ਵਰਜੀਨੀਆ ਵੁਲਫ਼
From Wikipedia, the free encyclopedia
Remove ads
ਐਡਲੀਨ ਵਰਜੀਨਿਆ ਵੁਲਫ (ਅੰਗਰੇਜ਼ੀ: Adeline Virginia Woolf) (ਜਨਮ ਸਮੇਂ ਸਟੀਫਨ; 25 ਜਨਵਰੀ 1882 – 28 ਮਾਰਚ 1941) 20ਵੀਂ ਸਦੀ ਦੀ ਇੱਕ ਪ੍ਰਤਿਭਾਵਾਨ ਮੋਹਰੀ ਆਧੁਨਿਕਤਾਵਾਦੀ ਲੇਖਕਾਂ ਵਿੱਚੋਂ ਇੱਕ ਅੰਗਰੇਜ਼ ਸਾਹਿਤਕਾਰ ਅਤੇ ਨਿਬੰਧਕਾਰ ਸੀ। ਏ ਰੂਮ ਆਫ ਵਨ'ਸ ਓਨ ਦੀ ਲੇਖਿਕਾ ਵਰਜੀਨਿਆ ਵੁਲਫ ਪ੍ਰਸਿੱਧ ਲੇਖਿਕਾ, ਆਲੋਚਕ ਅਤੇ ਪਰਬਤਾਰੋਹੀ ਪਿਤਾ ਸਰ ਸਟੀਫਨ ਅਤੇ ਮਾਂ ਜੂਲਿਆ ਸਟੀਫਨ ਦੀ ਧੀ ਸੀ। ਉਸ ਦਾ ਜਨਮ 1882 ਵਿੱਚ ਲੰਦਨ ਵਿੱਚ ਹੋਇਆ ਸੀ। ਬੁੱਧੀਜੀਵੀਆਂ ਦੀ ਆਵਾਜਾਈ ਉਨ੍ਹਾਂ ਦੇ ਘਰ ਵਿੱਚ ਆਮ ਰਹਿੰਦੀ ਸੀ। ਵਰਜੀਨਿਆ ਦਾ ਰੁਝੇਵਾਂ ਸ਼ੁਰੂ ਤੋਂ ਹੀ ਲਿਖਣ ਪੜ੍ਹਨ ਵੱਲ ਸੀ। ਵਰਜਿਨਿਆ ਦੀ ਜਿਆਦਾਤਰ ਯਾਦਾਂ ਕਾਰਨਵਾਲ ਦੀਆਂ ਹਨ, ਜਿੱਥੇ ਉਹ ਅਕਸਰ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਜਾਂਦੀ ਹੁੰਦੀ ਸੀ। ਇਨ੍ਹਾਂ ਯਾਦਾਂ ਦੀ ਹੀ ਦੇਣ ਸੀ ਉਸ ਦੀ ਪ੍ਰਮੁੱਖ ਰਚਨਾ - 'ਟੂ ਦ ਲਾਈਟਹਾਉਸ'। ਜਦੋਂ ਉਹ ਕੇਵਲ 13 ਸਾਲ ਦੀ ਸੀ, ਤੱਦ ਉਸ ਦੀ ਮਾਂ ਦੀ ਅਚਾਨਕ ਮੌਤ ਹੋ ਗਈ। ਇਸ ਦੇ ਦੋ ਸਾਲ ਬਾਅਦ ਆਪਣੀ ਭੈਣ ਅਤੇ 1904 ਵਿੱਚ ਪਿਤਾ ਨੂੰ ਵੀ ਉਸ ਨੇ ਖੋਹ ਦਿੱਤਾ। ਇਹ ਉਸ ਦਾ ਨਿਰਾਸ਼ਾ ਭਰਿਆ ਦੌਰ ਸੀ। ਇਸ ਦੇ ਬਾਅਦ ਆਜੀਵਨ ਡਿਪ੍ਰੈਸ਼ਨ ਦੇ ਦੌਰੇ ਉਸ ਨੂੰ ਘੇਰਦੇ ਰਹੇ। ਇਸ ਦੇ ਬਾਵਜੂਦ ਵੀ ਉਸਨੇ ਕਈ ਮਹੱਤਵਪੂਰਣ ਕ੍ਰਿਤੀਆਂ ਦੀ ਰਚਨਾ ਕੀਤੀ। ਸਰੀਰਕ ਪੱਖੋਂ ਬਹੁਤ ਕਮਜੋਰ ਹੋਣ ਦੇ ਕਾਰਨ ਉਸ ਦੀ ਪੜ੍ਹਾਈ-ਲਿਖਾਈ ਘਰ ਹੀ ਹੋਈ। ਬਾਅਦ ਵਿੱਚ ਉਸ ਨੇ ਪੜ੍ਹਾਉਣ ਦਾ ਕਾਰਜ ਸ਼ੁਰੂ ਕੀਤਾ। 30 ਸਾਲ ਦੀ ਉਮਰ ਵਿੱਚ ਉਸ ਨੇ ਲੋਯੋਨਾਰਡ ਵੁਲਫ ਨਾਲ ਵਿਆਹ ਕੀਤਾ। ਉਸ ਨੇ ਡਾਇਰੀ, ਜੀਵਨੀਆਂ, ਨਾਵਲ, ਆਲੋਚਨਾ ਸਾਰੇ ਲਿਖੇ। ਲੇਕਿਨ ਉਸ ਦਾ ਮਨਪਸੰਦ ਵਿਸ਼ਾ ਇਸਤਰੀ ਵਿਮਰਸ਼ ਹੀ ਸੀ। ਇਸੇ ਦਾ ਨਤੀਜਾ ਸੀ, ਉਸ ਦੀ ਮਹੱਤਵਪੂਰਣ ਕਿਤਾਬ ਏ ਰੂਮ ਆਫ ਵਨਸ ਓਨ(ਆਪਣਾ ੲਿੱਕ ਕਮਰਾ), ਜਿਸ ਵਿੱਚ 1928 ਵਿੱਚ ਉਸ ਵੱਲੋਂ ਕੈਂਬਰਿਜ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਦਿੱਤੇ ਛੇ ਭਾਸ਼ਣ ਸਨ।
Remove ads
ਪੁਸਤਕ ਸੂਚੀ
ਨਾਵਲ
- ਦ ਵੋਏਜ ਆਉਟ (The Voyage Out, 1915)
- ਨਾਇਟ ਐਂਡ ਡੇ (Night and Day, 1919)
- ਜੈਕਬਸ ਰੂਮ (Jacob's Room,1922)
- ਮਿਸ ਡੈਲੋਵੇ (Mrs Dalloway 1925)
- ਟੂ ਦ ਲਾਈਟਹਾਊਸ (To the Lighthouse, 1927)
- ਔਰਲੇਂਡੋ (Orlando, 1928)
- ਦ ਵੇਵਸ (The Waves, 1931)
- ਦ ਈਅਰਸ (The Years, 1937)
- ਬਿਟਵੀਨ ਦ ਐਕਟਸ (Between the Acts 1941)
ਕਹਾਣੀ ਸੰਗ੍ਰਿਹ
- ਮੰਡੇ ਔਰ ਟਿਊਜਡੇ (Monday or Tuesday, 1921)
- ਕਿਊ ਗਾਰਡਨਜ਼ (Kew Gardens, 1919)
- ਦ ਨਿਊ ਡਰੈੱਸ (The New Dress, 1924)
- ਅ ਹੌਂਟਿਡ ਹਾਊਸ ਐਂਡ ਅਦਰ ਸ਼ਾਰਟ ਸਟੋਰੀਜ਼ (A Haunted House and Other Short Stories, 1944)
- ਮਿਸੇਸ ਡੈਲੋਵੇਜ ਪਾਰਟੀ (Mrs Dalloway's Party, 1973)
- ਦ ਕੰਪਲੀਟ ਸ਼ਾਰਟਰ ਫਿਕਸ਼ਨ (The Complete Shorter Fiction, 1985)
- ਕਾਰਲਾਈਲ'ਜ ਹਾਊਸ ਐਂਡ ਅਦਰ ਸਕੈਚਜ਼ (Carlyle's House and Other Sketches, 2003)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads