਰ ਵੁਮਨ, ਦਿੱਲੀ ਤੋਂ ਪੂਰੀ ਕੀਤੀ। ਯਾਦਵ ਨੇ ਆਪਣੀ "ਮਾਸ ਕਮਉਨੀਕੇਸ਼ਨ", ਸੋਫੀਆ ਕਾਲਜ, ਮੁੰਬਈ ਤੋਂ ਕੀਤੀ।]].[2][3][4]

ਨਿੱਜੀ ਜੀਵਨ

ਲੀਨਾ ਯਾਦਵ ਦਾ ਵਿਆਹ ਅਸੀਮ ਬਜਾਜ ਨਾਲ ਹੋਇਆ। ਅਸੀਮ ਭਾਰਤੀ ਸਿਨੇਮਾਗ੍ਰਾਫਰ ਹੈ ਜੋ ਆਪਣੀ ਫ਼ਿਲਮਾਂ ਵਿਚਲੀ ਕਾਵਿਕ ਕਲਪਨਾ ਲਈ ਪਛਾਣਿਆ ਜਾਂਦਾ ਹੈ ਇਸ ਦੀਆਂ ਕੁਝ ਫ਼ਿਲਮਾਂ ਚਮੇਲੀ, ਯੂ, ਮੀ ਔਰ ਹਮ, ਸ਼ਬਦ ਤੇ ਤਿੰਨ ਪੱਤੀ ਹਨ। ਆਪਣੇ ਟੀ.ਵੀ. ਸ਼ਾਅ "ਦਿਸ ਵੀਕ ਦੈਟ ਈਅਰ" ਦੇ ਨਿਰਦੇਸ਼ਨ ਦੇ ਦੌਰਾਨ ਲੀਲਾ, ਅਸੀਮ ਨੂੰ ਮਿਲੀ ਸੀ।

ਫ਼ਿਲਮੋਗ੍ਰਾਫੀ

ਫ਼ਿਲਮ ਸੰਪਾਦਨ ਦੀ ਨੌਕਰੀ ਤੋਂ ਪ੍ਰਭਾਵਿਤ ਹੋ ਕੇ, ਜਦੋਂ ਉਹ ਮਾਸ ਕਮਿਊਨੀਕੇਸ਼ਨ ਦੇ ਪਿਛੋਕੜ ਵਿੱਚ ਡਿਪਲੋਮਾ ਕਰ ਰਹੀ ਸੀ, ਉਸ ਨੇ ਫ਼ਿਲਮ ਸੰਪਾਦਨ ਸਿੱਖਿਆ। ਕਿਸੇ ਦੇ ਸਹਾਇਕ ਵਜੋਂ ਕੰਮ ਕੀਤੇ ਬਿਨਾਂ, ਉਸ ਨੇ ਸੰਪਾਦਨ ਤੋਂ ਹੀ ਨਿਰਦੇਸ਼ਨ ਅਤੇ ਸਕ੍ਰਿਪਟ ਲਿਖਣ ਬਾਰੇ ਸਿੱਖਿਆ। 'ਐਡ ਫ਼ਿਲਮਾਂ'- ਕਾਰਪੋਰੇਟ ਸ਼ੋਅ - ਅਤੇ ਟੈਲੀਵਿਜ਼ਨ ਸੀਰੀਅਲਾਂ ਲਈ ਸੰਪਾਦਕ ਵਜੋਂ ਕੰਮ ਕਰਦੇ ਹੋਏ, ਉਸ ਨੂੰ ਸਟਾਰ ਮੂਵੀਜ਼ ਲਈ 'ਦਿਸ ਵਿਕ ਦੈਟ ਈਅਰ' ਟੈਲੀਵਿਜ਼ਨ (ਟੀਵੀ) ਸ਼ੋਅ ਨੂੰ ਨਿਰਦੇਸ਼ਤ ਕਰਨ ਦੀ ਪੇਸ਼ਕਸ਼ ਮਿਲੀ। ਸਫ਼ਲਤਾ ਦੇ ਨਾਲ, ਉਸ ਨੇ ਸਟਾਰ ਬੈਸਟ ਸੇਲਰਸ ਲਈ ਸ਼ੋਅ ਬਣਾਉਣ ਅਤੇ ਨਿਰਦੇਸ਼ਤ ਕਰਨ ਲਈ ਨਿਖਿਲ ਕਪੂਰ ਦੇ ਨਾਲ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ।[1][2][3][5]

ਇੱਕ ਟੀਵੀ ਨਿਰਦੇਸ਼ਕ ਦੇ ਤੌਰ 'ਤੇ, ਉਸ ਨੇ ਲਗਭਗ 12 ਸਾਲਾਂ ਲਈ ਗਲਪ ਅਤੇ ਗੈਰ-ਗਲਪ ਦੋਵਾਂ ਦਾ ਨਿਰਦੇਸ਼ਨ ਕੀਤਾ; ਕੁਝ ਟੀਵੀ ਸ਼ੋਅ ਜਿਨ੍ਹਾਂ ਦਾ ਉਸ ਨੇ ਨਿਰਦੇਸ਼ਨ ਕੀਤਾ ਸੀ, ਵਿੱਚ ਸਟਾਰ ਬੈਸਟ ਸੇਲਰ, ਸੇ ਨਾ ਸਮਥਿੰਗ ਟੂ ਅਨੁਪਮ ਅੰਕਲ, ਸੰਜੀਵਨੀ, ਅਤੇ ਹੋਰ ਬਹੁਤ ਸਾਰੇ ਐਪੀਸੋਡ ਸ਼ਾਮਲ ਸਨ।

ਇੱਕ ਮੁੱਖ ਧਾਰਾ ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ, ਸ਼ਬਦ 2005 ਵਿੱਚ ਰਿਲੀਜ਼ ਹੋਈ ਗੈਰ-ਰਵਾਇਤੀ ਕਹਾਣੀ ਨਾਲ ਉਸ ਦੀ ਨਿਰਦੇਸ਼ਨ ਦੀ ਸ਼ੁਰੂਆਤ ਸੀ। ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ ਤਿੰਨ ਪੱਟੀ ਉਸ ਦੀ ਦੂਜੀ ਫ਼ਿਲਮ ਸੀ।[6] 'ਪਾਰਚਡ' ਉਸ ਦੁਆਰਾ ਨਿਰਦੇਸ਼ਤ ਨਵੀਨਤਮ ਫ਼ਿਲਮ ਹੈ ਜਿਸ ਵਿੱਚ ਤਨਿਸ਼ਠਾ ਚੈਟਰਜੀ, ਰਾਧਿਕਾ ਆਪਟੇ, ਸੁਰਵੀਨ ਚਾਵਲਾ ਅਤੇ ਆਦਿਲ ਹੁਸੈਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।[7][8]

ਬਤੌਰ ਨਿਰਦੇਸ਼ਕ

ਫ਼ਿਲਮਾਂ

  • ਸ਼ਬਦ
  • ਤੀਨ ਪੱਤੀ
  • ਪਾਰਚਡ

ਟੀ.ਵੀ. ਸ਼ਾਅ

  • ਦਿਸ ਵੀਕ ਦੈਟ ਈਅਰ
  • ਸੇਅ ਨਾ ਸਮਥਿੰਗ ਟੂ ਅਨੁਪਮ ਅੰਕਲ
  • ਸੰਜੀਵਨੀ
  • ਗੂੰਜ
  • ਕਹੀਂ ਨਾ ਕਹੀਂ ਕੋਈ ਹੈ
  • ਟੈਂਪਟੇਸ਼ਨ ਆਈਲੈਂਡ
  • ਡੈਡ ਐਂਡ
  • ਖੌਫ਼[1][2][5]

ਬਤੌਰ ਲੇਖਕ

  • ਪਾਰਚਡ
  • ਤੀਨ ਪੱਤੀ: ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ
  • ਸ਼ਬਦ: ਕਹਾਣੀ ਅਤੇ ਸਕ੍ਰੀਨਪਲੇ
  • ਡੈਡ ਐਂਡ: ਕਹਾਣੀ ਅਤੇ ਸਕ੍ਰੀਨਪਲੇ

ਬਤੌਰ ਐਡੀਟਰ

  • ਥੈਂਕ ਯੂ ਫ਼ਾਰ ਨਾਉ
  • ਸ਼ਬਦ
  • ਡੈਡ ਐਂਡ

ਬਤੌਰ ਨਿਰਮਾਤਾ

  • ਡੈਡ ਐਂਡ
  • ਪਾਰਚਡ

ਸੰਗੀਤ

  • ਡੈਡ ਐਂਡ - ਕਮਪੋਜ਼ਰ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads