ਵਿਕੀਮੀਡੀਆ ਸੰਸਥਾ
From Wikipedia, the free encyclopedia
Remove ads
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਇੱਕ ਗੈਰ-ਲਾਭਕਾਰੀ ਸੰਸਥਾ, ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।

Remove ads

Remove ads
ਸੰਸਥਾ ਦੇ ਉਦੇਸ਼
ਵਿਕੀਮੀਡੀਆ ਸੰਸਥਾ ਦਾ ਉਦੇਸ਼ ਮੁਫ਼ਤ ਲਾਇਸੈਂਸ ਜਾਂ ਜਨਤਕ ਕਾਰਜਾਂ (public domain) ਦੇ ਤਹਿਤ ਅਕਾਦਮਿਕ ਸਮੱਗਰੀ ਇਕੱਠੀ ਕਰਕੇ ਸੰਸਾਰ ਦੇ ਲੋਕਾਂ ਨੂੰ ਮਜ਼ਬੂਤ ਬਣਾਉਣਾ ਹੈ।[4] ਵਿਕੀਮੀਡੀਆ ਫ਼ਾਊਂਡੇਸ਼ਨ ਦਾ ਇੱਕ ਹੋਰ ਮੁੱਖ ਉਦੇਸ਼ ਸਿਆਸੀ ਵਕਾਲਤ ਹੈ।[5]
ਵਿਕੀਮੀਡੀਆ ਫ਼ਾਊਂਡੇਸ਼ਨ ਨੂੰ 2005 ਵਿੱਚ ਜਨਤਕ ਚੈਰਿਟੀ ਵਜੋਂ ਯੂਐਸ ਅੰਦਰੂਨੀ ਮਾਲੀਆ ਕੋਡ ਦੁਆਰਾ ਧਾਰਾ 501 (ਸੀ) (3) ਦੀ ਸਥਿਤੀ ਪ੍ਰਦਾਨ ਕੀਤੀ ਗਈ ਸੀ।[6] ਫਾਊਂਡੇਸ਼ਨ ਦੇ ਉਪ-ਨਿਯਮ ਵਿੱਦਿਅਕ ਸਮੱਗਰੀ ਇਕੱਠੀ ਕਰਨ ਅਤੇ ਵਿਕਸਤ ਕਰਨ, ਅਤੇ ਇਸ ਨੂੰ ਪ੍ਰਭਾਵੀ ਅਤੇ ਵਿਸ਼ਵ ਪੱਧਰ 'ਤੇ ਪ੍ਰਸਾਰ ਕਰਨ ਦਾ ਮੰਤਵ ਰੱਖਦੇ ਹਨ।[7]
Remove ads
ਇਤਿਹਾਸ
ਵਿਕੀਪੀਡੀਆ ਦੀ ਸ਼ੁਰੂਆਤ ਨੂਪੀਡੀਆ ਦੇ ਪੂਰਕ ਵਜੋਂ ਹੋਈ ਸੀ ਜੋ ਇੱਕ ਅਜ਼ਾਦ ਅੰਗਰੇਜ਼ੀ-ਵਿਸ਼ਵਕੋਸ਼ ਦੀ ਪਰਿਯੋਜਨਾ ਸੀ ਜਿਸਦੇ ਲੇਖ ਮਾਹਿਰਾਂ ਦੁਆਰਾ ਲਿਖੇ ਅਤੇ ਪੜਤਾਲੇ ਜਾਂਦੇ ਸਨ ਜਿਸ ਕਰ ਕੇ ਲੇਖ ਲਿਖੇ ਜਾਣ ਦੀ ਰਫ਼ਤਾਰ ਮੱਠੀ ਸੀ। ਨੂਪੀਡੀਆ ਦੀ ਸ਼ੁਰੂਆਤ 9 ਮਾਰਚ 2000 ਨੂੰ ਬੋਮਿਸ, ਇੰਕ ਦੇ ਤਹਿਤ ਸ਼ੁਰੂ ਹੋਈ। ਇਸ ਦੇ ਮੁੱਖ ਅਹੁਦੇਦਾਰਾਂ ਵਿੱਚ ਜਿੰਮੀ ਵੇਲਸ, ਬੋਮਿਸ (ਸੀ.ਈ.ਓ) ਸਨ। ਲੈਰੀ ਸੈਂਗਰ ਇਸ ਦੇ ਮੁੱਖ ਸੰਪਾਦਕ ਸਨ ਜੋ ਬਾਅਦ ਵਿੱਚ ਵਿਕੀਪੀਡੀਆ ਦੇ ਮੁੱਖ ਸੰਪਾਦਕ ਬਣੇ। ਕਿਉਂਕਿ ਵਿਕੀਪੀਡੀਆ ਬੋਮਿਸ ਦੇ ਸਰੋਤਾਂ ਨੂੰ ਘਟਾ ਰਿਹਾ ਸੀ, ਵੇਲਜ਼ ਅਤੇ ਲੈਰੀ ਸੈਂਗਰ ਨੇ ਪ੍ਰੋਜੈਕਟ ਨੂੰ ਫੰਡ ਦੇਣ ਲਈ ਇੱਕ ਚੈਰਿਟੀ ਮਾਡਲ ਬਾਰੇ ਸੋਚਿਆ। 20 ਜੂਨ, 2003 ਨੂੰ ਵਿਕੀਮੀਡੀਆ ਫਾਊਂਡੇਸ਼ਨ ਨੂੰ ਫਲੋਰਿਡਾ ਵਿੱਚ ਸ਼ਾਮਲ ਕੀਤਾ ਗਿਆ ਸੀ।[8][9] "ਵਿਕੀਮੀਡੀਆ" ਸ਼ਬਦ, ਵਿਕੀ ਅਤੇ ਮੀਡੀਆ ਤੋਂ ਮਿਲ ਕੇ ਬਣਿਆ ਹੈ, ਇਹ ਨਾਮ ਅਮਰੀਕੀ ਲੇਖਕ ਸ਼ੇਲਡਨ ਰਮਪਟਨ ਦੁਆਰਾ ਮਾਰਚ 2003 ਵਿੱਚ ਇੱਕ ਇੰਗਲਿਸ਼ ਮੇਲਿੰਗ ਸੂਚੀ ਵਿੱਚ ਇੱਕ ਪਦ ਤੋਂ ਤਿਆਰ ਕੀਤਾ ਗਿਆ ਸੀ।[10] ਫਿਰ ਤਿੰਨ ਮਹੀਨੇ ਬਾਅਦ ਵਿਕੀ ਤੇ ਆਧਾਰਿਤ ਦੂਜੇ ਪ੍ਰੋਜੈਕਟ ਵਿਕਸ਼ਨਰੀ ਦੀ ਸ਼ੁਰੂਆਤ ਕੀਤੀ ਗਈ ਸੀ।
Remove ads
ਪ੍ਰਾਜੈਕਟ ਅਤੇ ਪਹਿਲਕਦਮੀਆਂ
ਵਿਕੀਮੀਡੀਆ ਪ੍ਰਾਜੈਕਟ
ਵਿਕੀਪੀਡੀਆ ਤੋਂ ਇਲਾਵਾ ਇਹ ਸੰਸਥਾ ਦਸ ਹੋਰ ਵਿਕੀ ਪਰਿਯੋਜਨਾਵਾਂ ਵੀ ਚਲਾ ਰਹੀ ਹੈ:
![]() |
ਨਾਮ: ਵਿਕੀਪੀਡੀਆ ਵਰਣਨ: ਇੱਕ ਆਜ਼ਾਦ-ਗਿਆਨਕੋਸ਼ ਵੈੱਬਸਾਈਟ: www ਸ਼ੁਰੂ ਕੀਤਾ: ਜਨਵਰੀ 15, 2001 ਐਡੀਸ਼ਨ: 290 ਅਲੈਕਸਾ ਦਰਜਾਬੰਦੀ: 5 (ਗਲੋਬਲ, ਜਨਵਰੀ 2018 ਤੱਕ [update])[11] |
![]() |
ਨਾਮ: ਵਿਕਸ਼ਨਰੀ ਵਰਣਨ: ਆਜ਼ਾਦ-ਸ਼ਬਦਕੋਸ਼ ਅਤੇ ਗਿਆਨਕੋਸ਼ ਵੈੱਬਸਾਈਟ: www ਸ਼ੁਰੂ ਕੀਤਾ: ਦਸੰਬਰ 12, 2002 ਐਡੀਸ਼ਨ: 270 ਭਾਸ਼ਾਵਾਂ ਵਿੱਚ ਲਗਭਗ ਅਲੈਕਸਾ ਦਰਜਾਬੰਦੀ: 503 (ਗਲੋਬਲ, ਜਨਵਰੀ 2018 ਤੱਕ [update])[12] |
![]() |
ਨਾਮ: ਵਿਕੀਕਿਤਾਬਾਂ ਵਰਣਨ: ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ ਵੈੱਬਸਾਈਟ: www ਸ਼ੁਰੂ ਕੀਤਾ: ਜੁਲਾਈ 10, 2003 ਅਲੈਕਸਾ ਦਰਜਾਬੰਦੀ: 1,986 (ਗਲੋਬਲ, ਜਨਵਰੀ 2018 ਤੱਕ [update])[13] |
![]() |
ਨਾਮ: ਵਿਕੀਕਥਨ ਵਰਣਨ: ਕਥਨਾਂ ਦਾ ਇਕੱਠ ਵੈੱਬਸਾਈਟ: www ਸ਼ੁਰੂ ਕੀਤਾ: ਜੁਲਾਈ 10, 2003 ਅਲੈਕਸਾ ਦਰਜਾਬੰਦੀ: 4,060 (ਗਲੋਬਲ, ਜਨਵਰੀ 2018 ਤੱਕ [update])[14] |
![]() |
ਨਾਮ: ਵਿਕੀਸਫ਼ਰ ਵਰਣਨ: ਆਜ਼ਾਦ-ਸਫ਼ਰ ਦਸਤੀ ਵੈੱਬਸਾਈਟ: www ਸ਼ੁਰੂ ਕੀਤਾ: ਜੁਲਾਈ 2003, ਵਿਕੀਯਾਤਰਾ ਵਜੋਂ ਫੋਰਕਡ: ਦਸੰਬਰ 10, 2006 (ਜਰਮਨ ਭਾਸ਼ਾ) ਦੁਬਾਰਾ ਸ਼ੁਰੂਆਤ: ਜਨਵਰੀ 15, 2013 ਵਿਕੀਮੀਡੀਆ ਸੰਸਥਾ ਦੁਆਰਾ ਅੰਗਰੇਜ਼ੀ ਵਿੱਚ ਅਲੈਕਸਾ ਦਰਜਾਬੰਦੀ: 24,186 (ਗਲੋਬਲ, ਜਨਵਰੀ 2018 ਤੱਕ [update])[15] |
![]() |
ਨਾਮ: ਵਿਕੀਸਰੋਤ ਵਰਣਨ: ਆਜ਼ਾਦ-ਸਮੱਗਰੀ ਦਾ ਕਿਤਾਬਘਰ ਵੈੱਬਸਾਈਟ: www ਸ਼ੁਰੂ ਕੀਤਾ: ਨਵੰਬਰ 24, 2003 ਅਲੈਕਸਾ ਦਰਜਾਬੰਦੀ: 3,673 (ਗਲੋਬਲ, ਜਨਵਰੀ 2018 ਤੱਕ [update])[16] |
![]() |
ਨਾਮ: ਸਾਂਝਾ ਵਿਕੀਮੀਡੀਆ ਵਰਣਨ: ਆਜ਼ਾਦ-ਸਾਂਝਾ ਮੀਡੀਆ ਭੰਡਾਰ (ਤਸਵੀਰਾਂ, ਆਵਾਜ਼ਾਂ ਅਤੇ ਵੀਡੀਓ) ਵੈੱਬਸਾਈਟ: commons ਸ਼ੁਰੂ ਕੀਤਾ: ਸਤੰਬਰ 7, 2004 |
![]() |
ਨਾਮ: ਵਿਕੀਜਾਤੀਆਂ ਵਰਣਨ: ਆਜ਼ਾਦ-ਜਾਤੀਆਂ ਦੀ ਨਾਮਾਵਲੀ ਵੈੱਬਸਾਈਟ: species ਸ਼ੁਰੂ ਕੀਤਾ: ਸਤੰਬਰ 14, 2004 |
![]() |
ਨਾਮ: ਵਿਕੀਖ਼ਬਰਾਂ ਵਰਨਣ: ਆਜ਼ਾਦ-ਸਮੱਗਰੀ ਖ਼ਬਰਾਂ ਵੈੱਬਸਾਈਟ: www ਸ਼ੁਰੂਆਤ: ਨਵੰਬਰ 8, 2004 ਅਲੈਕਸਾ ਦਰਜਾਬੰਦੀ: 70,278 (ਗਲੋਬਲ, ਜਨਵਰੀ 2018 ਤੱਕ [update])[17] |
![]() |
ਨਾਮ: ਵਿਕੀਵਰਸਿਟੀ ਵਰਣਨ: ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ ਵੈੱਬਸਾਈਟ: www ਸ਼ੁਰੂ ਕੀਤਾ: August 15, 2006 ਅਲੈਕਸਾ ਦਰਜਾਬੰਦੀ: 11,687 (ਗਲੋਬਲ, ਜਨਵਰੀ 2018 ਤੱਕ [update])[18] |
![]() |
ਨਾਮ: ਵਿਕੀਡਾਟਾ ਵਰਣਨ: ਆਜ਼ਾਦ-ਗਿਆਨ ਆਧਾਰ ਵੈੱਬਸਾਈਟ: www ਸ਼ੁਰੂ ਕੀਤਾ: ਅਕਤੂਬਰ 30, 2012 ਅਲੈਕਸਾ ਦਰਜਾਬੰਦੀ: 13,467 (ਗਲੋਬਲ, ਜਨਵਰੀ 2018 ਤੱਕ [update])[19] | ||
ਬੁਨਿਆਦੀ ਢਾਂਚਾ ਅਤੇ ਤਾਲਮੇਲ ਪਰਿਯੋਜਨਾਵਾਂ
![]() |
ਨਾਮ: ਮੈਟਾ-ਵਿਕੀ ਵਰਨਣ: ਵਿਕੀਮੀਡੀਆ ਭਾਈਚਾਰੇ ਦੇ ਪ੍ਰੋਜੈਕਟਾਂ ਲਈ ਕੇਂਦਰੀ ਵੈੱਬਸਾਈਟ ਵੈੱਬਸਾਈਟ: meta |
![]() |
ਨਾਮ: ਵਿਕੀਮੀਡੀਆ ਆਲਣਾਂ (ਇਨਕਿਊਬੇਟਰ) ਵਰਨਣ: ਨਵੀਂਆਂ ਬੋਲਿਆਂ ਦੇ ਮੁੱਢਲੇ ਵਰਕੇਆਂ ਦਾ ਖਰੜਾ ਵੈੱਬਸਾਈਟ: incubator |
![]() |
ਨਾਮ: ਮੀਡੀਆਵਿਕੀ ਵਰਨਣ: ਮੀਡੀਆਵਿਕੀ ਸਾਫਟਵੇਅਰ ਲਿਖਤਾਂ ਵੈੱਬਸਾਈਟ: www |
![]() |
ਨਾਮ: ਵਿਕੀਟੈਕ ਉਰਫ਼: ਵਿਕੀਮੀਡੀਆ ਲੈਬਸ ਵਰਨਣ: ਤਕਨੀਕੀ ਪਰਿਯੋਜਨਾਵਾਂ ਅਤੇ ਬੁਨਿਆਦੀ ਢਾਂਚਾ ਵੈੱਬਸਾਈਟ: wikitech |
Remove ads
ਅੰਦੋਲਨ ਸਹਿਯੋਗੀ
ਵਿਕੀਮੀਡੀਆ ਅੰਦੋਲਨ ਸਹਿਯੋਗੀ ਸੁਤੰਤਰ ਹਨ, ਪਰ ਵਿਕੀਮੀਡੀਆ ਦੀ ਸਹਾਇਤਾ ਕਰਨ ਲਈ ਅਤੇ ਵਿਕੀਮੀਡੀਆ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਮਿਲ ਕੇ ਕੰਮ ਕਰਨ ਲਈ ਲੋਕਾਂ ਦੇ ਸਮੂਹਾਂ ਨੂੰ ਰਸਮੀ ਤੌਰ 'ਤੇ ਮਾਨਤਾ ਪ੍ਰਾਪਤ ਹੈ। ਵਿਕੀਮੀਡੀਆ ਫ਼ਾਊਂਡੇਸ਼ਨ ਦੇ ਟਰੱਸਟੀਜ਼ ਬੋਰਡ ਨੇ ਅੰਦੋਲਨ ਸਹਿਯੋਗੀਆਂ ਲਈ ਤਿੰਨ ਸਰਗਰਮ ਮਾਡਲ ਮਨਜ਼ੂਰ ਕੀਤੇ ਹਨ: ਚੈਪਟਰ, ਥੀਮੈਟਿਕ ਸੰਸਥਾਵਾਂ ਅਤੇ ਯੂਜਰ ਸਮੂਹ। ਅੰਦੋਲਨ ਨਾਲ ਸੰਬੰਧਤ ਇਹ ਮਾਡਲ ਵਿਕੀਮੀਡੀਆ ਅੰਦੋਲਨ, ਜਿਵੇਂ ਕਿ ਖੇਤਰੀ ਕਾਨਫਰੰਸ, ਆਊਟਰੀਚ, ਐਡਿਟ-ਏ-ਥੋਨਸ, ਹੈਕਥੌਨਜ਼, ਜਨ ਸੰਬੰਧ, ਪਬਲਿਕ ਪਾਲਿਸੀ ਐਡਵੋਕੇਸੀ, ਗਲੈਮ ਦੀ ਸ਼ਮੂਲੀਅਤ, ਅਤੇ ਵਿਕੀਮੈਨੀਆ ਗਤੀਵਿਧੀਆਂ ਨੂੰ ਸੰਗਠਿਤ ਕਰਨ ਅਤੇ ਉਸ ਵਿੱਚ ਸ਼ਮੂਲੀਅਤ ਲਈ ਕੰਮ ਕਰਦੇ ਹਨ।[20][21][22]
ਇੱਕ ਚੈਪਟਰ ਅਤੇ ਥੀਮੈਟਿਕ ਸੰਸਥਾ ਦੀ ਪਛਾਣ ਫਾਊਂਡੇਸ਼ਨ ਬੋਰਡ ਦੁਆਰਾ ਮਨਜ਼ੂਰ ਕੀਤੀ ਜਾਂਦੀ ਹੈ।[22][23] ਫਾਊਂਡੇਸ਼ਨ ਨੇ 2004 ਵਿੱਚ ਚੈਪਟਰਾਂ ਦੀ ਚੋਣ ਕਰਨੀ ਸ਼ੁਰੂ ਕੀਤੀ।[24]
Remove ads
ਵਿਕੀਮੈਨੀਆ
ਹਰ ਸਾਲ ਵਿਕੀਮੈਨੀਆ ਨਾਂ ਦੀ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਆਯੋਜਿਤ ਹੁੰਦੀ ਹੈ, ਜਿਸ ਵਿੱਚ ਵਿਕੀਮੀਡੀਆ ਸੰਸਥਾਵਾਂ ਅਤੇ ਪ੍ਰੋਜੈਕਟਾਂ ਨਾਲ ਜੁੜੇ ਲੋਕ ਸ਼ਾਮਲ ਹੁੰਦੇ ਹਨ। ਪਹਿਲੀ ਵਿਕੀਮੈਨੀਆ ਕਾਨਫ਼ਰੰਸ 2005 ਵਿੱਚ, ਫ੍ਰੈਂਕਫਰਟ, ਜਰਮਨੀ ਵਿੱਚ ਆਯੋਜਤ ਕੀਤੀ ਗਈ ਸੀ। ਅੱਜਕੱਲ੍ਹ ਵਿਕੀਮੈਨੀਆ ਇੱਕ ਕਮੇਟੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਜੋ ਆਮ ਤੌਰ ਤੇ ਕੌਮੀ ਚੈਪਟਰ ਦੁਆਰਾ ਸਮਰਥਿਤ ਹੁੰਦੀ ਹੈ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਂਦੀ ਹੈ। ਇਹ ਬੁਇਨੋਸ ਏਅਰਸ,[25] ਕੈਂਬਰਿਜ,[26] ਹਾਈਫ਼ਾ,[27] ਹਾਂਗ ਕਾਂਗ,[28] ਅਤੇ ਲੰਡਨ ਵਰਗੇ ਸ਼ਹਿਰਾਂ ਵਿੱਚ ਆਯੋਜਿਤ ਕੀਤੀ ਜਾ ਚੁੱਕੀ ਹੈ।[29] 2015 ਵਿੱਚ ਇਹ ਮੈਕਸੀਕੋ ਸ਼ਹਿਰ ਵਿੱਚ ਹੋਈ ਸੀ।[30] 2016 ਵਿੱਚ ਇਹ ਇਟਲੀ ਦੇ ਏਸੀਨੋ ਲਾਰੀਓ ਸ਼ਹਿਰ ਵਿੱਚ ਹੋਈ ਸੀ।[31]
Remove ads
ਬਾਹਰੀ ਕੜੀਆਂ
- Official site navigation
- #wikimedia connect ਫਰੀਨੋਡ 'ਤੇ
- ਮੇਲਿੰਗ ਸੂਚੀਆਂ
- ਵਿਕੀਮੀਡੀਆ ਸੰਸਥਾ 2010–11 ਸਾਲਾਨਾ ਯੋਜਨਾ, WMF ਵਿਕੀ
- ਫ਼ਾਊਂਡੇਸ਼ਨ ਦੀ ਵਿੱਤੀ ਰਿਪੋਰਟ, WMF ਵਿਕੀ
- Wikimedia ਫ਼ਾਊਂਡੇਸ਼ਨ ਦੀ ਸਾਲਾਨਾ ਰਿਪੋਰਟ, WMF ਵਿਕੀ
ਹੋਰ
- The Wikimedia Foundation Charity Navigator, charitynavigator.org 'ਤੇ ਪ੍ਰੋਫ਼ਾਇਲ
- Organizational ਪ੍ਰੋਫ਼ਾਇਲ Archived 2014-12-29 at the Wayback Machine. – National Center for Charitable Statistics (Urban Institute)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads