ਵਿਸ਼ੂ
From Wikipedia, the free encyclopedia
Remove ads
ਵਿਸ਼ੂ (ਮਲਿਆਲਮ: Viṣu, ਤੁਲੁ: Bisu) ਇਕ ਹਿੰਦੂ ਤਿਉਹਾਰ ਹੈ ਜੋ ਕਿ ਭਾਰਤੀ ਰਾਜ ਕੇਰਲ, ਕਰਨਾਟਕ ਦੇ ਤੁਲੁ ਨਾਡੂ ਖੇਤਰ, ਪੋਂਡੀਚੇਰੀ ਦਾ ਮਾਹਿ ਜ਼ਿਲ੍ਹਾ, ਤਾਮਿਲ ਨਾਡੂ ਦੇ ਨੇੜਲੇ ਖੇਤਰ ਅਤੇ ਓਹਨਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ।[1][2][3][4][5] ਇਹ ਹਰ ਸਾਲ 14 ਜਾਂ 15 ਅਪ੍ਰੈਲ ਨੂੰ ਗ੍ਰੇਗਰੀ ਕਲੰਡਰ ਵਿਚ ਅਪ੍ਰੈਲ ਦੇ ਮੱਧ ਵਿਚ ਪੈਂਦਾ ਹੈ।[6] [7] [8] [9]
Remove ads
ਇਤਿਹਾਸ ਅਤੇ ਧਾਰਮਿਕ ਮਹੱਤਵ
ਮਲਿਆਲੀ ਪਰੰਪਰਾ ਵਿਚ ਵਿਸ਼ੂ ਦਾ ਦਿਨ ਸੂਰਜ ਦੇ ਮੇਡਾ ਰਾਸੀ (ਪਹਿਲੇ ਸੂਰਜੀ ਮਹੀਨੇ) ਵਿਚ ਆਉਣ ਦਾ ਸੰਕੇਤ ਦਿੰਦਾ ਹੈ।[10] [11]
ਵਿਸ਼ੂ, ਖਗੋਲ-ਵਿਗਿਆਨ ਦੇ ਸਾਲ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਸ ਲਈ ਭਗਵਾਨ ਵਿਸ਼ਨੂੰ ਅਤੇ ਉਸ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੀ ਪੂਜਾ ਵਿਸ਼ੂ ਦੇ ਦਿਨ ਕੀਤੀ ਜਾਂਦੀ ਹੈ, ਕਿਉਂਕਿ ਭਗਵਾਨ ਵਿਸ਼ਨੂੰ ਨੂੰ ਸਮੇਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦਿਨ ਹੀ ਭਗਵਾਨ ਕ੍ਰਿਸ਼ਨ ਨੇ ਨਰਕਸੂਰਾ ਨਾਮ ਦੇ ਰਾਖਸ਼ ਨੂੰ ਮਾਰਿਆ ਸੀ ਅਤੇ ਇਸ ਕਰਕੇ ਕ੍ਰਿਸ਼ਨ ਦੀਆਂ ਮੂਰਤੀਆਂ ਵਿਸ਼ੂ ਕਾਨੀ ਵਿੱਚ ਰੱਖੀਆਂ ਹੋਈਆਂ ਹਨ।[12]
ਵਿਸ਼ੂ ਕੇਰਲ ਵਿਚ ਸਥਾਨੁ ਰਾਵੀ ਦੇ ਰਾਜ ਤੋਂ 844 ਈ. ਤੋਂ ਮਨਾਇਆ ਜਾਂਦਾ ਹੈ।[13]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads