ਸ਼ਮਸ ਤਬਰੇਜ਼ੀ

From Wikipedia, the free encyclopedia

ਸ਼ਮਸ ਤਬਰੇਜ਼ੀ
Remove ads

ਸ਼ਮਸ ਤਬਰੇਜ਼ੀ (ਫਾਰਸੀ ਪੂਰਾ ਨਾਮ: محمد بن علی بن ملک‌داد تبریزی شمس‌الدین، -ਸ਼ਮਸ-ਉਦ-ਦੀਨ ਮੁਹੰਮਦ ਬਿਨ ਅਲੀ ਬਿਨ ਮਲਿਕ ਦਾਦ, 1185-1248) (582 - 645 ਹਿਜਰੀ) ਇੱਕ ਫਾਰਸੀ ਭਾਸ਼ੀ [1][2][3] ਮੁਸਲਮਾਨ,[4] ਫਕੀਰ ਸਨ। ਉਹ ਅਜ਼ਰਬਾਈਜਾਨ ਦੇ ਤਬਰੇਜ਼ ਸ਼ਹਿਰ ਦੇ ਵਸਨੀਕ ਸਨ ਅਤੇ ਬੜੇ ਉਚਕੋਟੀ ਦੇ ਸੂਫੀ ਬਜ਼ੁਰਗ ਸਨ।[5] ਸ਼ਮਸ ਤਬਰੇਜ਼ੀ ਬਾਰੇ ਉਸ ਤਰ੍ਹਾਂ ਠੀਕ - ਠੀਕ ਜਾਣਕਾਰੀ ਨਹੀਂ ਮਿਲਦੀ ਜਿਵੇਂ ਰੂਮੀ ਬਾਰੇ ਮਿਲਦੀ ਹੈ। ਕੁੱਝ ਲੋਕ ਮੰਨਦੇ ਹਨ ਕਿ ਉਹ ਕਿਸੇ ਸਿਲਸਿਲੇ ਦੇ ਸੂਫੀ ਨਹੀਂ ਸਨ, ਬਸ ਇੱਕ ਘੁਮੰਤਰੂ ਦਰਵੇਸ਼ ਜਾਂ ਕਲੰਦਰ ਸਨ। ਇੱਕ ਹੋਰ ਸਰੋਤ ਤੋਂ ਇਹ ਵੀ ਹਵਾਲਾ ਮਿਲਦਾ ਹੈ ਕਿ ਸ਼ਮਸ ਕਿਸੇ ਦਾਦਾ ਹਸ਼ੀਸ਼ਿਨ ਸੰਪ੍ਰਦਾਏ ਦੇ ਨੇਤਾ ਹਸਨ ਬਿਨ ਸੱਬਾਹ ਦੇ ਨਾਇਬ ਸਨ।[6] ਬਾਅਦ ਵਿੱਚ ਸ਼ਮਸ ਦੇ ਵਾਲਿਦ ਸਾਹਿਬ ਨੇ ਸੁੰਨੀ ਇਸਲਾਮ ਕਬੂਲ ਕਰ ਲਿਆ। ਲੇਕਿਨ ਇਹ ਗੱਲ ਸ਼ੱਕੀ ਹੁੰਦੇ ਹੋਏ ਵੀ ਦਿਲਚਸਪ ਇਸ ਅਰਥ ਵਿੱਚ ਹੈ ਕਿ ਹਸ਼ੀਸ਼ਿਨ, ਇਸਮਾਇਲੀ ਸੰਪ੍ਰਦਾ ਦੀ ਇੱਕ ਟੁੱਟੀ ਹੋਈ ਸ਼ਾਖ਼ਾ ਸੀ। ਅਤੇ ਇਹ ਇਸਮਾਇਲੀ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੁਰਾਨ ਦੇ ਜ਼ਾਹਰਾ (manifest) ਨੂੰ ਨਕਾਰ ਕੇ ਬਾਤੀਨੀ (latent) ਯਾਨੀ ਛਿਪੇ ਹੋਏ ਅਰਥਾਂ ਉੱਤੇ ਜ਼ੋਰ ਦਿੱਤਾ, ਅਤੇ ਰੂਮੀ ਨੂੰ ਜ਼ਾਹਰਾ ਦੁਨੀਆਂ ਨੂੰ ਨਕਾਰ ਕੇ ਰੂਹ ਦੀ ਅੰਤਰਯਾਤਰਾ ਦੀ ਪ੍ਰੇਰਨਾ ਦੇਣ ਵਾਲੇ ਸ਼ਮਸ ਤਬਰੇਜ਼ੀ ਹੀ ਸਨ।

Thumb
ਖੋਈ ਸ਼ਹਿਰ ਵਿੱਚ ਸ਼ਮਸ ਤਬਰੇਜ਼ੀ ਦਾ ਮਕਬਰਾ
ਵਿਸ਼ੇਸ਼ ਤੱਥ ਸ਼ਮਸ ਤਬਰੇਜ਼ੀ ...
Remove ads

ਰੂਮੀ ਨਾਲ ਮੁਲਾਕਾਤ

15 ਨਵੰਬਰ 1244 ਨੂੰ ਮੌਲਾਨਾ ਰੂਮੀ ਦੀ ਇੱਕ ਮਰਦ ਪੁਰਾਸਰਾਰ ਸ਼ਮਸ-ਉਦ-ਦੀਨ ਮੁਹੰਮਦ ਬਿਨ ਅਲੀ ਬਿਨ ਮਲਿਕ ਦਾਦ ਦੀ ਮੁਲਾਕ਼ਾਤ ਹੋਈ ਜਿਨ੍ਹਾਂ ਦੀ ਜ਼ਾਤ ਵਿੱਚ ਹੱਦ ਦਰਜੇ ਖਿਚ ਸੀ। ਸ਼ਮਸ ਤਬਰੇਜ਼ ਨਾਲ ਇਸ ਮੁਲਾਕ਼ਾਤ ਨੇ ਮੌਲਾਨਾ ਰੂਮੀ ਦੀ ਕਾਇਆ ਹੀ ਪਲਟ ਕਰ ਰੱਖ ਦਿੱਤੀ। ਤਮਾਮ ਆਲੋਚਕ ਅਤੇ ਇਤਹਾਸਕਰ ਇੱਕਮੱਤ ਹੋ ਕੇ ਤਹਰੀਰ ਕਰਦੇ ਹਨ ਕਿ ਸ਼ਮਸ ਤਬਰੇਜ਼ ਉਲੂਮ ਜ਼ਾਹਰ ਵਿੱਚ ਮਾਹਰ, ਖੁਸ਼ਕਲਾਮ, ਸ਼ੀਰੀਨ ਜ਼ਬਾਂ ਅਤੇ ਅਜ਼ੀਂ ਬਾਲਾਤਰ ਆਂਕਿਆ ਜਜ਼ਬ-ਓ-ਸੁਲੂਕ ਦੀਆਂ ਮੰਜ਼ਿਲਾਂ ਤਹਿ ਕਰ ਚੁੱਕੇ ਸਨ। ਉਹ ਦਰਵੇਸ਼ਾਂ ਦੀ ਤਲਾਸ਼ ਵਿੱਚ ਸ਼ਹਿਰ ਦਰ ਸ਼ਹਿਰ ਘੁੰਮਦੇ ਫਿਰਦੇ ਸਨ। ਇਹੀ ਤਲਾਸ਼ ਉਨ੍ਹਾਂ ਨੂੰ ਕੋਨਿਆ ਵਿੱਚ ਵੀ ਲੈ ਆਈ। ਮੌਲਾਨਾ ਨੇ ਸ਼ਮਸ ਦੇ ਹੱਥ ਉੱਤੇ ਬੈਅਤ ਕੀਤੀ ਯਾਨੀ ਉਸਨੁ ਮੁਰਸ਼ਦ ਮੰਨਿਆ ਅਤੇ ਉਨ੍ਹਾਂ ਨੂੰ ਆਪਣੇ ਘਰ ਲੈ ਗਏ। ਵੱਖ ਵੱਖ ਬਿਆਨਾਂ ਤੋਂ ਇਹੀ ਨਤੀਜਾ ਨਿਕਲਦਾ ਹੈ ਕਿ ਹਜ਼ਰਤ ਸ਼ਮਸ ਦੋ ਸਾਲ ਦੇ ਲਗਪਗ ਰੂਮੀ ਦੇ ਨਾਲ ਰਹੇ। ਇੱਕ ਵਾਰ ਉਹ ਚਲੇ ਗਏ ਸਨ ਫਿਰ ਉਨ੍ਹਾਂ ਨੂੰ ਮੋੜ ਲਿਆਂਦਾ ਗਿਆ। ਦੂਜੀ ਦਫਾ ਜਾ ਕੇ ਵਾਪਸ ਨਾ ਪਰਤੇ। ਇੱਕ ਰਿਵਾਇਤ ਦੇ ਮੁਤਾਬਕ ਕਤਲ ਕਰ ਦਿੱਤੇ ਗਏ। ਰੂਮੀ ਦੀ ਰਹਿਨੁਮਾਈ ਸ਼ਮਸ ਤਬਰੇਜ਼ ਨੇ ਅਜਿਹੇ ਜੋਸ਼ੀਲੇ ਅੰਦਾਜ਼ ਵਿੱਚ ਫ਼ਰਮਾਈ ਕਿ ਰੂਮੀ ਨੇ ਉਨ੍ਹਾਂ ਦੀ ਸ਼ਾਨ ਵਿੱਚ ਨਿਹਾਇਤ ਦਿਲਫ਼ਰੇਬ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਤੋਂ ਜਜ਼ਬੇ ਦੀ ਗਹਿਰਾਈ ਅਤੇ ਸਮਰਪਣ ਦਾ ਪਤਾ ਚਲਦਾ ਹੈ। ਰੂਮੀ ਦੀ ਗ਼ਜ਼ਲ ਦਿਲ ਦੀ ਜ਼ਬਾਨ ਬਣੀ। ਆਪਬੀਤੀ ਅਤੇ ਦਿਲ ਤੇ ਲੱਗੇ ਹੋਏ ਇਸ਼ਕ ਦੇ ਦਾਗ ਬਿਆਨ ਹੋਏ। ਮੌਲਾਨਾ ਦਾ ਦੀਵਾਨ ਜਿਸਨੂੰ ਅਕਸਰ ਗਲਤੀ ਨਾਲ ਦੀਵਾਨ ਸ਼ਮਸ ਤਬਰੇਜ਼� ਸਮਝਿਆ ਜਾਂਦਾ ਹੈ ਇਸ ਬਜ਼ੁਰਗ ਨੂੰ ਮੌਲਾਨਾ ਦੀ ਅਕੀਦਤ-ਓ-ਇਰਾਦਤ ਦੀ ਲਾਜ਼ਵਾਲ ਯਾਦਗਾਰ ਹੈ। ਦੀਵਾਨ ਵਿੱਚ ਸ਼ਮਸ ਦਾ ਨਾਮ ਵਾਰ ਵਾਰ ਇਸ ਤਰ੍ਹਾਂ ਆਉਂਦਾ ਹੈ ਕਿ ਸਾਫ਼ ਪਤਾ ਚੱਲਦਾ ਹੈ ਕਿ ਸ਼ਾਇਰ ਦੇ ਇਲਾਵਾ ਕੋਈ ਹੋਰ ਸ਼ਖਸ ਮੁਰਾਦ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads