ਸ਼ੂਤਜ਼ਤਾਫ਼ਿਲ

From Wikipedia, the free encyclopedia

ਸ਼ੂਤਜ਼ਤਾਫ਼ਿਲ
Remove ads

ਸ਼ੂਤਜ਼ਤਾਫ਼ਿਲ (ਐੱਸ.ਐੱਸ.; Runic "ᛋᛋ"; ਜਰਮਨ ਉਚਾਰਨ: [ˈʃʊtsˌʃtafəl] ( ਸੁਣੋ)) ਅਡੋਲਫ ਹਿਟਲਰ ਅਤੇ ਨਾਜ਼ੀ ਪਾਰਟੀ ਦੇ ਜਰਮਨੀ ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ਸਾਲ-ਸ਼ੁਤਜ਼ ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈਨਰਿਕ ਹਿੰਮਲਰ ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ। 

ਵਿਸ਼ੇਸ਼ ਤੱਥ ਏਜੰਸੀ ਜਾਣਕਾਰੀ, ਸਥਾਪਨਾ ...

ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ।[1] ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ ਦੂਜੀ ਸੰਸਾਰ ਜੰਗ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਯੁੱਧ ਨਿਯਮਾਂ ਦੀ ਉਲੰਘਣਾ ਕੀਤੀ। ਨਾਜ਼ੀ ਜਰਮਨੀ ਦੀ ਹਾਰ ਤੋਂ ਬਾਅਦ ਹੋਈਆਂ ਕਾਨੂੰਨੀ ਕਾਰਾਵਾਈਆਂ ਦੌਰਾਨ ਐੱਸ.ਐੱਸ ਨੂੰ ਇਸਦਾ ਦੋਸ਼ੀ ਕਰਾਰ ਦਿੱਤਾ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads