ਵਿੱਕੀ ਕੌਸ਼ਲ
From Wikipedia, the free encyclopedia
Remove ads
ਵਿੱਕੀ ਕੌਸ਼ਲ (ਹਿੰਦੀ: विक्की कौशल, ਹਿੰਦੀ ਉਚਾਰਨ: [ˈʋɪkːi ˈkɔːʃəl]; ਜਨਮ: 16 ਮਈ 1988) ਇੱਕ ਭਾਰਤੀ ਅਦਾਕਾਰ ਹੈ। ਉਸਨੇ ਆਪਣਾ ਕਰੀਅਰ 2015 ਵਿੱਚ ਮਸਾਨ ਫਿਲਮ ਨਾਲ ਸ਼ੁਰੂ ਕੀਤਾ। ਇਸ ਫਿਲਮ ਲਈ ਉਸਨੇ ਸਰਵੋਤਮ ਪੁਰਸ਼ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ ਜਿੱਤਿਆ ਸੀ। ਉਸਨੇ ਰਮਨ ਰਾਘਵ 2.0 (2016) ਅਤੇ ਰਾਜ਼ੀ (2018) ਫਿਲਮਾਂ ਵਿੱਚ ਵੀ ਕੰਮ ਕੀਤਾ।
Remove ads
ਮੁੱਢਲਾ ਜੀਵਨ ਅਤੇ ਕਰੀਅਰ
ਵਿੱਕੀ ਕੌਸ਼ਲ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿਖੇ ਹੋਇਆ ਸੀ। ਉਸਦਾ ਪਿਤਾ ਸ਼ਿਆਮ ਕੌਸ਼ਲ ਬਾਲੀਵੁੱਡ ਵਿੱਚ ਐਕਸ਼ਨ ਡਾਇਰੈਕਟਰ ਅਤੇ ਸਟੰਟ ਕੋਆਰਡੀਨੇਟਰ ਹੈ। ਉਸ ਦੇ ਭਰਾ ਸਨੀ ਕੌਸ਼ਲ ਗੁੰਡੇ ਅਤੇ ਮਾਈ ਫ੍ਰੈਂਡ ਪਿੰਟੋ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਚੁੱਕਾ ਹੈ।
ਵਿੱਕੀ ਨੇ 2009 ਵਿੱਚ ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨੋਲੋਜੀ, ਮੁੰਬਈ ਤੋਂ ਇਲੈਕਟ੍ਰੋਨਿਕਸ ਅਤੇ ਦੂਰ ਸੰਚਾਰ ਵਿੱਚ ਇੰਜੀਨੀਅਰਗ ਕੀਤੀ ਹੈ। ਉਹ ਕਿਸ਼ੋਰ ਨਮਿਤ ਕਪੂਰ ਦੇ ਅਧੀਨ ਇੱਕ ਐਕਸ਼ਨਿੰਗ ਵਰਕਸ਼ਾਪ ਵਿੱਚ ਸ਼ਾਮਲ ਹੋਇਆ। ਉਸ ਨੇ ਲਵ ਸ਼ਵ ਤੇ ਚਿਕਨ ਖੁਰਾਣਾ ਅਤੇ ਬੰਬੇ ਵੈਲਵਟ ਵਰਗੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ, ਉਸਨੇ ਮਾਨਵ ਕੌਲ ਅਤੇ ਨਸੀਰੂਦੀਨ ਸ਼ਾਹ ਹੁਰਾਂ ਨਾਲ ਥੀਏਟਰ ਕੀਤਾ। 2010 ਵਿੱਚ, ਉਸਨੇ ਅਨੁਰਾਗ ਕਸ਼ਿਅਪ ਨਾਲ ਗੈਂਗਸ ਆਫ ਵਾਸੈਪੁਰ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕੀਤਾ। ਇਸ ਫਿਲਮ ਵਿੱਚ ਕੰਮ ਕਰਦਿਆਂ ਉਹ ਇੱਕ ਆਡੀਸ਼ਨ ਵਿੱਚ ਮਸਾਨ ਫਿਲਮ ਲਈ ਚੁਣਿਆ ਗਿਆ।
ਕੌਸ਼ਲ ਦੀ ਦੂਸਰੀ ਫ਼ਿਲਮ, ਜ਼ੁਬਾਨ, ਮਾਰਚ 2016 ਵਿੱਚ ਰਿਲੀਜ਼ ਹੋਈ। 2018 ਵਿੱਚ ਉਸਨੇ ਰਾਜ਼ੀ ਫਿਲਮ ਵਿੱਚ ਆਲੀਆ ਭੱਟ ਨਾਲ ਮੁੱਖ ਭੂਮਿਕਾ ਨਿਭਾਈ ਇਸੇ ਸਾਲ ਉਸਨੇ ਰਾਜਕੁਮਾਰ ਹਿਰਾਨੀ ਦੀ ਫਿਲਮ ਸੰਜੂ ਵਿੱਚ ਰਣਬੀਰ ਕਪੂਰ ਵੀ ਅਹਿਮ ਭੂਮਿਕਾ ਨਿਭਾਈ।[2]
Remove ads
ਫਿਲਮਾਂ
† | ਜਿਹੜੀਆਂ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ |
Remove ads
ਪੁਰਸਕਾਰ ਅਤੇ ਨਾਮਜ਼ਦਗੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads