ਹਰੀਕੇ ਪੱਤਣ
From Wikipedia, the free encyclopedia
Remove ads
ਹਰੀਕੇ ਝੀਲ ਜਿਸ ਨੂੰ ਹਰੀਕੇ ਪੱਤਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਦੇ ਇਹ ਬਹੁਤ ਡੂੰਘੀ ਅਤੇ ਵੱਡੀ ਪਾਣੀ ਦੀ ਸਿਲ੍ਹੀ ਥਾਂ ਹੈ। ਇਹ ਝੀਲ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ। 1953 ਵਿੱਚ ਹਰੀਕੇ ਦੇ ਸਥਾਂਤ ਤੇ ਸਤਲੁਜ ਦਰਿਆ ਦੇ ਪਾਣੀ ਨੂੰ ਬੰਨ ਕੇ ਇਸ ਝੀਲ ਨੂੰ ਬਣਾਇਆ ਗਿਆ। ਇਥੇ ਸਤਿਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਅੰਮ੍ਰਿਤਸਰ ਤੋਂ ਤਕਰੀਬਨ 70-75 ਕਿਲੋਮੀਟਰ ਦੂਰ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ। ਉੱਥੇ ਬੈਰੀਕੇਡ ਬਣਾ ਕੇ ਪਾਣੀ ਨੂੰ ਦੋ ਨਹਿਰਾਂ ਵਿੱਚ ਮੋੜ ਦਿੱਤਾ ਗਿਆ ਹੈ। ਬੈਰੀਕੇਡ ਤੋਂ ਪਹਿਲਾਂ ਪਾਣੀ ਨੇ ਕਈ ਸੌ ਏਕੜ ਜ਼ਮੀਨ ਨੂੰ ਪੰਜਾਬ ਦੇ ਸਭ ਤੋਂ ਵੱਡੇ ਛੰਭ ਵਿੱਚ ਤਬਦੀਲ ਕੀਤਾ ਹੋਇਆ ਹੈ। ਇਸ ਛੰਭ ਵਿੱਚ ਬਹੁਤ ਸਾਰੇ ਜੰਗਲੀ ਜੀਵ-ਜੰਤੂ ਰਹਿੰਦੇ ਹਨ। ਇੱਥੇ ਸਰਦੀਆਂ ਵਿੱਚ ਪਰਵਾਸੀ ਪੰਛੀਆਂ ਦੇ ਆਉਣ ਨਾਲ ਪੰਛੀਆਂ ਦੀ ਗਿਣਤੀ ਵਧ ਕੇ ਲੱਖਾਂ ਵਿੱਚ ਹੋ ਜਾਂਦੀ ਹੈ।
Remove ads
ਇਤਿਹਾਸ
ਇਹ ਝੀਲ ਆਦਮੀ ਦੁਆਰਾ ਬਣਾਈ ਹੋਈ ਹੈ ਜੋ ਕਿ 4100 ਹੈਕਟੇਆਰ ਦੇ ਇਲਾਕੇ ਵਿੱਚ ਤਿੰਨ ਜ਼ਿਲ੍ਹਿਆ ਅੰਮ੍ਰਿਤਸਰ, ਫ਼ਿਰੋਜ਼ਪੁਰ, ਅਤੇ ਕਪੂਰਥਲਾ ਵਿੱਚ ਫੈਲੀ ਹੋਈ ਹੈ।