ਸ਼ਈਓ ਦੀ ਪਾਗਲ ਔਰਤ

From Wikipedia, the free encyclopedia

ਸ਼ਈਓ ਦੀ ਪਾਗਲ ਔਰਤ
Remove ads

ਸ਼ਈਓ ਦੀ ਪਾਗਲ ਔਰਤ (ਮੂਲ ਫ਼ਰਾਂਸੀਸੀ: La Folle de Chaillot, ਲਾ ਫ਼ੋਲੇ ਡੇ ਸਈਓ) ਫ਼ਰੈਂਚ ਨਾਟਕਕਾਰ ਯਾਂ ਜਿਰਾਦੂ ਲਿਖਿਤ ਇੱਕ ਕਾਵਿਕ ਵਿਅੰਗ, ਨਾਟਕ ਹੈ। ਇਸ 1943 ਵਿੱਚ ਲਿਖਿਆ ਗਿਆ ਸੀ ਅਤੇ ਲੇਖਕ ਦੀ ਮੌਤ ਦੇ ਬਾਅਦ, 1945 ਵਿੱਚ ਇਹ ਪਹਿਲੀ ਵਾਰ ਖੇਡਿਆ ਗਿਆ ਸੀ। ਇਸ ਦੇ ਦੋ ਐਕਟ ਹਨ ਅਤੇ ਇਸ ਵਿੱਚ ਕਲਾਸੀਕਲ ਏਕਤਾਵਾਂ ਦੀ ਪਾਲਣਾ ਕੀਤੀ ਗਈ ਹੈ। ਕਹਾਣੀ ਇੱਕ ਪਾਗਲ ਔਰਤ ਨਾਲ ਸਬੰਧਤ ਹੈ, ਜੋ ਪੈਰਿਸ ਵਿੱਚ ਰਹਿ ਰਹੀ ਹੈ ਅਤੇ ਬੇਰਹਿਮ ਅਧਿਕਾਰੀਆਂ ਦੇ ਖਿਲਾਫ ਸੰਘਰਸ਼ ਕਰਦੀ ਹੈ।

ਵਿਸ਼ੇਸ਼ ਤੱਥ ਮੈਡ ਵਿਮੈਨ ਆਫ਼ ਸ਼ਈਓ, ਲੇਖਕ ...
Remove ads

ਪਲਾਟ

ਨਾਟਕ ਦਾ ਦੇਸ਼ਕਾਲ ਪੈਰਿਸ ਦੇ ਸ਼ਈਓ ਕੁਆਟਰ ਦੇ ਇੱਕ ਕੈਫ਼ੇ ਵਿੱਚ ਸੈੱਟ ਕੀਤਾ ਗਿਆ ਹੈ। ਭ੍ਰਿਸ਼ਟ ਕਾਰਪੋਰੇਟ ਨੁਮਾਇੰਦਿਆ ਦਾ ਇੱਕ ਸਮੂਹ ਮੀਟਿੰਗ ਕਰ ਰਿਹਾ ਹੈ। ਉਸ ਵਿੱਚ ਪਰੌਸਪੈਕਟਰ, ਪ੍ਰਧਾਨ, ਅਤੇ ਬੈਰਨ ਸ਼ਾਮਲ ਹਨ, ਅਤੇ ਉਹ ਉਸ ਤੇਲ ਨੂੰ ਪ੍ਰਾਪਤ ਕਰਨ ਲਈ ਪੈਰਿਸ ਨੂੰ ਖੋਦਣ ਦੀ ਯੋਜਨਾ ਬਣਾ ਰਹੇ ਹਨ, ਜਿਸ ਬਾਰੇ ਉਨ੍ਹਾਂ ਦਾ ਖਿਆਲ ਹੈ ਇਸ ਦੀਆਂ ਸੜਕਾਂ ਹੇਠ ਪਿਆ ਹੈ।

ਪੰਜਾਬੀ ਰੂਪ

ਯਾਂ ਜਿਰਾਦੂ ਦੇ ਇਸ ਨਾਟਕ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ ਸਿਰਲੇਖ ਹੇਠ ਸੁਰਜੀਤ ਪਾਤਰ ਨੇ ਪੰਜਾਬੀ ਰੂਪ ਤਿਆਰ ਕੀਤਾ ਹੈ।

ਪੰਜਾਬੀ ਰੂਪ ਵਿੱਚੋਂ ਨਮੂਨੇ ਵਜੋਂ ਕੁਝ ਸਤਰਾਂ

<poem> ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਕਿੰਨੇ ਹਸੀਨ ਚਿਹਰੇ, ਨੈਣਾਂ ਦੇ ਗੋਲ ਘੇਰੇ ਸ਼ਾਮਾਂ ਅਤੇ ਸਵੇਰੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਮੇਰਾ ਰਾਜ਼ਦਾਨ ਸ਼ੀਸ਼ਾ, ਮੇਰਾ ਕਦਰਦਾਨ ਸ਼ੀਸ਼ਾ ਮੈੰਨੂ ਆਖਦਾ ਏ ਸੋਹਣੀ, ਇੱਕ ਨੌਜਵਾਨ ਸ਼ੀਸ਼ਾ ਏਹੋ ਤਾਂ ਮੁਸ਼ਿਕਲਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਇੱਕ ਆਸ ਏ ਮਿਲਣ ਦੀ, ਮੇਰੇ ਸਾਂਵਰੇ ਸੱਜਣ ਦੀ ਕੁਝ ਕਹਿਣ ਦੀ ਸੁਣਨ ਦੀ ਇਹ ਕਹਿਕੇ ਉਸਨੇ ਸੀਨੇ, ਲੱਗਣਾ ਤੇ ਸਿਸਕਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ ਮੈ ਮਰਨ ਤੁਰੀ ਤਾਂ ਲੱਗ ਪਈ,ਪਾਜੇਬ ਮੇਰੀ ਛਣਕਣ ਬਾਹੋਂ ਪਕੜ ਬਿਠਾਇਆ, ਟੁੱਟ ਪੈਣੈ ਕੰਗਣਾ ਨੇ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ ਸੂਰਜ ਅਤੇ ਸਿਤਾਰੇ, ਮੇਰੇ ਰਾਹ ‘ਚ ਚੰਨ ਤਾਰੇ ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

Remove ads
Loading related searches...

Wikiwand - on

Seamless Wikipedia browsing. On steroids.

Remove ads