ਵਾਲਤਰ ਬੇਨਿਆਮਿਨ
From Wikipedia, the free encyclopedia
Remove ads
ਵਾਲਤਰ ਬੈਂਡੀਕਸ ਸਕੋਨਫਿਲੀਜ ਬੇਨਿਆਮਿਨ (ਜਰਮਨ: [ˈvaltɐ ˈbɛnjamiːn];[1] 15 ਜੁਲਾਈ 1892 – 26 ਸਤੰਬਰ 1940)[2] ਇੱਕ ਜਰਮਨ ਸਾਹਿਤ ਆਲੋਚਕ, ਦਾਰਸ਼ਨਿਕ, ਸਮਾਜਕ ਆਲੋਚਕ, ਅਨੁਵਾਦਕ, ਰੇਡੀਓ ਪਸਾਰਕ ਅਤੇ ਨਿਬੰਧਕਾਰ ਸੀ। ਜਰਮਨ ਆਦਰਸ਼ਵਾਦ ਜਾਂ ਰੋਮਾਂਸਵਾਦ, ਇਤਿਹਾਸਕ ਭੌਤਿਕਵਾਦ ਅਤੇ ਯਹੂਦੀ ਰਹੱਸਵਾਦ ਦੇ ਤੱਤਾਂ ਦੇ ਸੰਯੋਜਨ ਰਾਹੀਂ, ਬੈਂਜਾਮਿਨ ਨੇ ਸੁਹਜ ਸਿਧਾਂਤ ਅਤੇ ਪੱਛਮੀ ਮਾਰਕਸਵਾਦ ਲਈ ਸਥਾਈ ਅਤੇ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ ਅਤੇ ਫਰੈਂਕਫਰਟ ਸਕੂਲ ਦੇ ਨਾਲ ਜੁੜਿਆ ਹੋਇਆ ਹੈ।
ਪਿਛਲੀ ਅੱਧੇ-ਸਦੀ ਦੌਰਾਨ, ਉਸ ਦੇ ਕੰਮ ਦੇ ਸਤਿਕਾਰ ਅਤੇ ਪ੍ਰਭਾਵ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨੇ ਬੈਂਜਾਮਿਨ ਨੂੰ ਆਧੁਨਿਕ ਸਾਹਿਤਕ ਅਤੇ ਸੁਹਜਵਾਦੀ ਵਿਸ਼ਿਆਂ ਤੇ 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਚਿੰਤਕਾਂ ਵਿਚੋਂ ਇੱਕ ਬਣਾਇਆ ਹੈ। ਭੌਤਿਕਵਾਦ, ਜਰਮਨ ਆਦਰਸ਼ਵਾਦ ਅਤੇ ਯਹੂਦੀ ਰਹੱਸਵਾਦੀ ਵਿਚਾਰਾਂ ਦੀ ਉਸਦੀ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਆਲੋਚਨਾ, ਪੱਛਮੀ ਮਾਰਕਸਵਾਦੀ ਦਰਸ਼ਨ ਅਤੇ ਸੁਹਜਸ਼ਾਸਤਰ ਵਿੱਚ ਨਵਾਂ ਯੋਗਦਾਨ ਪਾਉਣ, ਚਾਰਲਸ ਬੌਡੇਲੇਅਰ ਬਾਰੇ ਮਸ਼ਹੂਰ ਲੇਖ ਲਿਖਣ ਵਾਲੇ ਇੱਕ ਸਾਹਿਤਕ ਵਿਦਵਾਨ ਹੋਣ ਦੇ ਨਾਤੇ, ਬਾਊਡੇਲੇਅਰ ਦੀ ਕਿਤਾਬ 'ਬੁਰਾਈ ਦੇ ਫੁੱਲ' ਦਾ ਅਤੇ ਪ੍ਰੌਸਟ ਦੇ ਨਾਵਲ 'ਗੁਆਚੇ ਸਮੇਂ ਦੀ ਭਾਲ ਵਿਚ' ਦੇ ਕੁਝ ਹਿੱਸਿਆਂ ਦੇ ਅਨੁਵਾਦ ਕੀਤੇ। ਅਕਾਦਮਿਕ ਖੋਜ ਤੇ ਉਸ ਦੇ ਕੰਮ ਦਾ, ਖਾਸ ਤੌਰ ਤੇ ਉਸ ਦਾ ਲੇਖ, 'ਅਨੁਵਾਦਕ ਦਾ ਕਾਰਜ' ਅਤੇ 'ਮਕੈਨੀਕਲ ਪੁਨਰ-ਉਤਪਾਦਨ ਦੇ ਯੁੱਗ ਵਿੱਚ ਕਲਾਕ੍ਰਿਤੀ' ਦਾ ਬਹੁਤ ਪ੍ਰਭਾਵ ਹੈ।

Remove ads
ਜੀਵਨੀ
ਵਾਲਤਰ ਬੇਨਿਆਮਿਨ ਦਾ ਜਨਮ 15 ਜੁਲਾਈ 1892 ਨੂੰ ਬਰਲਿਨ ਵਿੱਚ ਹੋਇਆ ਸੀ। ਉਹ ਮੱਧ ਵਰਗ ਦੇ ਮੈਂਬਰ ਅਮੀਲ ਬੇਨਿਆਮਿਨ ਅਤੇ ਪੌਲੀਨਾ ਸਕੈਨਫਲਾਈਜ਼ ਦੇ ਇੱਕ ਅਮੀਰ ਯਹੂਦੀ ਪਰਿਵਾਰ ਵਿੱਚੋਂ ਸੀ। ਵਾਲਤਰ ਤੋਂ ਇਲਾਵਾ, ਪਰਿਵਾਰ ਵਿੱਚ ਦੋ ਬੱਚੇ ਸਨ: ਜਾਰਜ ਦਾ ਜਨਮ 1895 ਵਿੱਚ ਅਤੇ ਡੋਰਾ ਦਾ ਜਨਮ 1901 ਵਿੱਚ ਹੋਇਆ ਸੀ। ਨਾਨਕਿਆਂ ਵਾਲੇ ਪਾਸਿਓਂ ਉਹ ਹੇਨਰੀਚ ਹੇਨ ਨਾਲ ਸੰਬੰਧਿਤ ਸੀ। 1917-1930 ਦੌਰਾਨ ਉਸ ਦਾ ਵਿਆਹ ਡੋਰਾ ਕੇਲੇਨਰ ਨਾਲ ਹੋਇਆ ਸੀ। ਨਵੰਬਰ-ਜਨਵਰੀ 1926-1927 ਵਿੱਚ ਉਹ ਮਾਸਕੋ ਚਲਾ ਗਿਆ ਜਿੱਥੇ ਉਸ ਨੇ ਬਹੁਤ ਕੁਝ ਲਿਖਿਆ ਅਤੇ ਪੁਰਾਲੇਖਾਂ ਵਿੱਚ ਕੰਮ ਕੀਤਾ। ਫ਼ਿਲਾਸਫ਼ਰ ਮਿਖਾਇਲ ਰਿਕਲਿਨ ਦੇ ਅਨੁਸਾਰ, ਬੇਨਿਆਮਿਨ ਦੀ ਯਾਤਰਾ ਦਾ ਇੱਕ ਕਾਰਨ ਨੇ ਉਸਦੇ ਪਿਤਾ ਦੇ ਪੁਰਾਤੱਤਵ ਕਾਰੋਬਾਰ ਦਾ ਦਿਵਾਲੀਆ ਹੋ ਜਾਣਾ ਸੀ: ਦਾਰਸ਼ਨਿਕ ਸੋਵੀਅਤ ਯੂਨੀਅਨ ਚਲਾ ਗਿਆ, ਜਿਸ ਵਿੱਚ ਅਜਿਹੇ ਪ੍ਰਕਾਸ਼ਨ ਦੀ ਭਾਲ ਵੀ ਸ਼ਾਮਲ ਸੀ ਜਿਸ ਨਾਲ ਉਹ ਇੱਕ ਪੱਤਰਕਾਰ ਵਜੋਂ ਕੰਮ ਕਰ ਸਕੇ।
ਇੱਕ ਯਹੂਦੀ, ਇੱਕ ਫਾਸ਼ੀਵਾਦ-ਵਿਰੋਧੀ ਅਤੇ ਖੱਬੇ ਪੱਖੀ ਹੋਣ ਦੇ ਨਾਤੇ, ਨਾਜ਼ੀਆਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਫਰਾਂਸ ਵਿੱਚ ਚਲਾ ਗਿਆ। 1940 ਵਿੱਚ ਫਰਾਂਸ ਤੇ ਨਾਜ਼ੀ ਕਬਜ਼ੇ ਤੋਂ ਬਾਅਦ, ਉਹ ਸਪੇਨ ਤੋਂ ਅਮਰੀਕਾ ਜਾ ਰਿਹਾ ਸੀ, ਪਰ, ਸਪੇਨ ਦੇ ਨਾਲ ਬਾਰਡਰ ਪੁਆਇੰਟ ਤੇ ਉਸ ਨੂੰ ਦੱਸਿਆ ਗਿਆ ਕਿ ਜਿਨ੍ਹਾਂ ਵਿਅਕਤੀਆਂ ਕੋਲ ਵੀਜ਼ਾ ਨਹੀਂ ਸੀ, ਉਹ ਫਰਾਂਸ ਵਾਪਸ ਭੇਜ ਦਿੱਤੇ ਜਾਣਗੇ। ਬੇਨਿਆਮਿਨ ਨੂੰ ਇੱਕ ਸਥਾਨਕ ਹੋਟਲ 'ਹੋਟਲ ਡੇ ਫਰਾਂਸੀਆ' ਵਿੱਚ ਰਾਤ ਬਿਤਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿੱਥੇ ਉਸਨੇ 26-27 ਸਤੰਬਰ 1940 ਦੀ ਰਾਤ ਨੂੰ ਖੁਦ ਨੂੰ ਮੌਰਫੀਨ ਦੀ ਓਵਰਡੋਜ਼ ਲੈਕੇ ਖ਼ੁਦਕੁਸ਼ੀ ਕਰ ਲਈ ਸੀ। ਬਰਤੋਲਤ ਬਰੈਖ਼ਤ ਨੇ ਬੇਨਿਆਮਿਨ ਦੀ ਮੌਤ ਨੂੰ ਨਾਜ਼ੀਆਂ ਵੱਲੋਂ ਮਹਾਨ ਜਰਮਨ ਸਭਿਆਚਾਰ, ਸਾਹਿਤ ਅਤੇ ਕਲਾ ਦੇ ਖੇਤਰ ਨੂੰ ਮਾਰੀ ਗਈ ਸਭ ਤੋਂ ਵੱਡੀ ਸੱਟ ਕਿਹਾ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads