ਵੈਕਮ ਮੁਹੰਮਦ ਬਸ਼ੀਰ
From Wikipedia, the free encyclopedia
Remove ads
ਵੈਕਮ ਮੁਹੰਮਦ ਬਸ਼ੀਰ (21 ਜਨਵਰੀ 1908 – 5 ਜੁਲਾਈ 1994)[1] ਇੱਕ ਮਲਿਆਲਮ ਗਲਪ ਲੇਖਕ ਸੀ। ਉਹ ਇੱਕ ਮਨੁੱਖਤਾਵਾਦੀ, ਆਜ਼ਾਦੀ ਘੁਲਾਟੀਆ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੂੰ ਭਾਰਤ ਦੇ ਸਭ ਤੋਂ ਸਫਲ ਅਤੇ ਵਧੀਆ ਲੇਖਕਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।[2] ਹੋਰ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਨੂੰ ਦੁਨੀਆ ਭਰ ਵਿੱਚੋਂ ਬੜਾ ਹੁੰਗਾਰਾ ਮਿਲਿਆ ਹੈ।[2]
Remove ads
ਜੀਵਨੀ
ਬਸ਼ੀਰ ਬਰਤਾਨਵੀ ਭਾਰਤ ਵਿੱਚ ਉੱਤਰੀ ਤਰਾਵਣਕੋਰ, ਦੇ ਤਲਿਓਲਪਰੰਬ ਵਿੱਚ ਪੈਦਾ ਹੋਏ, ਉਹ ਆਪਣੇ ਮਾਪਿਆਂ ਦਾ ਵੱਡਾ ਬੇਟਾ ਸੀ। ਉਸ ਦੇ ਪਿਤਾ ਇਮਾਰਤੀ ਲੱਕੜੀ ਦੇ ਪੇਸ਼ੇ ਵਿੱਚ ਸਨ। ਉਨ੍ਹਾਂ ਦੇ ਕੰਮ ਨਾਲ ਉਨ੍ਹਾਂ ਦੇ ਪਰਵਾਰ ਵਾਲਿਆਂ ਦਾ ਗੁਜ਼ਾਰਾ ਨਹੀਂ ਚਲਦਾ ਸੀ। ਮਲਿਆਲਮ ਮਾਧਿਅਮ ਸਕੂਲ ਵਿੱਚ ਆਪਣੀ ਸਿੱਖਿਆ ਦੀ ਸ਼ੁਰੂਆਤ ਕੀਤੀ ਅਤੇ ਉਸਦੇ ਬਾਦ ਉਹ ਵੈਕਮ ਵਿੱਚ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਪੜ੍ਹਿਆ। ਸਕੂਲ ਵਿੱਚ ਪੜ੍ਹਦਿਆਂ ਹੀ ਉਹ ਮਹਾਤਮਾ ਗਾਂਧੀ ਦੇ ਪ੍ਰਭਾਵ ਵਿੱਚ ਆ ਗਿਆ ਸੀ। ਸਵਦੇਸ਼ੀ ਆਦਰਸ਼ਾਂ ਤੋਂ ਪ੍ਰੇਰਿਤ ਹੋਕੇ, ਉਸ ਨੇ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ। ਜਦੋਂ ਗਾਂਧੀ ਵੈਕਮ ਸਤਿਆਗ੍ਰਹਿ (1924) ਵਿੱਚ ਭਾਗ ਲੈਣ ਲਈ ਆਏ, ਬਸ਼ੀਰ ਉਨ੍ਹਾਂ ਨੂੰ ਦੇਖਣ ਗਿਆ। ਜਿਸ ਕਾਰ ਵਿੱਚ ਗਾਂਧੀ ਜੀ ਯਾਤਰਾ ਕਰ ਰਹੇ ਸਨ, ਬਸ਼ੀਰ ਉਸ ਤੇ ਚੜਿਆ ਅਤੇ ਉਨ੍ਹਾਂ ਦਾ ਹੱਥ ਨੂੰ ਛੂਇਆ। ਉਹ ਹਰ ਰੋਜ ਵੈਕਮ ਵਿੱਚ ਸਥਿਤ ਗਾਂਧੀ ਦੇ ਸੱਤਿਆਗ੍ਰਹਿ ਆਸ਼ਰਮ ਜਾਂਦਾ ਸੀ। ਇਸ ਕਾਰਨ ਉਹ ਪਾਠਸ਼ਾਲਾ ਵਿੱਚ ਦੇਰ ਨਾਲ ਪਹੁੰਚਦਾ ਅਤੇ ਉਸ ਨੂੰ ਸਜ਼ਾ ਮਿਲਦੀ ਸੀ। ਉਸ ਨੇ ਪਾਠਸ਼ਾਲਾ ਛੱਡ ਕੇ, ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਦਾ ਫ਼ੈਸਲਾ ਲਿਆ। ਉਹ ਸਾਰੇ ਧਰਮਾਂ ਦਾ ਸਮਾਨ ਰੂਪ ਨਾਲ ਸਤਿਕਾਰ ਕਰਦਾ ਸੀ।
Remove ads
ਆਜ਼ਾਦੀ ਸੰਗਰਾਮ ਵਿੱਚ ਸ਼ਿਰਕਤ
ਰਜਵਾੜਾਸ਼ਾਹੀ ਹੋਣ ਕਰਕੇ ਤਰਾਵਣਕੋਰ ਵਿੱਚ ਕੋਈ ਅਜ਼ਾਦੀ ਅੰਦੋਲਨ ਨਹੀਂ ਸੀ, ਇਸ ਲਈ ਬਸ਼ੀਰ ਮਾਲਾਬਾਰ ਸੱਤਿਆਗ੍ਰਹਿ ਵਿੱਚ ਸ਼ਾਮਿਲ ਹੋਣ ਚਲਿਆ ਗਿਆ। ਸੱਤਿਆਗ੍ਰਹਿ ਵਿੱਚ ਭਾਗ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਜੱਥਾ ਗਿਰਫਤਾਰ ਕਰ ਲਿਆ ਗਿਆ। ਬਸ਼ੀਰ ਨੂੰ ਤਿੰਨ ਮਹੀਨੇ ਦੀ ਕੈਦ ਸੁਣਾਈ ਗਈ ਅਤੇ ਕੰਨੂਰ ਜੇਲ੍ਹ ਵਿੱਚ ਭੇਜਿਆ ਗਿਆ। ਉਹ ਕੰਨੂਰ ਜੇਲ੍ਹ ਵਿੱਚ ਸੀ ਜਦੋਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਇਆ ਗਿਆ। ਉਨ੍ਹਾਂ ਕਰਾਂਤੀਕਾਰੀਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ ਸੁਣਕੇ ਉਸ ਅੰਦਰਲੀ ਕ੍ਰਾਂਤੀ ਦੀ ਭਾਵਨਾ ਹੋਰ ਤਕੜੀ ਹੋ ਗਈ। ਗਾਂਧੀ-ਇਰਵਿਨ ਪੈਕਟ, ਮਾਰਚ 1931 ਦੇ ਬਾਅਦ ਉਹ ਅਤੇ ਲਗਭਗ 600 ਰਾਜਨੀਤਕ ਕੈਦੀਆਂ ਨੂੰ ਰਿਹਾ ਕੀਤਾ ਗਿਆ। ਜੇਲ੍ਹ ਤੋਂ ਰਿਹਾ ਹੋਣ ਦੇ ਬਾਅਦ ਉਸ ਨੇ ਇੱਕ ਬਰਤਾਨੀਆ-ਵਿਰੋਧੀ ਅੰਦੋਲਨ ਜੱਥੇਬੰਦ ਕੀਤਾ ਅਤੇ ਇੱਕ ਕ੍ਰਾਂਤੀਵਾਦੀ ਜਰਨਲ, ਉੱਜੀਵਨਮ (ਬਗ਼ਾਵਤ) ਵੀ ਕਢਿਆ। ਉਨ੍ਹਾਂ ਦੀ ਗਿਰਫਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads