ਵਿੱਲੀ ਲੋਮਾਨ
From Wikipedia, the free encyclopedia
Remove ads
ਵਿਲੀਅਮ "ਵਿੱਲੀ" ਲੋਮਾਨ ਇੱਕ ਗਲਪੀ ਪਾਤਰ, ਅਤੇ ਆਰਥਰ ਮਿੱਲਰ' ਦੇ ਕਲਾਸਿਕ ਨਾਟਕਇੱਕ ਸੇਲਜਮੈਨ ਦੀ ਮੌਤ ਦਾ ਮੁੱਖ ਪਾਤਰ ਹੈ ਜਿਸ ਦਾ ਡੇਬਿਊ ਬ੍ਰੌਡਵੇ ਵਿਖੇ 10 ਫਰਵਰੀ 1949 ਨੂੰ ਮੋਰੋਸਕੋ ਥੀਏਟਰ ਵਿਚ ਹੋਇਆ ਸੀ। ਲੋਮਾਨ ਇੱਕ 63 ਸਾਲ ਦੀ ਉਮਰ ਦਾ ਬਰੁਕਲਿਨ ਤੋਂ ਟਰੈਵਲਿੰਗ ਸੇਲਜਮੈਨ ਹੈ ਜਿਸਦਾ 34 ਦਾ ਇੱਕੋ ਹੀ ਕੰਪਨੀ ਨਾਲ ਤਜਰਬਾ ਹੈ। ਨਾਟਕ ਦੇ ਦੌਰਾਨ ਕੰਪਨੀ ਇੱਕ ਵਾਰ ਤਨਖਾਹ ਕੱਟ ਲੈਂਦੀ ਅਤੇ ਉਸਨੂੰ ਹਟਾ ਦਿੰਦੀ ਹੈ। ਉਸ ਨੂੰ ਆਪਣੀ ਮੌਜੂਦਾ ਸਥਿਤੀ ਨਾਲ ਨਜਿੱਠਣਾ ਬੜਾ ਮੁਸ਼ਕਲ ਹੈ। ਅਤੇ ਆਪਣੀ ਸਥਿਤੀ ਨਾਲ ਨਜਿੱਠਣ ਲਈ ਉਸਨੇ ਇੱਕ ਫੈਨਟਸੀ ਸੰਸਾਰ ਬਣਾ ਲਿਆ ਹੈ। ਇਹ ਸੰਸਾਰ ਉਸਨੂੰ ਵਾਰ ਵਾਰ ਖੁਦਕੁਸ਼ੀ ਦੇ ਯਤਨ ਕਰਨ ਤੋਂ ਨਹੀਂ ਰੋਕਦਾ।

Remove ads
ਵੇਰਵਾ
ਵਿਲੀ ਲੋਮਾਨ ਇੱਕ ਵੱਡੀ ਉਮਰ ਦਾ ਉਪਨਗਰੀ ਬਰੁਕਲਿਨ, ਨਿਊ ਯਾਰਕ ਦਾ ਸੇਲਜ਼ਮੈਨ ਹੈ, ਜਿਸਦਾ ਸ਼ਾਨਦਾਰ ਕੈਰੀਅਰ ਹੁਣ ਪਤਨਮੁਖੀ ਹੈ। ਉਸ ਨੇ ਆਪਣੇ ਅਤੀਤ ਦੀ ਜਵਾਨੀ ਦੀ ਭਾਵਨਾ ਗੁਆ ਲਈ ਹੈ ਅਤੇ ਉਸ ਦਾ ਦੋਸਤਾਂ ਬੇਲੀਆਂ ਦਾ ਭਾਈਚਾਰਾ ਖਿੰਡਪੁੰਡ ਗਿਆ ਹੈ। ਉਸ ਦਾ ਬਿਜਨਸ ਗਿਆਨ ਅਜੇ ਵੀ ਸਿਖਰ ਤੇ ਹੈ, ਪਰ ਉਸ ਦੀ ਜਵਾਨੀ ਅਤੇ ਜ਼ਿੰਦਾਦਿਲੀ ਤੋਂ ਕੋਰਾ, ਉਹ ਹੁਣ ਤੱਕ ਆਪਣੀ ਸ਼ਖਸੀਅਤ ਦੀ ਕਰਾਮਾਤੀ ਵਰਤੋਂ ਕਰਨ ਦੇ ਯੋਗ ਨਹੀਂ ਹੈ। ਟਾਈਮ ਉਸ ਨੂੰ ਪਿਛੇ ਛੱਡ ਗਿਆ ਹੈ। ਇਹ ਨਾਟਕ "ਉਪਰ ਨੂੰ ਉਠਣ ਲਈ ਹੰਭਲਾ ਮਾਰ ਰਹੇ ਅਮਰੀਕਨ ਮੱਧ ਵਰਗ ਵਿੱਚ ਪੈਰ ਜਮਾਈ ਰੱਖਣ ਲਈ ਲੋਮਾਨ ਦੇ ਸੰਘਰਸ਼ ਨੂੰ ਪੇਸ਼ ਕਰਦਾ ਹੈ, "ਆਪਣੇ ਖੁਦ ਦੇ ਸ਼ੰਕੇ ਦਾ ਮੁਕਾਬਲਾ ਕਰਦੇ ਹੋਏ ਜੋ ਬੀਤੇ ਸਮੇਂ ਦੀਆਂ ਯਾਦ-ਦਹਾਨੀਆਂ ਵਿੱਚੋਂ ਉਸ ਨੂੰ ਚੰਬੜਦੇ ਹਨ ਕਿ ਉਸ ਦੀ ਜ਼ਿੰਦਗੀ ਦਾ ਅਧਾਰ ਹੁਣ ਠੋਸ ਜ਼ਮੀਨ ਤੇ ਨਹੀਂ ਟਿਕਿਆ ਹੋਇਆ। ਚਾਰਲਸ ਈਸ਼ਰਵੁੱਡ ਦੇ ਅਨੁਸਾਰ, ਲੋਮਾਨ ਨਾਟਕ ਦਾ ਪ੍ਰਭਾਵਸ਼ਾਲੀ ਮੁੱਖ ਪਾਤਰ ਹੈ ਕਿਉਂਕਿ "ਇਹ ਰੂਹਾਨੀ ਅਤੇ ਆਰਥਿਕ ਹਾਰ ਦੇ ਵਿਰੁੱਧ ਉਸ ਦੀ ਹਾਰ ਰਹੀ ਲੜਾਈ ਹੈ ਜੋ ਨਾਟਕ ਨੂੰ ਬਿਰਤਾਂਤਕ ਰੀੜ੍ਹ ਪ੍ਰਦਾਨ ਕਰਦੀ ਹੈ। "[2] ਲੋਮਾਨ ਲੱਖਾਂ ਸਫੈਦ ਕਾਲਰ ਕਰਮਚਾਰੀਆਂ ਦਾ ਪ੍ਰਤੀਕ ਹੈ ਜਿਨ੍ਹਾਂ ਦੀ ਆਪਣੀ ਕਾਰਪੋਰੇਟ ਲਾਭਦਾਇਕਤਾ ਬੀਤੇ ਦੀ ਗੱਲ ਹੋ ਚੁੱਕੀ ਸੀ। ਉਹ ਭਰਮਾਂ ਦੀ ਦੁਨੀਆ ਵਿੱਚ ਰਹਿੰਦਾ ਹੈ ਕਿ ਉਹ ਕਿੰਨਾ ਮਸ਼ਹੂਰ, ਪ੍ਰਸਿੱਧ, ਪ੍ਰਭਾਵਸ਼ਾਲੀ ਅਤੇ ਸਫਲ ਹੈ ਅਤੇ ਆਪਣੇ ਪੁੱਤਰਾਂ ਦੀ ਕਾਮਯਾਬੀ ਦੀਆਂ ਸੰਭਾਵਨਾਵਾਂ ਬਾਰੇ ਭਰਮ ਪਾਲੀੰ ਬੈਠਾ ਹੈ। ਉਸ ਦੀ ਪਤਨੀ ਨਾ ਕੇਵਲ ਇਹ ਭਰਮਾਂ ਦੀ ਆਗਿਆ ਦਿੰਦੀ ਹੈ, ਸਗੋਂ ਉਹ ਉਨ੍ਹਾਂ ਨੂੰ ਥੋੜਾ ਬਹੁਤ ਖਰੀਦਦੀ ਵੀ ਹੈ। ਮਹੱਤਤਾ ਅਤੇ ਪ੍ਰਸਿੱਧੀ ਦੇ ਉਸਦੇ ਖ਼ਿਆਲੀ ਮੁੱਲ ਮੂਲੋਂ ਹਿੱਲ ਗਏ ਜਦੋਂ ਉਹ ਆਪਣੇ ਆਪੇ ਕਲਪੇ ਗੁਣਾਂ ਨੂੰ ਬੁਢਾਪੇ ਵਿੱਚ ਆਪਣੀ ਘੱਟਦੀ ਜਾਂਦੀ ਸਮਰੱਥਾ ਕਰਕੇ ਸਫਲਤਾਪੂਰਵਕ ਅਮਲ ਵਿੱਚ ਨਹੀਂ ਸੀ ਲਿਆ ਸਕਦਾ।
"And they know me boys, they know me up and down New England. The finest people. And when I bring you fellas up, there'll be open sesame for all of us, 'cause one thing boys: I have friends."
—Willy Loman
ਨਾਟਕ ਦੇ ਦੌਰਾਨ ਲੋਮਾਨ ਦਾ ਸੰਸਾਰ ਉਸ ਦੇ ਆਲੇ-ਦੁਆਲੇ ਢੇਰ ਹੋ ਜਾਂਦਾ ਹੈ। ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰ ਸਿੰਨਥੀਆ ਲੋਰੀ ਦੀ ਡਰਾਮਾ ਦੀ ਸਮੀਖਿਆ ਦੇ ਅਨੁਸਾਰ, "ਅਸੀਂ ਇੱਕ ਬੁਢਾਪੇ ਵੱਲ ਵੱਧ ਰਹੇ, ਟਰੈਵਲਿੰਗ ਸੇਲਜ਼ਮੈਨ ਨੂੰ ਵੇਖਿਆ, ਜੋ ਫੈਨਟੈਸੀਆਂ ਨੂੰ ਸਖਤੀ ਨਾਲ ਜੱਫਾ ਮਾਰ ਬੇਰੋਕ ਸਵੈ-ਵਿਨਾਸ਼ ਵੱਲ ਵੱਧ ਰਿਹਾ ਸੀ।"[3] ਇਹ ਨਾਟਕ 63 ਸਾਲ ਦੀ ਉਮਰ ਦੇ ਲੋਮਾਨ ਨਾਲ ਸ਼ੁਰੂ ਹੁੰਦਾ ਹੈ ਜੋ ਪਿਛਲੇ 34 ਸਾਲਾਂ ਤੋਂ ਨੌਕਰੀ ਤੇ ਹੈ, ਹਾਲ ਹੀ ਵਿੱਚ ਇੱਕ ਤਨਖਾਹ ਦੀ ਕਟੌਤੀ ਨਾਲ ਦੋ ਚਾਰ ਹੋ ਰਿਹਾ ਹੈ, ਜਦੋਂ ਉਸ ਨੂੰ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਦੂਜੇ ਐਕਟ ਵਿਚ, ਉਹ ਨੌਕਰੀ ਤੋਂ ਕੱਢੇ ਜਾਣ ਦੀ ਹੋਣੀ ਭੁਗਤਦਾ ਹੈ।[4] ਨੌਕਰੀ ਤੋਂ ਕਢੇ ਜਾਣਾ ਉਸ ਵਿਅਕਤੀ ਦੇ ਪੁੱਤਰ ਦੇ ਹੱਥਾਂ ਵਿੱਚ ਸੀ ਜਿਸ ਨੇ 36 ਸਾਲ ਪਹਿਲਾਂ ਉਸ ਨੂੰ ਨੌਕਰੀ ਦਿੱਤੀ ਸੀ।[5] ਨਾਟਕ ਵਿਚ, ਲੋਮਾਨ ਆਪਣੀ ਯਾਦਾਸ਼ਤ ਵਿਚਲੇ ਦ੍ਰਿਸ਼ਾਂ ਨਾਲ ਆਪਣੇ ਅਤੀਤ ਬਾਰੇ ਦੱਸਦਾ ਹੈ ਕਿ ਦਰਸ਼ਕਾਂ ਨੂੰ ਸਹੀ ਹੋਣ ਦਾ ਨਿਰਣਾ ਕਰਨ ਦੀ ਚੁਣੌਤੀ ਪੇਸ਼ ਆਉਂਦੀ ਹੈ।[6] ਲੋਮਾਨ ਨੇ ਪ੍ਰਸਿੱਧੀ ਦੇ ਕਾਰਨ ਸਫ਼ਲਤਾ ਦਾ ਵੱਡਾ ਹਿੱਸਾ ਪ੍ਰਾਪਤ ਕੀਤਾ ਸੀ, ਉਸ ਨੇ ਇਹ ਮੁੱਲ ਆਪਣੇ ਪੁੱਤਰਾਂ ਵਿੱਚ ਪੈਦਾ ਕਰਨ ਦਾ ਯਤਨ ਕੀਤਾ।
Remove ads
Notes
Wikiwand - on
Seamless Wikipedia browsing. On steroids.
Remove ads