ਸਟੁਰਮਾਬਤਾਲੁੰਗ
From Wikipedia, the free encyclopedia
Remove ads
ਸਟੁਰਮਾਬਤਾਲੁੰਗ (ਐੱਸ.ਏ.; ਜਰਮਨ ਉਚਾਰਨ: [ˈʃtʊɐ̯mʔapˌtaɪlʊŋ] ( ਸੁਣੋ)) ਨਾਜ਼ੀ ਪਾਰਟੀ ਦਾ ਨੀਮ ਫ਼ੌਜੀ ਦਸਤਾ ਸੀ।
ਇਸਨੇ 1920ਵਿਆਂ ਅਤੇ 1930ਵਿਆਂ ਵਿੱਚ ਹਿਟਲਰ ਦੇ ਸੱਤਾ ਉੱਤੇ ਕਾਬਜ਼ ਹੋਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਇਨ੍ਹਾਂ ਦਾ ਮੁੱਖ ਟੀਚਾ ਨਾਜ਼ੀ ਜਲੂਸਾਂ ਅਤੇ ਸਭਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਵਿਰੋਧੀ ਦਲਾਂ ਦੀਆਂ ਸਭਾਵਾਂ ਭੰਗ ਕਰਨੀਆਂ, ਹੋਰਨਾਂ ਦਲਾਂ ਦੇ ਨੀਮ-ਫ਼ੌਜੀ ਦਸਤਿਆਂ ਨਾਲ ਲੋਹਾ ਲੈਣਾ, ਅਤੇ ਸਲਾਵੀ, ਰੋਮਾਨੀ, ਯਹੂਦੀ ਸ਼ਹਿਰੀਆਂ ਨੂੰ ਧਮਕਾਉਣਾ ਸ਼ਾਮਿਲ ਸੀ, ਜਿਵੇਂ ਉਨ੍ਹਾਂ ਯਹੂਦੀ ਵਪਾਰੀਆਂ ਦੇ ਬਾਈਕਾਟ ਦੌਰਾਨ ਕੀਤਾ ਸੀ।
ਇਨ੍ਹਾਂ ਨੂੰ 'ਖ਼ਾਕੀ ਕਮੀਜ਼ਾਂ' ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ। ਐੱਸ.ਏ. ਆਪਣੇ ਮੈਂਬਰਾਂ ਨੂੰ ਆਪ ਬਣਾਈਆਂ ਪਦਵੀਆਂ ਵੀ ਦਿੰਦੇ ਸਨ। ਇਹੋ ਜਿਹੀਆਂ ਪਦਵੀਆਂ ਸ਼ੂਤਜ਼ਤਾਫ਼ਿਲ ਵਰਗੀਆਂ ਏਜੰਸੀਆਂ ਨੇ ਵੀ ਅਪਣਾ ਲਈਆਂ ਸਨ, ਜੋ ਕਿ ਸਟੁਰਮਾਬਤਾਲੁੰਗ ਦੀ ਹੀ ਸ਼ਾਖ਼ ਵਾਂਗ ਸ਼ੁਰੂ ਹੋਈ ਸੀ, ਪਰ ਬਾਅਦ ਵਿੱਚ ਵੱਖ ਹੋ ਗਈ ਸੀ। ਖ਼ਾਕੀ ਵਰਦੀ ਇਸ ਕਰਕੇ ਅਪਣਾਈ ਗਈ ਸੀ ਕਿਉਂਕਿ ਪਹਿਲੀ ਸੰਸਾਰ ਜੰਗ ਵੇਲੇ ਇਹ ਵੱਡੀ ਮਾਤਰਾ ਵਿੱਚ ਅਤੇ ਸਸਤੇ ਮੁੱਲ ਉੱਤੇ ਉਪਲਭਧ ਸਨ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads