ਵਾਲਮੀਕ
From Wikipedia, the free encyclopedia
ਮਹਾਰਿਸ਼ੀ ਵਾਲਮੀਕ (ਸੰਸਕ੍ਰਿਤ: महर्षि वाल्मीकि[1], Maharṣi Vālmīki, ਸੰਸਕ੍ਰਿਤ ਉੱਚਾਰਣ [ʋɑːlmiːki][2]) ਸੰਸਕ੍ਰਿਤ ਸਾਹਿਤ ਦੇ ਇੱਕ ਮਹਾਨ ਪ੍ਰਾਚੀਨ ਕਵੀ ਸਨ। ਓਹਨਾ ਨੇ ਰਾਮਾਇਣ ਦੀ ਰਚਨਾ ਕੀਤੀ। ਉਹਨਾਂ ਨੂੰ ਆਦਿ ਕਵੀ (ਸੰਸਕ੍ਰਿਤ: आदिकवि, Ādikavi, ਅਨੁ. ਪਹਿਲਾ ਕਵੀ) ਮੰਨਿਆ 'ਤੇ ਆਖਿਆਂ ਵੀ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਸਭ ਤੋਂ ਪਹਿਲੇ ਸ਼ਲੋਕ ਦੀ ਰਚਨਾ ਕੀਤੀ।
ਅਰੰਭ ਦਾ ਜੀਵਨ
ਵਾਲਮੀਕ ਜੀ ਦਾ ਜਨਮ ਭ੍ਰਿਗੁ ਗੋਤਰ ਦੇ ਪ੍ਰਚੇਤਾ (ਸੁਮਾਲੀ ਵਜੋਂ ਵੀ ਜਾਣਿਆ ਜਾਂਦਾ ਹੈ) ਨਾਮਕ ਬ੍ਰਾਹਮਣ ਦੇ ਘਰ ਅਗਨੀ ਸ਼ਰਮਾ ਦੇ ਰੂਪ ਵਿੱਚ ਹੋਇਆ ਸੀ,[3][4] ਕਥਾ ਦੇ ਅਨੁਸਾਰ ਉਹ ਇੱਕ ਵਾਰ ਮਹਾਨ ਰਿਸ਼ੀ ਨਾਰਦ ਨੂੰ ਮਿਲੇ ਸੀ ਅਤੇ ਉਸਦੇ ਕਰਤੱਵਾਂ 'ਤੇ ਉਸ ਨਾਲ਼ ਗੱਲਬਾਤ ਕੀਤੀ ਸੀ। ਨਾਰਦ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋ ਕੇ, ਅਗਨੀ ਸ਼ਰਮਾ ਨੇ ਤਪੱਸਿਆ ਕਰਨੀ ਆਰੰਭ ਕਰ ਦਿੱਤੀ ਅਤੇ "ਮਰਾ" ਸ਼ਬਦ ਦਾ ਉਚਾਰਨ ਕੀਤਾ ਜਿਸਦਾ ਅਰਥ ਹੈ "ਮਰਨਾ"। ਜਿਵੇਂ ਕਿ ਉਸਨੇ ਕਈ ਸਾਲਾਂ ਤੱਕ ਆਪਣੀ ਤਪੱਸਿਆ ਕੀਤੀ, ਸ਼ਬਦ "ਰਾਮ" ਬਣ ਗਿਆ, ਜਿਸਨੂੰ ਦੇਵਤਾ ਵਿਸ਼ਨੂੰ ਕਹਿੰਦੇ ।
ਹਵਾਲੇ
Wikiwand - on
Seamless Wikipedia browsing. On steroids.