ਲੱਲੇਸ਼ਵਰੀ

ਕਸ਼ਮੀਰੀ ਨਾਰੀ ਕਵੀ, ਸੂਫ਼ੀ From Wikipedia, the free encyclopedia

Remove ads

ਲੱਲੇਸ਼ਵਰੀ ਜਾਂ ਲੱਲ-ਦਇਦ (1320 - 1392) ਦੇ ਨਾਮ ਨਾਲ ਜਾਣੀ ਜਾਣ ਵਾਲੀ ਚੌਧਵੀਂ ਸਦੀ ਦੀ ਇੱਕ ਭਗਤ ਕਵਿਤਰੀ ਸੀ ਜੋ ਕਸ਼ਮੀਰ ਦੀ ਸ਼ੈਵ ਭਗਤੀ ਪਰੰਪਰਾ ਅਤੇ ਕਸ਼ਮੀਰੀ ਭਾਸ਼ਾ ਦੀ ਇੱਕ ਅਨਮੋਲ ਕੜੀ ਸੀ। ਲੱਲਾ ਦਾ ਜਨਮ ਸ਼ਿਰੀਨਗਰ ਤੋਂ ਦੱਖਣ ਪੂਰਬ ਵਿੱਚ ਸਥਿਤ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਵਿਵਾਹਿਕ ਜੀਵਨ ਸੁਖੀ ਨਾ ਹੋਣ ਦੀ ਵਜ੍ਹਾ ਨਾਲ ਲੱਲਾ ਨੇ ਘਰ ਤਿਆਗ ਦਿੱਤਾ ਸੀ ਅਤੇ ਛੱਬੀ ਸਾਲ ਦੀ ਉਮਰ ਵਿੱਚ ਗੁਰੂ ਸਿੱਧ ਸ਼ਰੀਕੰਠ ਤੋਂ ਉਪਦੇਸ਼ ਲਿਆ।

ਵਿਸ਼ੇਸ਼ ਤੱਥ ਲੱਲਾ ਯੋਗੇਸ਼ਵਰੀ लल्लेश्वरी, ਜਨਮ ...

ਉਹ ਕਸ਼ਮੀਰ ਸ਼ੈਵਵਾਦ ਦਰਸ਼ਨ ਸਕੂਲ ਦੀ ਇੱਕ ਕਸ਼ਮੀਰੀ ਰਹੱਸਵਾਦੀ ਸੀ। ਉਹ ਰਹੱਸਵਾਦੀ ਕਾਵਿ ਦੀ ਸ਼ੈਲੀ ਦੀ ਸਿਰਜਕ ਸੀ ਜਿਸ ਨੂੰ ਵਤਸੁਨ ਜਾਂ ਵਖਸ ਕਿਹਾ ਜਾਂਦਾ ਹੈ, ਜਜੋ ਸ਼ਾਬਦਿਕ ਤੌਰ 'ਤੇ "ਭਾਸ਼ਣ" (ਸੰਸਕ੍ਰਿਤ ਵਾੱਕ ਤੋਂ) ਹੈ। ਲਾਲ ਵਖਸ਼ ਵਜੋਂ ਜਾਣੇ ਜਾਂਦੇ, ਇਸ ਦੀਆਂ ਕਵਿਤਾਵਾਂ ਕਸ਼ਮੀਰੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਰਚਨਾ ਹਨ ਅਤੇ ਆਧੁਨਿਕ ਕਸ਼ਮੀਰੀ ਸਾਹਿਤ ਦੇ ਇਤਿਹਾਸ 'ਚ ਇੱਕ ਮਹੱਤਵਪੂਰਨ ਹਿੱਸਾ ਹਨ। ਸੂਫੀ ਮਿਸ਼ਨਰੀਆਂ ਨੇ ਉਸ ਦੇ ਹਿੰਦੂ ਫ਼ਲਸਫ਼ੇ ਦੀ ਵਰਤੋਂ ਕੀਤੀ।

ਲਾਲ ਦੇਦ ("ਮਾਂ ਲਾਲ" ਜਾਂ "ਮਾਂ ਲੱਲਾ") ਵਰਗੇ ਹੋਰ ਕਈ ਹੋਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ ਲਾਲ ਦਿਆਦ (ਦਿਆਦ ਦਾ ਅਰਥ ਹੈ "ਦਾਦੀ"), ਲੱਲਾ ਅਰਿਫਾ, ਲਾਲ ਦਿਦੀ, ਲਲੇਸ਼ਵਰੀ, ਲੱਲਾ ਯੋਗੀਸ਼ਵਰੀ/ਯੋਗੇਸ਼ਵਰੀ ਅਤੇ ਲਲਸ਼੍ਰੀ ਸ਼ਾਮਿਲ ਹਨ।[1][2][3][4]

Remove ads

ਜ਼ਿੰਦਗੀ

ਲਾਲ ਦੇਦ ਦੇ ਜੀਵਨ ਦੇ ਬਹੁਤ ਸਾਰੇ ਰਿਕਾਰਡ ਮੌਖਿਕ ਪਰੰਪਰਾ ਵਿੱਚ ਦਰਜ ਹਨ, ਅਤੇ ਨਤੀਜੇ ਵਜੋਂ ਉਸ ਦੇ ਜੀਵਨ ਅਤੇ ਵਿਸ਼ਵਾਸਾਂ ਦੇ ਵੇਰਵਿਆਂ 'ਚ ਕਾਫ਼ੀ ਭਿੰਨਤਾ ਹੈ। ਕਈ ਸਮਕਾਲੀ ਕਸ਼ਮੀਰੀ ਇਤਿਹਾਸ, ਜੋਨਾਰਾਜਾ, ਸ੍ਰੀਵਾੜਾ, ਪ੍ਰਜਿਆਭੱਟ ਅਤੇ ਹੈਦਰ ਮਲਿਕ ਚਦੂਰਾ ਦੁਆਰਾ ਤਿਆਰ ਕੀਤੇ ਗਏ ਹਨ, ਲਾਲ ਦੇਦ ਦਾ ਜ਼ਿਕਰ ਨਹੀਂ ਕਰਦੇ ਹਨ। ਲਾਲ ਦੇਦ ਦੇ ਜੀਵਨ ਦਾ ਪਹਿਲਾ ਲਿਖਤੀ ਰਿਕਾਰਡ ਤਲਕੀਰਤ-ਉਲ-ਆਰਿਫ਼ਿਨ (1587) ਵਿੱਚ ਸ਼ਾਮਲ ਹੈ, ਮੁੱਲਾਂ ਅਲੀ ਰੈਨਾ ਦੁਆਰਾ ਲਿਖੀਆਂ ਸੰਤਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਸੰਗ੍ਰਹਿ ਅਤੇ ਇਸ ਤੋਂ ਬਾਅਦ ਬਾਬਾ ਦਾਊਦ ਮਿਸ਼ਕਾਤੀ ਦੇ ਅਸਾਰ-ਅੱਲ-ਅਕਬਰ (1654) ਵਿੱਚ ਉਸਦੇ ਜੀਵਨ ਦਾ ਬਿਰਤਾਂਤ ਹੈ। ਇਨ੍ਹਾਂ ਟੈਕਸਟ 'ਚ, ਲਾਲ ਦੇਦ ਨੂੰ ਰਹੱਸਮਈ ਸੰਤ ਦੱਸਿਆ ਗਿਆ ਹੈ, ਜੋ ਜੰਗਲ ਵਿੱਚ ਯਾਤਰੀਆਂ ਲਈ ਪ੍ਰਗਟ ਹੁੰਦੇ ਹਨ। 1736 ਵਿੱਚ, ਖਵਾਜਾ ਆਜ਼ਮ ਦਿਦਮਾਰੀ ਦੀ ਤਾਰਿਕ-ਏ-ਅਜ਼ਮੀ 'ਚ ਲਾਲ ਦੇਦ ਦੇ ਜੀਵਨ ਬਾਰੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਹ ਇੱਕ ਫ਼ਾਰਸੀ ਦੇ ਇਤਿਹਾਸ 'ਚ ਵੀ ਵਕੀਅਤ-ਏ-ਕਸ਼ਮੀਰ (1746) ਵਿੱਚ ਲਿਖੀ ਗਈ ਹੈ ਜਿਸ 'ਚ ਉਸ ਨੂੰ ਸੁਲਤਾਨ ਅਲਾਉ-ਉਦ-ਦੀਨ (1343–54) ਦੇ ਰਾਜ ਵਿੱਚ ਮਸ਼ਹੂਰ ਦੱਸਿਆ ਗਿਆ ਸੀ ਅਤੇ ਸੁਲਤਾਨ ਸਿਹਬ- ਉਦ-ਦੀਨ (1354–73) ਦੇ ਰਾਜ 'ਚ ਉਸ ਦੀ ਮੌਤ ਹੋ ਗਈ ਸੀ।[5]

ਲਾਲ ਦੇਦ ਨੂੰ ਇੱਕ ਈਰਾਨੀ ਸੂਫੀ ਵਿਦਵਾਨ ਅਤੇ ਕਵੀ ਮੀਰ ਸੱਯਦ ਅਲੀ-ਹਮਦਾਨੀ ਦਾ ਸਮਕਾਲੀ ਵੀ ਮੰਨਿਆ ਜਾਂਦਾ ਹੈ, ਜਿਸ ਨੇ ਕਸ਼ਮੀਰ ਦੀ ਯਾਤਰਾ ਦੌਰਾਨ ਉਸ ਦੀ ਆਪਣੀ ਕਵਿਤਾ ਵਿੱਚ ਉਸ ਦੀਆਂ ਕਹਾਣੀਆਂ ਰਿਕਾਰਡ ਕੀਤੀਆਂ ਸਨ।[6]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads