ਵਿਕੀਮੀਡੀਆ ਤਹਿਰੀਕ

From Wikipedia, the free encyclopedia

ਵਿਕੀਮੀਡੀਆ ਤਹਿਰੀਕ
Remove ads

ਵਿਕੀਮੀਡੀਆ ਤਹਿਰੀਕ, ਜਾਂ ਸਿਰਫ਼ ਵਿਕੀਮੀਡੀਆ, ਵਿਕੀਮੀਡੀਆ ਫਾਊਂਡੇਸ਼ਨ ਦੇ ਪ੍ਰੋਜੈਕਟਾਂ ਲਈ ਯੋਗਦਾਨੀਆਂ ਦੀ ਗਲੋਬਲ ਕਮਿਊਨਿਟੀ ਹੈ। ਇਹ ਅੰਦੋਲਨ ਵਿਕੀਪੀਡੀਆ ਦੀ ਕਮਿਊਨਿਟੀ ਦੇ ਦੁਆਲੇ ਉਸਾਰਿਆ ਗਿਆ ਸੀ, ਅਤੇ ਉਸ ਤੋਂ ਬਾਅਦ ਵਿਕੀਮੀਡੀਆ ਕਾਮਨਜ਼ ਅਤੇ ਵਿਕਿੱਡਾਟਾ ਦੇ ਕਾਮਨਜ਼ ਪ੍ਰੋਜੈਕਟਾਂ ਸਮੇਤ, ਅਤੇ ਮੀਡੀਆਵਿਕੀ ਵਿੱਚ ਯੋਗਦਾਨ ਦੇਣ ਵਾਲੇ ਵਲੰਟੀਅਰ ਸਾਫਟਵੇਅਰ ਵਿਕਾਸਕਰਤਾਵਾਂ ਸਮੇਤ, ਹੋਰ ਵਿਕਿਮੀਡੀਆ ਪ੍ਰੋਜੈਕਟਾਂ ਵਿੱਚ ਇਸਦਾ ਵਿਸਥਾਰ ਹੋ ਗਿਆ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਵਿਸ਼ਵ ਭਰ ਦੇ ਅਨੇਕਾਂ ਸੰਗਠਨਾਂ ਦਾ ਸਹਿਯੋਗ ਮਿਲ ਰਿਹਾ ਹੈ, ਜਿਸ ਵਿੱਚ ਵਿਕੀਮੀਡੀਆ ਫਾਊਂਡੇਸ਼ਨ, ਸੰਬੰਧਿਤ ਚੈਪਟਰ, ਥੀਮੈਟਿਕ ਸੰਸਥਾਵਾਂ ਅਤੇ ਵਰਤੋਂਕਾਰ  ਸਮੂਹ ਸ਼ਾਮਲ ਹਨ।

ਵਿਸ਼ੇਸ਼ ਤੱਥ ਕਿਸਮ, ਕੇਂਦਰਿਤ ...

"ਵਿਕੀਮੀਡੀਆ" ਨਾਮ ਵਿਕੀ ਅਤੇ ਮੀਡੀਆ ਦੇ ਮੇਲ ਤੋਂ ਬਣਿਆ ਇੱਕ ਸੰਯੁਕਤ ਸ਼ਬਦ ਹੈ, ਜਿਸਨੂੰ ਅਮਰੀਕੀ ਲੇਖਕ ਸ਼ੇਲਡਨ ਰਮਪਟਨ ਦੁਆਰਾ ਮਾਰਚ 2003 ਵਿੱਚ ਇੱਕ ਅੰਗਰੇਜ਼ੀ ਡਾਕ ਸੂਚੀ ਵਿੱਚ ਇੱਕ ਪੋਸਟ ਵਿੱਚ ਵਿਕੀਸ਼ਨਰੀ ਦੇ ਜਿਮੀ ਵੇਲਸ ਦੀ ਪਲੇਟਫਾਰਮ ਦਾ ਦੂਜਾ ਵਿਕੀ-ਅਧਾਰਿਤ ਪ੍ਰੋਜੈਕਟ ਬਣ ਜਾਣ ਦੇ ਤਿੰਨ ਮਹੀਨਿਆਂ ਬਾਅਦ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੀ ਘੋਸ਼ਣਾ ਅਤੇ ਸਥਾਪਨਾ ਤੋਂ ਤਿੰਨ ਮਹੀਨੇ ਪਹਿਲਾਂ ਪਹਿਲੀ ਵਾਰ ਵਰਤਿਆ ਗਿਆ ਸੀ।[1][2][3] "ਵਿਕੀਮੀਡੀਆ" ਵਿਕੀਮੀਡੀਆ ਪ੍ਰੋਜੈਕਟਾਂ ਦਾ ਵੀ ਲਖਾਇਕ ਹੋ ਸਕਦਾ ਹੈ। 

Remove ads

ਵਿਕੀਮੀਡੀਆ ਕਮਿਊਨਿਟੀ

ਵਿਕੀਪੀਡੀਆ ਕਮਿਊਨਿਟੀ, ਆਨਲਾਈਨ ਐਨਸਾਈਕਲੋਪੀਡੀਆ ਵਿਕੀਪੀਡੀਆ ਦੇ ਯੋਗਦਾਨੀਆਂ ਦਾ ਭਾਈਚਾਰਾ ਹੈ। ਇਸ ਵਿੱਚ ਸੰਪਾਦਕ (ਜਾਂ ਯੋਗਦਾਨੀ) ਅਤੇ ਪ੍ਰਸ਼ਾਸਕ ਹੁੰਦੇ ਹਨ, ਜਿੰਨਾਂ ਨੂੰ ਐਡਮਿਨਾਂ ਵਜੋਂ ਜਾਣਿਆ ਜਾਂਦਾ ਹੈ। ਆਰਬਿਟਰੇਸ਼ਨ ਕਮੇਟੀ ਵਿਸ਼ਾ-ਵਸਤੂ ਦੇ ਸੰਪਾਦਕਾਂ ਵਿਚਾਲੇ ਗੰਭੀਰ ਵਿਵਾਦਾਂ ਨੂੰ ਹੱਲ ਕਰਨ ਲਈ ਆਰਬਿਟਰੇਸ਼ਨ ਕਰਵਾਉਣ ਲਈ ਜਿੰਮੇਵਾਰ ਸੰਪਾਦਕਾਂ ਦਾ ਇੱਕ ਪੈਨਲ ਹੈ। ਕਮੇਟੀ ਕੋਲ ਕੰਮ ਕਰਨ ਲਈ ਪਾਬੰਦੀਆਂ ਲਾਉਣ ਦਾ ਅਧਿਕਾਰ ਹੁੰਦਾ ਹੈ, ਅਤੇ ਇਹ ਵੀ ਨਿਰਧਾਰਤ ਕਰਦੀ ਹੈ ਕਿ ਕਿਨ੍ਹਾਂ ਵਰਤੋਂਕਾਰਾਂ ਨੂੰ ਵਿਸ਼ੇਸ਼ ਅਨੁਮਤੀਆਂ ਤੱਕ ਪਹੁੰਚ ਹੋਵੇ। 

Remove ads

References

Loading related searches...

Wikiwand - on

Seamless Wikipedia browsing. On steroids.

Remove ads