ਸਰਹਾਲੀ ਕਲਾਂ
ਭਾਰਤ ਦਾ ਇੱਕ ਪਿੰਡ From Wikipedia, the free encyclopedia
Remove ads
ਸਰਹਾਲੀ ਕਲਾਂ ਭਾਰਤੀ ਪੰਜਾਬ ਦੇ ਤਰਨ ਤਾਰਨ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਅਤੇ ਮਿਊਂਸਿਪਲਟੀ ਹੈ। ਇਹ ਨਗਰ ਅੰਮ੍ਰਿਤਸਰ ਤੋਂ 45 ਕਿਲੋਮੀਟਰ ਦੂਰ ਹਰੀਕੇ ਪੱਤਣ ਸੜਕ ਉਪਰ ਸਥਿਤ ਹੈ। ਲਗਪਗ 10,000 ਦੀ ਆਬਾਦੀ ਵਾਲਾ ਇਹ ਨਗਰ 12 ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਇਸ ਦਾ ਰਕਬਾ 3021 ਹੈਕਟੇਅਰ ਹੈ। ਇਸ ਦੇ ਪੂਰਬ ਵਾਲੇ ਪਾਸੇ 6 ਕਿਲੋਮੀਟਰ ‘ਤੇ ਚੋਹਲਾ ਸਾਹਿਬ, ਪੱਛਮੀ ਵਾਲੇ ਪਾਸੇ ਤਹਿਸੀਲ ਪੱਟੀ 12 ਕਿਲੋਮੀਟਰ ਦੂਰ ਅਤੇ ਦੱਖਣ ਤੇ ਪੂਰਬ ਵਿੱਚ ਪਿੰਡ ਦਦੇਹਰ ਸਾਹਿਬ ਤਿੰਨ ਕਿਲੋਮੀਟਰ ਦੀ ਦੂਰੀ ਉਪਰ ਹਨ। ਸਰਹਾਲੀ ਪੱਟੀ ਵਿਧਾਨ ਸਭਾ ਹਲਕਾ ਨਾਲ ਵਿੱਚ ਹੈ।
Remove ads
ਮਹਾਨ ਲੋਕ
ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਸਮਾਜ ਸੇਵੀ ਮਹਾਂਵੀਰ ਸਿੰਘ, ਬਖਸ਼ੀਸ਼ ਸਿੰਘ ਭੌਰਾ ਰਾਜਨੀਤਿਕ ਆਗੂ, ਦੇਵੀ ਕੁਮਾਰੀ ਸੀ.ਪੀ.ਆਈ. ਦੀ ਜ਼ਿਲ੍ਹਾ ਕਮੇਟੀ ਮੈਂਬਰ, ਸ਼ੇਰ ਜੰਗ ਸਿੰਘ ਹੁੰਦਲ ਪਹਿਲਾਂ ਅਜੀਤ ਅਖਬਾਰ ਦੇ ਦਫਤਰ ਵਿੱਚ ਸੀਨੀਅਰ ਸਬ-ਐਡੀਟਰ, ਸ੍ਰ. ਰਘਬੀਰ ਸਿੰਘ ਐਸ.ਪੀ., ਬਲਦੇਵ ਸਿੰਘ ਕਲਾਕਾਰ ਅਤਰੋ-ਚਤਰੋ ਦੇ ਸਕਿੱਟਾਂ ਲਈ ਮਸ਼ਹੂਰ ਹੈ। ਪ੍ਰਵੀਨ ਕੁਮਾਰ ਨੇ ਬੈਂਕਾਂਕ ਏਸ਼ੀਅਨ ਗੇਮਾਂ ਵਿੱਚ ਚੱਕਾ ਸੁੱਟ (ਡਿਸਕਸ) ਵਿੱਚ ਸੋਨੇ ਅਤੇ ਹੈਮਰਥਰੋ ਵਿੱਚ ਕਾਂਸੇ ਦਾ ਤਗਮਾ ਜਿੱਤਿਆ।
ਵਿਦਿਆਕ ਸੰਸਥਾਵਾਂ ਅਤੇ ਹੋਰ
1917 ਈ. ਨੂੰ ਖਾਲਸਾ ਹਾਈ ਸਕੂਲ ਸਰਹਾਲੀ ਦੀ ਪਹਿਲੀ ਵਿਦਿਅਕ ਸੰਸਥਾ ਸ਼ੁਰੂ ਹੋਈ। ਗੁਰੂ ਗੋਬਿੰਦ ਸਿੰਘ ਖਾਲਸਾ, ਸੀ.ਸੰ. ਸਕੂਲ, ਕਾਲਜ (ਲੜਕੀਆਂ), ਉਦਯੋਗਿਕ ਸਿਖਲਾਈ ਕੇਂਦਰ ਹਨ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰ ਆਈ.ਟੀ.ਆਈ. ਹੈ। ਸਿਹਤ ਕੇਂਦਰ ਸਰਹਾਲੀ, 30 ਬਿਸਤਰਿਆਂ ਦਾ ਹਸਪਤਾਲ, ਸਰਕਾਰੀ ਐਲੀਮੈਂਟਰੀ ਸਿੱਖਿਆ ਸਕੂਲ, ਬਲਾਕ ਐਲੀਮੈਂਟਰੀ ਸਿੱਖਿਆ ਅਫਸਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਦਫਤਰ, ਸਾਫ ਪਾਣੀ ਪੀਣ ਲਈ ਆਰ.ਓ. ਸਿਸਟਮ ਹਨ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਕਲੱਬ ਜੋ ਸਮਾਜ ਭਲਾਈ ਕੰਮ 'ਚ ਲੱਗਿਆ ਹੋਇਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads