ਵੜਾ (ਖਾਣਾ)
ਦੱਖਣੀ ਭਾਰਤ ਦਾ ਖਾਣਾ। From Wikipedia, the free encyclopedia
Remove ads
ਵੜਾ ਇੱਕ ਚਟਪਟੇ ਤਲੇ ਸਨੈਕ ਨੂੰ ਆਖਦੇ ਹਨ ਜੋ ਕਿ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਵੱਖ-ਵੱਖ ਕਿਸਮ ਦੇ ਵੜੇ ਨੂੰ ਪਕੋੜੇ, ਡੋਨਟਸ, ਡੰਪਲਿੰਗਸ ਅਤੇ ਕਤਲੇਟ ਵੀ ਕਿਹਾ ਜਾਂਦਾ ਹੈ।[1][2]
ਵੱਖ-ਵੱਖ ਕਿਸਮ ਦੇ ਵੜੇ ਅਲੱਗ ਅਲੱਗ ਸਮੱਗਰੀ ਤੋਂ ਬਣਦੇ ਹਨ ਜਿਵੇਂ ਕਿ ਫਲੀ (ਜਿਸ ਨਾ ਮੇਥੀ ਵੜਾ ਬਣਦਾ ਹੈ ਜੋ ਕਿ ਦੱਖਣੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ), ਆਲੂ ( ਪੱਛਮੀ ਭਾਰਤ ਵਿੱਚ ਬਤਾਤਾ ਵੜਾ)। ਇਹਨਾਂ ਨੂੰ ਅਕਸਰ ਨਾਸ਼ਤੇ ਵਿੱਚ ਅਤੇ ਹੋਰ ਤਰੀਕਿਆਂ ਨਾਲ ਖਾਇਆ ਜਾਂਦਾ ਹੈ (ਜਿਵੇਂ ਕਿ ਦਹੀਂ ਵੜਾ ਅਤੇ ਵੜਾ ਪਾਵ)।
Remove ads
ਮਦੁਰ ਵੜਾ
ਮਦੁਰ ਵੜਾ ਪਿਆਜ ਦਾ ਵੜਾ ਹੁੰਦਾ ਹੈ ਜੋ ਕੀ ਕਰਨਾਟਕ ਵਿੱਚ ਬਹੁਤ ਪਰਸਿੱਧ ਹੈ। ਉਹ ਮਦੁਰ ਸ਼ਹਿਰ ਵਿੱਚ ਬਹੁਤ ਪਰਸਿੱਧ ਹੈ ਅਤੇ ਬਾਕੀ ਵੜਿਆ ਨਾਲ ਅਲੱਗ ਹੀ ਸੁਆਦ ਹੁੰਦਾ ਹੈ। ਇਹ ਰਵਾਇਤੀ ਵੜੇ ਨਾਲ ਵੱਡਾ ਹੁੰਦਾ ਹੈ ਅਤੇ ਫਲੈਟ ਹੁੰਦਾ ਹੈ। ਇਸਦੇ ਮੱਧ ਵਿੱਚ ਛੇਕ ਨਹੀਂ ਹੁੰਦਾ ਅਤੇ ਇਹ ਮਦੁਰ ਰੇਲਵੇ ਸਟੇਸ਼ਨ ਤੋਂ ਮਸ਼ਹੂਰ ਹੋਇਆ ਸੀ ਜੋ ਕੀ ਬੇੰਗਲੁਰੁ-ਮਾਈਸੁਰੂ ਰੇਲਵੇ ਲੈਣ ਤੇ ਪੈਂਦਾ ਹੈ।
ਇਤਿਹਾਸ
ਕੇ. ਟੀ. ਅਚਿਆ ਅਨੁਸਾਰ, ਵੜਾ ਪ੍ਰਾਚੀਨ ਤਮਿਲ ਲੋਕਾਂ ਵਿੱਚ 100 ਈਸਵੀਂ - 300 ਈਸਵੀਂ ਵਿੱਚ ਬਹੁਤ ਪਰਸਿੱਧ ਸੀ।[3] ਇੱਕ ਕਿਸਮ ਦੇ ਵੜੇ ਦਾ ਜ਼ਿਕਰ ਮਨਸੋਲਸਾ ਵਿੱਚ ਵਤਕ ਦੀ ਤਰਾਂ ਜ਼ਿਕਰ ਕਿੱਤਾ ਗਿਆ ਹੈ। ਮਨਸੋਲਸਾ 12ਵੀਂ ਸਦੀ ਦੀ ਗਿਆਨਕੋਸ਼ ਸੀ ਜੋ ਕਿ ਵਰਤਮਾਨ ਕਾਲ ਦੇ ਕਰਨਾਟਕ ਵਿੱਚ ਪਰਸਿੱਧ ਸੀ। ਇਸ ਵਿਧੀ ਵਿੱਚ ਹਰੀ ਬੀਨ ਨੂੰ ਪਾਣੀ ਵਿੱਚ ਸੋਕ ਕਰਕੇ, ਉਸ ਦਾ ਛਿਲਕਾ ਉਤਾਰ ਲਿਆ ਜਾਂਦਾ ਅਤੇ ਪੇਸਟ ਬਣਾ ਦਿੱਤਾ ਜਾਂਦਾ। ਇਸ ਪੇਸਟ ਨੂੰ ਗੋਲ ਅਕਾਰ ਦੇਕੇ, ਤਲ ਦਿੱਤਾ ਜਾਂਦਾ।[4] ਵਰਤਮਾਨ ਕਾਲ ਦੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਾਹਿਤ ਵੀ ਵੜਾ ਅਤੇ ਮੂੰਗੌੜਾ ਦਾ ਜ਼ਿਕਰ ਕਰਦੇ ਹਨ (ਜੋ ਕੀ ਮੂੰਗ ਤੋ ਬਣਿਆ ਹੁੰਦਾ ਹੈ)। [5]
Remove ads
ਤਿਆਰੀ

ਵੜਾ ਨੂੰ ਦਾਲ ਜਾਨ ਆਲੂ ਨਾਲ ਬਣਾਇਆ ਜਾਂਦਾ ਹੈ। ਆਮ ਤੌਰ ਤੇ ਵੜਾ ਕਬੂਤਰ ਮਟਰ, ਛੋਲੇ, ਕਾਲੇ ਗ੍ਰਾਮ ਅਤੇ ਹਰੇ ਗ੍ਰਾਮ ਨਾਲ ਬਣਦੇ ਹਨ। ਸਬਜੀਆਂ ਅਤੇ ਹੋਰ ਸਮੱਗਰੀ ਨੂੰ ਸ਼ਾਮਿਲ ਕਰਕੇ ਵੜੇ ਨੂੰ ਸਵਾਦ ਅਤੇ [6] ਪੌਸ਼ਟਿਕ ਮੁੱਲ ਨੂੰ ਵਧਾਇਆ ਜਾ ਸਕਦਾ ਹੈ।
ਫਲੀਆਂ ਵਾਲੇ ਵੜੇ ਲਈ, ਦਾਲ ਨੂੰ ਪਾਣੀ ਵਿੱਚ ਸੋਕ ਕੇ ਉਸ ਨੂੰ ਗੁੰਨ ਲਓ। ਫੇਰ ਉਸ ਵਿੱਚ ਜੀਰਾ, ਪਿਆਜ, ਕੜੀ ਪੱਤਾ, ਨਮਕ, ਮਿਰਚ, ਅਤੇ ਕਾਲੀ ਮਿਰਚ ਮਿਲਾ ਦੋ। ਇਸ ਵਿੱਚ ਅਦਰੱਕ, ਬੇਕਿੰਗ ਸੋਡਾ, ਮਿਲਾ ਕੇ ਇਸਦੀ ਬਨਾਵਟ ਨਰਮ ਕਰ ਦੋ, ਜਿਸ ਨਾਲ ਇਹ ਛੇਤੀ ਪੁੰਗਰ ਜਾਵੇਗਾ। ਫੇਰ ਇਸਨੂੰ ਆਕਾਰ ਦੇਕੇ, ਤਲ ਦੋ, ਜੱਦ ਤੱਕ, ਇਹ ਭੂਰੇ ਰੰਗ ਦੇ ਨਾ ਹੋ ਜਾਣ। ਕਲਮੀ ਵੜੇ ਨੂੰ ਤਲ ਕੇ ਕੱਟ ਤੇ ਦੁਬਾਰਾ ਤੋ ਤਲਿਆ ਜਾਂਦਾ ਹੈ।
ਪਰੋਸਣ ਦੀ ਵਿਧੀ
ਵੜੇ ਨੂੰ ਸਨੈਕ ਦੀ ਤਰਾਂ ਖਾਇਆ ਜਾਂਦਾ ਹੈ ਜਾਨ ਇਸਨੂੰ ਕਿਸੀ ਹੋਰ ਵਿਅੰਜਨ ਨਾਲ ਵੀ ਖਾ ਲਿੱਤਾ ਜਾਂਦਾ ਹੈ। ਰੈਸਟੋਰੈਂਟ ਵਿੱਚ, ਇਹਨਾਂ ਨੂੰ ਅਲੱਗ ਤੋਂ ਮੰਗਵਾਇਆ ਜਾ ਸਕਦਾ ਹੈ ਪਰ ਇਹਨਾਂ ਨੂੰ ਮੁੱਖ ਪਕਵਾਨ ਵਜੋਂ ਨਹੀਂ ਮੰਨਿਆ ਜਾਂਦਾ। ਇਹਨਾਂ ਨੂੰ ਤਾਜ਼ਾ ਤਲ ਕੇ ਗਰਮ-ਗਰਮ ਖਾਇਆ ਜਾਂਦਾ ਹੈ ਜਿਸ ਨਾਲ ਇਹਨਾਂ ਨੇ ਕੁਰਕੁਰੇ ਸੁਆਦ ਦਾ ਅਨੰਦ ਲਿੱਤਾ ਜਾ ਸਕਦਾ ਹੈ। ਆਮ- ਤੌਰ ਤੇ ਇਨ੍ਹਾਂ ਨੂੰ ਸਾਮਬਰ, ਚਟਨੀ, ਦਹੀਂ ਜਾਂ ਹੋਰ ਭਾਂਤੀ ਦੀ ਖੱਟਮਿਠੀ ਚੀਜ਼ਾਂ ਨਾਲ ਖਾਇਆ ਜਾਂਦਾ ਹੈ। ਮੇਦੁ ਵੜਾ ਆਮ ਤੌਰ ਤੇ ਡੋਸਾ, ਇਡਲੀ, ਜਾਨ ਪੋੰਗਲ ਨਾਲ ਖਾਇਆ ਜਾਂਦਾ ਹੈ। ਸਾਮਬਰ ਅਤੇ ਨਾਰਿਅਲ ਦੀ ਚਟਨੀ ਮੇਥੁ ਵੜੇ ਨਾਲ ਖਾਏ ਜਾਣ ਵਾਲੇ ਪਰਸਿੱਧ ਪਦਾਰਥ ਹਨ।
- ਸਾਂਬਰ ਅਤੇ ਨਾਰੀਅਲ ਦੀ ਚਟਨੀ ਨਾਲ ਇਡਲੀ ਅਤੇ ਮੇਡੂ ਵੜਾ
- ਦਹੀਂ ਵੜਾ (ਦਹੀਂ, ਵੜੇ ਅਤੇ ਚਾਟ ਮਸਾਲਾ)
- ਵੜਾ ਪਾਉ
Remove ads
ਕਿਸਮ
- ਪਾਲਕ ਵੜਾ
- ਪੁਦੀਨਾ ਵੜਾ
- ਮਸਾਲਾ ਵੜਾ
- ਬਟਾਟਾ ਵੜਾ
- ਮੱਦੁਰ ਵੜਾ
- ਨਿੰਮ ਦੇ ਫੁੱਲਾਂ ਦਾ ਵੜਾ
- ਉਲੁੰਡੂ ਵੜਾ
Remove ads
ਇਹ ਵੀ ਵੇਖੋ
- ਤਲੇ ਆਟੇ ਭੋਜਨ
- Hushpuppy, ਇਸੇ ਕਟੋਰੇ ਦੇ ਅਮਰੀਕੀ ਦੱਖਣੀ
- ਸੂਚੀ ਦੇ donut ਕਿਸਮ
- Food portalਭੋਜਨ ਪੋਰਟਲ
ਹਵਾਲੇ
Wikiwand - on
Seamless Wikipedia browsing. On steroids.
Remove ads