[1][2][3]ਹਰੀਕੇ ਜਲਗਾਹ ਲਗਪਗ 86 ਕਿਲੋਮੀਟਰ ਘੇਰੇ ਵਿਚ ਤਰਨਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਫੈਲੀ ਹੋਈ ਹੈ। ਅੰਗਰੇਜੀ ਰਾਜ ਤੋਂ ਪਹਿਲਾਂ ਦਰਿਆਵਾਂ ਨੂੰ ਪਾਰ ਕਰਨ ਵਾਸਤੇ ਬੇੜੀਆਂ ਦੇ ਪੁੱਲਾਂ ਦੀ ਵਰਤੋਂ ਹੋਇਆ ਕਰਦੀ ਸੀ ਜਿਨ੍ਹਾਂ ਨੂੰ ਪੱਤਣ ਕਿਹਾ ਜਾਂਦਾ ਸੀ । ਪੰਜਾਬ ਵਿੱਚ ਇਹ ਸੱਤ ਬਹੁਤ ਮਸ਼ਹੂਰ ਹੋਇਆ ਕਰਦੇ ਸਨ ।।
- ਹਰੀਕੇ ਪੱਤਣ
- ਕਾਵਾਂ ਵਾਲਾ ਪੱਤਣ
- ਕੀੜੀ ਪੱਤਣ
- ਰਾਵੀ ਪੱਤਣ (ਭਿੰਡੀ ਔਲਖ)
- ਝਨਾਂ ਦਾ ਪੱਤਣ
- ਬਿਆਸ ਵਾਲਾ ਪੱਤਣ
- ਸਤਲੁਜ ਪੱਤਣ ਫਿਲੌਰ
Remove ads
ਪ੍ਰਵਾਸੀ ਪੰਛੀ
ਹਰੀਕੇ ਝੀਲ ਵਿੱਚ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਦੇਸ਼ਾਂ-ਵਿਦੇਸ਼ਾਂ ਤੋਂ ਵੱਖ-ਵੱਖ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਇਹ ਪ੍ਰਵਾਸੀ ਪੰਛੀ, ਜੋ ਰੂਸ, ਸਾਇਬੇਰੀਆ ਤੇ ਹੋਰ ਦੇਸ਼ਾਂ ਤੋਂ ਹਰ ਸਾਲ ਇਸ ਝੀਲ ‘ਚ ਆਉਂਦੇ ਹਨ। ਇਹ ਮਹਿਮਾਨ ਪੰਛੀ ਠੰਡ ਦਾ ਮੌਸਮ ਸ਼ੁਰੂ ਹੋਣ ‘ਤੇ ਇਸ ਪ੍ਰਸਿੱਧ ਝੀਲ ਦੇ ਪਾਣੀ ‘ਚ ਆਪਣਾ ਰੈਣ ਬਸੇਰਾ ਕਰਦੇ ਹਨ ਅਤੇ ਸਰਦ ਰੁੱਤ ਦਾ ਸਾਰਾ ਮੌਸਮ ਇਸ ਝੀਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਾਲੇ ਇਹ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। ਇਸ ਝੀਲ ‘ਚ ਜ਼ਿਆਦਾਤਰ ਪੰਛੀ ਰੂਸ, ਸਾਇਬੇਰੀਆ ਤੇ ਕਜ਼ਾਖ਼ਸਤਾਨ ਤੋਂ ਆਉਂਦੇ ਹਨ ਤੇ ਸਰਦ ਰੁੱਤ ਖਤਮ ਹੋਣ ਤੋਂ ਮੁੜ ਆਪਣੇ ਵਤਨ ਪਰਤ ਜਾਂਦੇ ਹਨ। ਹਰ ਸਾਲ ਲਗਭਗ ਦਸ ਹਜ਼ਾਰ ਪ੍ਰਵਾਸੀ ਪੰਛੀ ਆਉਂਦੇ ਹਨ। ਪ੍ਰਵਾਸੀ ਪੰਛੀਆਂ ਵਿੱਚ ਸਪੁਨ, ਬਿਲ, ਕੁਟ ਰੇਕ ਲੈਂਗ ਗੀਜ਼, ਸ਼ਾਵਲਰ,ਪਿਨਟੇਲ, ਬਾਰ ਰੈਡਿਡਗੀਜ਼, ਕਮਟਿਰਡ, ਗ੍ਰੇਲਲੈਗ, ਕੂਟਸ ਆਦਿ ਪ੍ਰਜਾਤੀ ਦੇ ਪੰਛੀ ਆਏ ਹਨ। ਠੰਡ ਕਾਰਨ ਯੂਰਪ ਵਿੱਚ ਝੀਲਾਂ ਜੰਮ ਜਾਂਦੀਆਂ ਹਨ,ਜਿਸ ਕਾਰਨ ਇਹ ਪੰਛੀ ਪੰਜਾਬ ਦੀਆਂ ਵੱਖ-ਵੱਖ ਝੀਲਾਂ ਵਿੱਚ ਪਹੁੰਚਦੇ ਹਨ ਅਤੇ ਸਭ ਤੋਂ ਜ਼ਿਆਦਾ ਪੰਛੀ ਹਰੀਕੇ ਝੀਲ ਵਿੱਚ ਪਹੁੰਚਦੇ ਹਨ।
Remove ads
ਪ੍ਰਵਾਸੀ ਪੰਛੀ
- ਹਰੀਕੇ ਜਲਗਾਹ ਵਿਚ ਕੁੱਲ 85 ਪ੍ਰਜਾਤੀਆਂ ਦੇ 65,624 ਪਰਵਾਸੀ ਪੰਛੀਆਂ ਦੀ ਆਮਦ ਹੋਈ ਹੈ ਜੋ ਪਿਛਲੇ ਵਰ੍ਹੇ ਨਾਲੋਂ ਨੌਂ ਹਜ਼ਾਰ ਘੱਟ ਹਨ। ਪਿਛਲੇ ਵਰ੍ਹੇ ਵੀ ਪਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਈ ਸੀ ਅਤੇ ਇਹ ਗਿਣਤੀ ਘੱਟ ਕੇ 74,869 ਰਹਿ ਗਈ ਸੀ। ਇੱਥੇ ਪਿਛਲੇ ਸਾਲ 88 ਪ੍ਰਜਾਤੀਆਂ ਦੇ ਪੰਛੀ ਪੁੱਜੇ ਸਨ।
- 2019 ਵਿਚ ਇੱਥੇ ਲਗਪਗ 83 ਪ੍ਰਜਾਤੀਆਂ ਦੇ ਪੰਛੀ ਪੁੱਜੇ ਸਨ ਅਤੇ ਉਨ੍ਹਾਂ ਦੀ ਗਿਣਤੀ ਇੱਕ ਲੱਖ 23 ਹਜ਼ਾਰ ਤੋਂ ਵੱਧ ਸੀ।
- 2020 ਵਿਚ ਇਨ੍ਹਾਂ ਪੰਛੀਆਂ ਦੀ ਗਿਣਤੀ ਘੱਟ ਕੇ 91 ਹਜ਼ਾਰ ਰਹਿ ਗਈ, ਉਸ ਵੇਲੇ 90 ਪ੍ਰਜਾਤੀਆਂ ਦੇ ਪੰਛੀ ਪੁੱਜੇ ਸਨ।
- 2021 ਵਿਚ ਪਰਵਾਸੀ ਪੰਛੀਆਂ ਦੀ ਗਿਣਤੀ ਵਿੱਚ ਹੋਰ ਵੱਡੀ ਗਿਰਾਵਟ ਆਈ ਅਤੇ ਇਹ ਗਿਣਤੀ ਘੱਟ ਕੇ 74,869 ਰਹਿ ਗਈ।
ਵਿਦੇਸੀ ਪੰਛੀ
ਹਰੀਕੇ ਜਲਗਾਹ ਵਿਚ ਯੂਰੇਸ਼ੀਅਨ ਕੂਟ ਦੀ ਗਿਣਤੀ ਸਭ ਤੋਂ ਵੱਧ 34,523 ਸੀ ਜਦੋਂਕਿ ਗਰੇਲੈਂਗ ਗੂਜ਼ ਦੀ ਗਿਣਤੀ 8,381, ਗਾਵਵਲ ਦੀ ਗਿਣਤੀ 7,432, ਕਾਮਨ ਪੋਚਰਡ ਦੀ ਗਿਣਤੀ 2,262 ਅਤੇ ਨਾਰਦਨ ਸ਼ੋਅਵੈਲਰ ਦੀ ਗਿਣਤੀ 1,807 ਸੀ।
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads