ਸੱਤਿਏੰਦ੍ਰਨਾਥ ਬੋਸ
From Wikipedia, the free encyclopedia
Remove ads
ਸੱਤਿਏੰਦ੍ਰਨਾਥ ਬੋਸ ਦਾ ਨਾਂ ਭਾਰਤ ਦੇ ਮਹਾਨ ਭੌਤਿਕ ਵਿੱਗਿਆਨੀਆਂ ਅਤੇ ਗਣਿਤ ਸ਼ਾਸਤ੍ਰੀਆਂ 'ਚ ਆਉਂਦਾ ਹੈ। ਕ਼ੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ 'ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਗੌਡ ਪਾਰਟੀਕਲ ਵੀ ਕਿਹਾ ਜਾਂਦਾ ਹੈ। ਦਰਅਸਲ, 'ਬੋਸੋਨ' ਨਾਂ ਸੱਤਿਏੰਦ੍ਰਨਾਥ ਬੋਸ ਦੇ ਨਾਂ ਤੋਂ ਲਿਆ ਗਿਆ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।[1]
Remove ads
ਜੀਵਨ
ਭਾਰਤੀ ਵਿੱਗਿਆਨੀ ਸੱਤਿਏੰਦ੍ਰਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਦੀ ਮੁੱਢਲ ਸਿੱਖਿਆ ਕੋਲਕਾਤਾ 'ਚ ਹੀ ਹੋਈ ਸੀ। ਸਕੂਲੀ ਸਿੱਖਿਆ ਪੂਰੀ ਕਰਨ ਪਿਛੋਂ ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ ਐੱਮ.ਐੱਸ.ਸੀ. ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪ੍ਰਾਅਧਿਆਪਕ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।
ਬੋਸ-ਆਈਨਸਟਾਈਨ ਸਟੈਟਿਸਟੀਕਲ
ਉਹਨੀ ਦਿਨੀ ਭੌਤਿਕ ਵਿੱਗਿਆਨ 'ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਸਨ। ਜਰਮਨ ਭੋਤਿਕ ਸ਼ਾਸਤਰੀ ਮੈਕਸ ਪਲਾਂਕ ਨੇ ਕ੍ਵਾਂਟਮ ਸਿਧਾਂਤ ਦੀ ਕਾਢ ਕੱਢੀ ਜਿਸ ਅਨੁਸਾਰ ਊਰਜਾ ਨੂੰ ਛੋਟੇ-ਛੋਟੇ ਹਿੱਸਿਆ 'ਚ ਵੰਡਿਆ ਜਾ ਸਕਦਾ ਹੈ। ਜਦ ਬੋਸ ਨੇ ਅਲਬਰਟ ਆਈਨਸਟਾਈਨ ਨਾਲ਼ ਮਿਲ ਕੇ ਕੰਮ ਕਰਨਾ ਆਰੰਭ ਕੀਤਾ ਤਾਂ ਉਹਨਾਂ ਨੇ ਮਿਲ ਕੇ ਦੁਨੀਆ ਦੇ ਸਾਹਮਣੇ ਨਵੀਂ ਸਟੈਟਿਸਟੀਕਲ ਥਿਊਰੀ ਪੇਸ਼ ਕੀਤੀ, ਜੋ ਇੱਕ ਖਾਸ ਤਰ੍ਹਾਂ ਦੇ ਕਣਾਂ ਦੇ ਗੁਣ ਦਸਦੀ ਹੈ। ਅਜਿਹੇ ਕਣ 'ਬੋਸੋਨ' ਅਖਵਾਉਂਦੇ ਹਨ। ਇਸ ਨੂੰ ਬੋਸ-ਆਈਨਸਟਾਈਨ ਸਟੈਟਿਸਟੀਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਸਿਧਾਂਤ ਦੇ ਅਧਾਰ ਤੇ 2001 ਦਾ ਭੌਤਿਕ ਵਿੱਗਿਆਨ 'ਚ ਦਿਤਾ ਨੋਬਲ ਪੁਰਸਕਾਰ ਦਿੱਤਾ ਗਿਆ।
Remove ads
ਸਨਮਾਨ
- ਪਦਮ ਭੂਸ਼ਣ
- 1937 ਵਿੱਚ ਰਬਿੰਦਰਨਾਥ ਟੈਗੋਰ ਨੇ ਆਪਣੀ ਕਿਤਾਬ ਸਤੇਂਦਰ ਨਾਥ ਬੋਸ ਨੂੰ ਸਮਰਪਤ ਕੀਤੀ।
- 1959, ਵਿੱਚ ਆਪ ਨੂੰ ਕੌਮੀ ਪ੍ਰੋਫੈਸ਼ਰ ਨਿਯੁਕਤ ਕੀਤਾ।
- 1986 ਵਿੱਚ ਸਤੇਂਦਰ ਨਾਥ ਬੋਸ ਨੈਸ਼ਨਲ ਸੈਟਰ ਫ਼ਾਰ ਬੇਸਿਕ ਸਾਇੰਸ ਸਥਾਪਿਤ ਕੀਤੀ।
- ਕਾਉਂਸਿਲ ਆਫ਼ ਸਾਇੰਟਿਫਕ ਐਂਡ ਇੰਨਡੰਸਟਰੀਅਲ ਦੇ ਸਲਾਹਕਰ ਰਹੇ।
- ਭਾਰਤੀ ਭੌਤਿਕ ਸੋਸਾਇਟੀ ਅਤੇ ਨੈਸ਼ਨਲ ਸਾਇੰਸ ਸੰਸਥਾ ਦੇ ਪ੍ਰਧਾਨ ਰਹੇ।
- ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ
- ਭਾਰਤੀ ਸਟੈਟਿਸਟੀਕਲ ਸੰਸਥਾ ਦੇ ਓਪ ਪ੍ਰਧਾਨ ਅਤੇ ਪ੍ਰਧਾਨ
- ਰਾਜ ਸਭਾ ਦੇ ਮੈਂਬਰ
- ਰੋਆਇਲ ਸੋਸਾਇਟੀ ਦੀ ਫ਼ੈਲੋਸ਼ਿਪ
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads