ਲੂਸ ਇਰੀਗਾਰੇ
From Wikipedia, the free encyclopedia
Remove ads
ਲੂਸ ਇਰੀਗਾਰੇ (ਫ਼ਰਾਂਸੀਸੀ: [iʁigaʁɛ]; ਜਨਮ 3 ਮਈ 1930) ਇੱਕ ਬੈਲਜੀਅਮ ਵਿੱਚ ਪੈਦਾ ਹੋਈ ਫ਼ਰਾਂਸੀਸੀ ਨਾਰੀਵਾਦੀ, ਦਾਰਸ਼ਨਿਕ, ਭਾਸ਼ਾ ਵਿਗਿਆਨੀ, ਮਨੋਭਾਸ਼ਾ ਵਿਗਿਆਨੀ, ਮਨੋਵਿਸ਼ਲੇਸ਼ਕ, ਸਮਾਜ ਵਿਗਿਆਨੀ ਅਤੇ ਸਭਿਆਚਾਰਿਕ ਸਿਧਾਂਤਕਾਰ ਹੈ। ਇਹ ਆਪਣੀਆਂ ਲਿਖਤਾਂ ਸਪੇਕੁਲਮ ਆਫ਼ ਦੀ ਅਦਰ ਵੂਮਨ"(Speculum of the Other Woman)(1974) ਅਤੇ ਦਿਸ ਸੈਕਸ ਵਿੱਚ ਇਸ ਨੌਟ ਵਨ(This Sex Which Is Not One)(1977)।
Remove ads
ਸਿੱਖਿਆ
ਲੂਸ ਇਰੀਗਾਰੇ ਨੇ ਲੂਵੇਨ ਯੂਨੀਵਰਸਿਟੀ ਤੋਂ 1955 ਵਿੱਚ ਮਾਸਟਰਜ਼ ਡਿਗਰੀ ਕੀਤੀ ਅਤੇ 1956 ਤੋਂ 1959 ਤੱਕ ਬਰੱਸਲਜ਼ ਦੇ ਇੱਕ ਹਾਈ ਸਕੂਲ ਵਿੱਚ ਅਧਿਆਪਨ ਦਾ ਕਾਰਜ ਕੀਤਾ।
1960 ਵਿੱਚ ਉਹ ਪੈਰਿਸ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਐਮ.ਏ. ਕਰਨ ਲਈ ਪੈਰਿਸ ਚਲੀ ਗਈ। 1961 ਵਿੱਚ ਉਸਨੇ ਐਮ.ਏ. ਕਰ ਲਈ ਅਤੇ 1962 ਵਿੱਚ ਇਸਨੂੰ ਉੱਥੋਂ ਹੀ ਮਨੋਰੋਗਵਿਗਿਆਨ ਵਿੱਚ ਡਿਪਲੋਮਾ ਵੀ ਹਾਸਲ ਕੀਤਾ।
1960ਵਿਆਂ ਵਿੱਚ ਇਰੀਗਾਰੇ ਨੇ ਯਾਕ ਲਾਕਾਂ ਦੇ ਮਨੋਵਿਸ਼ਲੇਸ਼ਣ ਉੱਤੇ ਲੈਕਚਰ ਸੁਣਨੇ ਸ਼ੁਰੂ ਕੀਤੇ ਅਤੇ ਲਾਕਾਂ ਦੁਆਰਾ ਨਿਰਦੇਸ਼ਿਤ ਪੈਰਿਸ ਦੇ ਫ਼ਰਾਇਡ ਸਕੂਲ ਨਾਲ ਜੁੜ ਗਈ।
ਫਿਰ ਉਸਨੇ ਭਾਸ਼ਾ ਵਿਗਿਆਨ ਵਿੱਚ ਪੀ.ਐਚ.ਡੀ. ਕੀਤੀ ਅਤੇ ਉਸਤੋਂ ਬਾਅਦ ਫ਼ਰਾਇਡ ਦੇ ਨਾਰੀਤਵ ਸੰਬੰਧੀ ਵਿਚਾਰਾਂ ਉੱਤੇ ਫ਼ਲਸਫ਼ੇ ਵਿੱਚ ਦੂਜੀ ਪੀ.ਐਚ.ਡੀ. ਕੀਤੀ।
Remove ads
ਥੀਮ
ਇਰੀਗਾਰੇ ਦੀਆਂ ਕੁਝ ਕਿਤਾਬਾਂ ਵਿੱਚ ਪ੍ਰਮੁੱਖ ਪੱਛਮੀ ਚਿੰਤਕਾਂ ਨਾਲ ਕਾਲਪਨਿਕ ਸੰਵਾਦ ਹੈ, ਜਿਵੇਂ ਕਿ ਨੀਤਸ਼ੇ ਅਤੇ ਹੈਡੇਗਰ। ਉਸਨੇ ਹੀਗਲ, ਦੇਕਾਰਤ, ਅਫਲਾਤੂਨ, ਅਰਸਤੂ, ਲੇਵੀਨਾਸ ਅਤੇ ਮੇਰਲੌ-ਪੋਂਟੀ ਉੱਤੇ ਵਿਸ਼ੇਸ਼ ਰਚਨਾਵਾਂ ਕੀਤੀਆਂ ਹਨ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads