ਵੂਪੀ ਗੋਲਡਬਰਗ
ਅਮਰੀਕੀ ਅਦਾਕਾਰਾ, ਕਾਮੇਡੀਅਨ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ From Wikipedia, the free encyclopedia
Remove ads
ਕਾਰਿਨ ਈਲੇਨ ਜਾਨਸਨ (ਜਨਮ 13 ਨਵੰਬਰ, 1955),[1] ਜਾਣਿਆ ਕਿੱਤੇ ਦੇ ਤੌਰ ’ਤੇ ਵੂਪੀ ਗੋਲਡਬਰਗ ਇੱਕ ਅਮਰੀਕੀ ਅਭਿਨੇਤਰੀ, ਕਾਮੇਡੀਅਨ, ਲੇਖਕ ਅਤੇ ਟੈਲੀਵਿਜ਼ਨ ਮੇਜ਼ਬਾਨ ਹੈ। ਉਸ ਨੂੰ 13 ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਹ ਐਮੀ ਅਵਾਰਡ, ਇੱਕ ਗ੍ਰੈਮੀ ਅਵਾਰਡ, ਇੱਕ ਅਕੈਡਮੀ ਅਵਾਰਡ ਅਤੇ ਇੱਕ ਟੋਨੀ ਅਵਾਰਡ ਜਿੱਤਣ ਵਾਲੇ ਕੁਝ ਮਨੋਰੰਜਨਕਾਰਾਂ ਵਿੱਚੋਂ ਇੱਕ ਹੈ। ਉਹ ਅਦਾਕਾਰੀ ਲਈ ਅਕਾਦਮੀ ਅਵਾਰਡ ਜਿੱਤਣ ਵਾਲੀ ਦੂਜੀ ਕਾਲੀ ਔਰਤ ਸੀ।
ਗੋਲਡਬਰਗ ਦੀ ਸਫਲਤਾ ਦਾ ਡੰਕਾ ਵਜਾਉਣ ਵਾਲੀ ਪਹਿਲੀ ਭੂਮਿਕਾ ਸੀਲ੍ਹੀ ਦੀ ਸੀ, ਜੋ ਉਸ ਸਮੇਂ ਦੀ ਅੰਸ਼ਿਕ ਨਾਟਕ ਫਿਲਮ ‘ਦ ਕਲਰ ਪਰਪਲ’ (1985) ਵਿੱਚ ਦੂਰ ਦੱਖਣ ਦੀ ਇੱਕ ਮਾੜੇ ਸਲੂਕ ਦੀ ਸ਼ਿਕਾਰ ਔਰਤ ਸੀ। ਇਸ ਭੂਮਿਕਾ ਲਈ ਉਸ ਨੂੰ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੇ ਆਪਣਾ ਪਹਿਲਾ ਗੋਲਡਨ ਗਲੋਬ ਜਿੱਤਿਆ ਸੀ। ਰੋਮਾਂਟਿਕ ਫੈਨਟਸੀ ਫਿਲਮ 'ਗੌਸਟ' (1990) ਵਿੱਚ ਇੱਕ ਅਲੌਕਿਕ ਮਨੋਰੋਗੀ ‘ਓਡੇ ਮੇ ਚੇਨ ਬ੍ਰਾਉਨ’ ਵਜੋਂ ਭੂਮਿਕਾ ਲਈ ਗੋਲਡਵਗਗ ਨੇ ਸਰਵੋਤਮ ਸਹਾਇਕ ਅਦਾਕਾਰ ਲਈ ਅਕਾਦਮੀ ਅਵਾਰਡ ਅਤੇ ਦੂਜਾ ਗੋਲਡਨ ਗਲੋਬ ਜਿੱਤਿਆਜੋ ਕਿ ਉਸ ਦੀ ਸਰਵੋਤਮ ਸਹਾਇਕ ਅਦਾਕਾਰੀ ਲਈ ਪਹਿਲਾ ਸੀ।
Remove ads
ਪਿਛੋਕੜ ਅਤੇ ਸ਼ੁਰੂਆਤੀ ਜੀਵਨ
13 ਨਵੰਬਰ 1955 ਨੂੰ ਮੈਨਹਟਨ, ਨਿਊਯਾਰਕ ਸਿਟੀ ਵਿਚ ਪੈਦਾ ਹੋਈ, ਇੱਕ ਬੈਪਟਿਸਟ ਪਾਦਰੀ, ਰੌਬਰਟ ਜੇਮਸ ਜਾਨਸਨ, ਜੂਨੀਅਰ (4 ਮਾਰਚ, 1930 - 25 ਮਈ 1993), [2] ਅਤੇ ਇਕ ਨਰਸ ਅਤੇ ਅਧਿਆਪਕ, ਐਮਾ ਜਾਨਸਨ (ਪਹਿਲਾਂ ਹੈਰਿਸ; 21ਸਤੰਬਰ 1931 - 29 ਅਗਸਤ 2010), ਦੀ ਬੇਟੀ ਸੀ। [3] [4][5] ਉਸ ਨੂੰ ਚੈਲਸੀਆ-ਇਲੀਅਟ ਹਾਊਸ ਵਿਚ ਪਾਲਿਆ ਗਿਆ ਸੀ।
ਗੋਲਡਬਰਗ ਨੇ ਆਪਣੀ ਮਾਂ ਨੂੰ "ਸਖਤ, ਤਾਕਤਵਰ ਅਤੇ ਸਮਝਦਾਰ ਔਰਤ" ਦੇ ਤੌਰ ਤੇ ਦੱਸਿਆ ਹੈ ਜਿਸ ਨੇ ਉਸ ਨੂੰ ਇੱਕ ਇੱਕਲੀ ਮਾਂ ਦੇ ਤੌਰ ’ਤੇ ਪਾਲਿਆ ਸੀ। [6] ਉਸਦੇ ਭਰਾ ਕਲਾਈਡ (ਅੰ. 1949 - 11 ਮਈ 2015) ਦੀ ਦਿਮਾਗੀ ਐਨਿਉਰਿਜ਼ਮ ਨਾਲ ਮੌਤ ਹੋ ਗਈ ਸੀ।[7][8] ਜਦੋਂ ਉਹ ਛੋਟੀ ਸੀ, ਉਹ ਇੱਕ ਸਥਾਨਕ ਕੈਥੋਲਿਕ ਸਕੂਲ ਸੈਂਟ ਕੋਲੰਬਾ ਦੇ ਵਿਚ ਪੜ੍ਹੀ। ਉਸ ਦੇ ਵਧੇਰੇ ਹਾਲ ਹੀ ਦੇ ਪੂਰਵਜ ਫਾਸਵੀਲ, ਜਾਰਜੀਆ, ਪਲੈਟਕਾ, ਫਲੋਰੀਡਾ ਅਤੇ ਵਰਜੀਨੀਆ ਤੋਂ ਉੱਤਰ ਵੱਲ ਪਰਵਾਸ ਕਰ ਗਏ।[9] ਉਸ ਨੇ ਵਾਸ਼ਿੰਗਟਨ ਇਰਵਿੰਗ ਹਾਈ ਸਕੂਲ ਤੋਂ ਪੜ੍ਹਾਈ ਖਤਮ ਕੀਤੀ।[10][11][12]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads