ਸ਼ਮਸ਼ੇਰ ਸਿੰਘ ਦੂਲੋ
From Wikipedia, the free encyclopedia
Remove ads
ਸ਼ਮਸ਼ੇਰ ਸਿੰਘ ਦੂਲੋ, ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਕਾਰਕੁਨ ਹੈ।
Remove ads
ਆਰੰਭਕ ਜੀਵਨ
ਸ਼ਮਸ਼ੇਰ ਸਿੰਘ ਦੂਲੋ ਦਾ ਜਨਮ ਰਮਦਾਸੀਆ ਸਿੱਖ ਪਰਿਵਾਰ ਵਿੱਚ ਇੰਦਰ ਸਿੰਘ ਦੂਲੋ ਅਤੇ ਸਤਨਾਮ ਕੌਰ ਦੇ ਘਰ ਖੰਨਾ, ਪੰਜਾਬ ਵਿਖੇ ਹੋਇਆ ਸੀ। [1] ਉਸਨੇ ਬੀ.ਏ ਏ ਐਸ ਕਾਲਜ, ਖੰਨਾ ਤੋਂ ਅਤੇ ਐਲਐਲ.ਬੀ ਲਾਅ ਕਾਲਜ, ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਤੋਂ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਾਨੂੰਨ ਦੀ ਪ੍ਰੈਕਟਿਸ ਕੀਤੀ।
ਉਨ੍ਹਾਂ ਦਾ ਪੁੱਤਰ ਬਨਦੀਪ ਸਿੰਘ ਦੂਲੋ ਅਤੇ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ਦੇ ਮੈਂਬਰ ਹਨ। [2] [3] ਹਰਬੰਸ ਕੌਰ ਖੰਨਾ ਤੋਂ ਵਿਧਾਇਕ ਵੀ ਰਹੀ।
ਰਾਜਨੀਤੀ
ਸ਼ਮਸ਼ੇਰ ਸਿੰਘ ਖੰਨਾ ਤੋਂ 1980 ਅਤੇ 1992 ਵਿੱਚ ਦੋ ਵਾਰ ਵਿਧਾਨ ਸਭਾ ਦੇ ਮੈਂਬਰ ਬਣਿਆ ਅਤੇ ਆਬਕਾਰੀ ਅਤੇ ਕਰ ਰਾਜ ਮੰਤਰੀ ਵਜੋਂ ਸੇਵਾ ਨਿਭਾਈ। [4]
ਉਹ 13ਵੀਂ ਲੋਕ ਸਭਾ ਚੋਣਾਂ ਵਿੱਚ ਰੋਪੜ ਹਲਕੇ ਤੋਂ ਚੁਣਿਆ ਗਿਆ ਸੀ। [5]
ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਖੰਨਾ ਦੀ ਮੈਟਰੋਪੋਲੀਟਨ ਕੌਂਸਲ ਦਾ ਸਾਬਕਾ ਪ੍ਰਧਾਨ ਹੈ। ਬੈਂਕ ਆਫ਼ ਇੰਡੀਆ ਵਿੱਚ ਡਾਇਰੈਕਟਰ ਵਜੋਂ ਵੀ ਸੇਵਾ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸੈਨੇਟ ਦਾ ਮੈਂਬਰ ਰਿਹਾ। [6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads