ਰਾਜੀਵ ਗਾਂਧੀ
From Wikipedia, the free encyclopedia
Remove ads
ਰਾਜੀਵ ਗਾਂਧੀ (/ˈrɑːdʒiːv ˈɡɑːndiː/ ( ਸੁਣੋ); 20 ਅਗਸਤ 1944 – 21 ਮਈ 1991)
ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ 31 ਅਕਤੂਬਰ 1984 ਨੂੰ ਆਪਣੀ ਮਾਂ ਦੀ ਹੱਤਿਆ ਦੇ ਬਾਅਦ ਇਹ ਪਦ ਗ੍ਰਹਿਣ ਕੀਤਾ। ਉਹਨਾਂ ਦੀ ਵੀ 21 ਮਈ 1991 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ।
ਰਾਜੀਵ ਗਾਂਧੀ, ਇੰਦਰਾ ਅਤੇ ਫਿਰੋਜ਼ ਗਾਂਧੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹਨਾਂ ਨੇ ਟਰਿਨਿਟੀ ਕਾਲਜ, ਕੈੰਬਰਿਜ ਅਤੇ ਬਾਅਦ ਵਿੱਚ ਇੰਪੀਰਿਅਲ ਕਾਲਜ ਲੰਦਨ ਵਿੱਚ ਦਾਖਲਾ ਲਿਆ ਪਰ ਦੋਨਾਂ ਵਿੱਚ ਇੱਕ ਵੀ ਡਿਗਰੀ ਪੂਰੀ ਨਹੀਂ ਕੀਤੀ। ਕੈੰਬਰਿਜ ਵਿੱਚ ਉਨ੍ਹਾਂ ਦੀ ਮੁਲਾਕਾਤ ਇਟਲੀ ਦੀ ਜੰਮਪਲ ਏੰਟੋਨਿਆ ਅਲਬਿਨਾ ਮੈਨਾਂ ਨਾਲ ਹੋਈ ਜਿਨਾਂ ਨਾਲ ਬਾਅਦ ਵਿੱਚ ਉਹਨਾ ਨੇ ਵਿਆਹ ਕਰ ਲਿਆ। ਯੂਨੀਵਰਸਿਟੀ ਛੱਡਣ ਦੇ ਬਾਅਦ ਉਨ੍ਹਾਂ ਨੇ ਇੰਡੀਅਨ ਏਅਰਲਾਈਨਸ ਵਿੱਚ ਇੱਕ ਪੇਸ਼ੇਵਰ ਪਾਇਲਟ ਵਜੋਂ ਨੌਕਰੀ ਕੀਤੀ। ਉਹ ਆਪਣੇ ਪਰਵਾਰ ਦੀ ਰਾਜਨੀਤਕ ਸ਼ੁਹਰਤ ਦੇ ਬਾਵਜੂਦ, ਰਾਜਨੀਤੀ ਤੋਂ ਦੂਰ ਬਣੇ ਰਹੇ। 1980 ਵਿੱਚ ਆਪਣੇ ਛੋਟੇ ਭਰਾ ਸੰਜੇ ਗਾਂਧੀ ਦੀ ਮੌਤ ਦੇ ਬਾਅਦ ਉਹ ਰਾਜਨੀਤੀ ਵਿੱਚ ਆਏ। 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਬਾਅਦ, ਉਨਾਂ ਦੀ ਮਾਂ ਦੀ ਹੱਤਿਆ ਉਪਰੰਤ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਹੋਣ ਲਈ ਨਾਮਜਦ ਕੀਤਾ।
Remove ads
Wikiwand - on
Seamless Wikipedia browsing. On steroids.
Remove ads