ਵਿਜੈ ਲਕਸ਼ਮੀ ਪੰਡਿਤ

From Wikipedia, the free encyclopedia

ਵਿਜੈ ਲਕਸ਼ਮੀ ਪੰਡਿਤ
Remove ads

ਵਿਜੈ ਲਕਸ਼ਮੀ ਨੇਹਰੂ ਪੰਡਿਤ (18 ਅਗਸਤ 1900 – 1 ਦਸੰਬਰ 1990) ਇੱਕ ਭਾਰਤੀ ਦੂਤ ਅਤੇ ਰਾਜਨੀਤਿਕ ਖੇਤਰ ਨਾਲ ਸੰਬੰਧ ਰੱਖਦੀ ਸੀ। ਵਿਜੈ ਲਕਸ਼ਮੀ ਨੇਹਰੂ ਪੰਡਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਹੁਦੇ ਦੇ ਰਹਿ ਚੁੱਕੇ ਜਵਾਹਰ ਲਾਲ ਨਹਿਰੂ[1] ਦੀ ਭੈਣ, ਇੰਦਿਰਾ ਗਾਂਧੀ ਦੀ ਭੂਆ ਅਤੇ ਰਾਜੀਵ ਗਾਂਧੀ ਦੀ ਦਾਦੀ ਸੀ। 

ਵਿਸ਼ੇਸ਼ ਤੱਥ ਵਿਜੈ ਲਕਸ਼ਮੀ ਪੰਡਿਤ, ਜਨਮ ...
Remove ads

ਨਿੱਜੀ ਜ਼ਿੰਦਗੀ

ਵਿਜੈ ਲਕਸ਼ਮੀ ਪੰਡਿਤ ਦੇ ਪਿਤਾ ਮੋਤੀ ਲਾਲ ਨੇਹਰੂ (1861-1931) ਇੱਕ ਸੰਪਨ ਮੁੱਖ ਬਕੀਲ ਸਨ ਅਤੇ ਕਸ਼ਮੀਰੀ ਪੰਡਿਤ ਸਮਾਜ ਨਾਲ ਸੰਬੰਧ ਰੱਖਦੇ ਸਨ।[2] ਮੋਤੀ ਲਾਲ ਨੇਹਰੂ ਦੋ ਆਜ਼ਾਦੀ ਸੰਘਰਸ ਦੌਰਾਨ ਇੰਡੀਅਨ ਨੇਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਦੀ ਮਾਤਾ ਸਵਰੂਪਰਾਣੀ ਥੁਸਸੁ (1868–1938), ਲਾਹੋਰ[3] ਦੇ ਕਸ਼ਮੀਰੀ ਬ੍ਰਹਮਨ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸਵਰੂਪਰਾਣੀ ਮੋਤੀਲਾਲ ਦੀ ਦੂਸਰੀ ਪਤਨੀ ਸੀ। ਪਹਿਲੀ ਪਤਨੀ ਦਾ ਦਿਹਾਂਤ ਬੱਚੇ ਦੇ ਜਨਮ ਸਮੇਂ ਹੋ ਗਿਆ ਸੀ। ਮੋਤੀਲਾਲ ਦੇ ਤਿੰਨ ਬੱਚਿਆ ਵਿਚੋਂ ਵਿਜੈ ਲਕਸ਼ਮੀ ਦਾ ਦੂਜਾ ਨੰਬਰ ਸੀ। ਜਵਾਹਰ ਲਾਲ ਨੇਹਰੂ (ਜਨਮ 1889) ਉਸ ਤੋਂ 11 ਸਾਲ ਵੱਡੇ ਸਨ ਅਤੇ ਛੋਟੀ ਭੈਣ ਦਾ ਨਾਮ ਕ੍ਰਿਸ਼ਨਾ ਹੁਥਸਿੰਗ ਇੱਕ ਲੇਖਿਕਾ ਸੀ। ਜਿਸਨੇ ਆਪਣੇ ਭਰਾ ਉੱਤੇ ਕਈ ਖਿਤਾਬਾਂ ਲਿਖਿਆ।

1921 ਵਿੱਚ ਵਿਜੈ ਲਕਸ਼ਮੀ ਦਾ ਵਿਆਹ ਕਥਿਆਵਾਦ ਦੇ ਰਣਜੀਤ ਸੀਤਾਰਾਮ ਪੰਡਿਤ(1893-1944) ਨਾਲ ਹੋਇਆ ਜੋ ਪੇਸ਼ੇ ਤੋਂ ਮਹਾਰਾਸ਼ਟਰੀਅਨ ਵਕੀਲ ਸਨ ਅਤੇ ਉਨ੍ਹਾਂ ਰਾਜਤਰੰਗਿਨੀ ਦੇ ਇਤਿਹਾਸ ਵਾਲੇ ਮਹਾਂਕਾਵਿ ਕਲਹਣ ਦਾ ਅਨੁਵਾਦ ਅਗ੍ਰੇਜੀ ਭਾਸ਼ਾ ਤੋਂ ਸੰਸਕ੍ਰਿਤ ਭਾਸ਼ਾ ਵਿੱਚ ਕੀਤਾ। ਭਾਰਤ ਅਜ਼ਾਦੀ ਸੰਘਰਸ਼ ਵਿੱਚ ਸਹਿਯੋਗ ਕਾਰਨ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ 1944 ਵਿੱਚ ਲਖਨਊ ਜੈਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਪਿਛੇ ਓਹ ਆਪਣੀ ਪਤਨੀ ਅਤੇ ਤਿੰਨ ਬੱਚੇ ਚੰਦਰਾਲੇਖਾ ਮਹਿਤਾ, ਨੈਨਤਾਰਾ ਸਹਿਗਲ ਅਤੇ ਰੀਟਾ ਦਰ। 1990 ਵਿੱਚ ਵਿਜੈ ਲਕਸ਼ਮੀ ਦੀ ਮੌਤ ਤੋਂ ਬਾਅਦ ਉਸਦੀ ਬੇਟੀ ਨੈਨਤਾਰਾ ਸਹਿਗਲ ਜੋ ਇੱਕ ਨਾਵਲਕਾਰ ਹੈ ਆਪਣੀ ਮਾਤਾ ਦੇ ਘਰ ਦੇਹਾਰਾਦੂਨ ਰਹਿਣ ਲੱਗ ਪਈ। 

ਉਸਦੀ ਦਾਦੀ ਗੀਤਾ ਸਹਿਗਲ ਜੋ ਇੱਕ ਲੇਖਕਾਂ ਅਤੇ ਔਰਤ ਵਿਸ਼ੇ, ਰੂੜੀਵਾਦੀ ਅਤੇ ਜਾਤੀਵਾਦ ਸੰਬੰਧੀ ਲੇਖ ਲਿਖਣ ਵਾਲੀ ਪੱਤਰਕਾਰ ਸੀ। ਉਸਨੇ ਸਨਮਾਨ ਜੇਤੂ ਦਸਤਾਵੇਜ਼ੀ ਫ਼ਿਲਮ ਵੀ ਨਿਰਦੇਸ਼ਿਤ ਕੀਤੀ ਅਤੇ ਮਨੁੱਖੀ ਅਧਿਕਾਰ  ਲਈ ਕੰਮ ਕਰਨ ਵਾਲੀ ਸਮਾਜਿਕ ਕਾਰਜ ਕਰਤਾ ਸੀ।    

Remove ads

ਰਾਜਨੀਤਿਕ ਸਫ਼ਰ

Thumb
1938 ਵਿੱਚ ਵਿਜੈ ਲਕਸ਼ਮੀ ਪੰਡਿਤ

ਵਿਜੈ ਲਕਸ਼ਮੀ ਕੈਬਿਨੇਟ ਦੀ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ। 1937 ਵਿੱਚ ਸੰਜੁਕਤ ਰਾਜ ਦੀ ਰਾਜਕੀ ਵਿਧਾਨ ਸਭਾ ਲਈ ਚੁਣੀ ਗਈ ਅਤੇ ਉਨ੍ਹਾਂ ਨੂੰ ਸੇਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ। 1953 ਵਿੱਚ ਸੰਜੁਕਤ ਰਾਸ਼ਟਰ ਦੀ ਸਪੀਕਰ ਬਣਨ ਵਾਲੀ ਓਹ ਪਹਿਲੀ ਔਰਤ ਸੀ।[4][5] ਵਿਜੈ ਲਕਸ਼ਮੀ ਰਾਜਪਾਲ ਅਤੇ ਰਾਜਦੂਤ ਜਿਹੇ ਮੁੱਖ ਅਹੁਦਿਆਂ ਉੱਤੇ ਵੀ ਰਹੀ।

ਵਿਦਿਅਕ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਕਾਰਜਕਾਰਨੀ ਸਭਾ ਦੀ ਮੈਂਬਰ[6]

ਹੋਰ ਦੇਖੋ

  • ਸੰਸਾਰ ਦੇ ਰਾਜਨੀਤਿਕ ਪਰਿਵਾਰ

ਹਵਾਲੇ

ਹੋਰ ਪੜ੍ਹੋ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads