ਸ਼ਰੂਤੀ ਹਸਨ
From Wikipedia, the free encyclopedia
Remove ads
ਸ਼ਰੂਤੀ ਰਾਜਲਕਸ਼ਮੀ ਹਸਨ (ਜਨਮ 28 ਜਨਵਰੀ 1986) ਦੱਖਣੀ ਭਾਰਤ ਦੀਆਂ ਫ਼ਿਲਮਾਂ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੀ ਇੱਕ ਭਾਰਤੀ ਅਭਿਨੇਤਰੀ, ਗਾਇਕਾ, ਗੀਤਕਾਰ ਅਤੇ ਡਾਂਸਰ ਹੈ। ਉਸਦੇ ਮਾਤਾ ਪਿਤਾ ਸਾਰਿਕਾ ਅਤੇ ਕਮਲ ਹਸਨ ਫ਼ਿਲਮੀ ਸਿਤਾਰੇ ਹਨ।[2] ਆਪਣੇ ਸਫਲ ਕੈਰੀਅਰ ਵਿੱਚ ਸ਼ਰੂਤੀ ਨੇ ਫਿਲਮਫ਼ੈਅਰ ਅਵਾਰਡ ਪ੍ਰਾਪਤ ਕੀਤਾ ਅਤੇ ਇਸ ਨੇ ਆਪਣੇ ਆਪ ਨੂੰ ਦੱਖਣੀ ਭਾਰਤੀ ਸਿਨੇਮੇ ਦੀਆਂ ਅਭਿਨੇਤਰੀਆਂ ਵਿੱਚੋਂ ਅੱਗੇ ਲਿਆ ਕੇ ਖੜਾ ਕੀਤਾ।[3] ਸ਼ਰੂਤੀ ਨੇ ਆਪਣੀ ਅਭਿਨੇ ਦੀ ਸ਼ੁਰੂਆਤ ਐਕਸ਼ਨ ਡਰਾਮਾ ਫਿਲਮ ਲੱਕ ਰਾਹੀਂ ਕੀਤੀ। ਇਸ ਤੋਂ ਪਹਿਲਾਂ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ। 2012 ਵਿੱਚ ਉਸਨੇ ਹਿੰਦੀ ਫਿਲਮ ਦਬੰਗ ਦੇ ਤੇਲਗੂ ਰੀਮੇਕ ਗੱਬਰ ਸਿੰਘ' ਵਿੱਚ ਕੰਮ ਕੀਤਾ ਜੋ ਬਹੁਤ ਸਫਲ ਰਹੀ। ਤੇਲਗੂ ਫਿਲਮਾਂ ਦੇ ਨਾਲ ਨਾਲ ਇਹ ਹਿੰਦੀ ਫਿਲਮਾਂ ਵਿੱਚ ਵੀ ਇੱਕ ਵੱਡੀ ਅਭਿਨੇਤਰੀ ਬਣ ਕੇ ਉਭਰੀ। ਅਭਿਨੇ ਦੇ ਨਾਲ ਨਾਲ ਸ਼ਰੂਤੀ ਨੇ ਗਾਇਕੀ ਨਿਰਦੇਸ਼ਨ ਵੀ ਕੀਤਾ।
Remove ads
ਮੁੱਢਲਾ ਜੀਵਨ
ਸ਼ਰੂਤੀ ਹਸਨ ਦਾ ਜਨਮ ਮਦਰਾਸ ਵਿਖੇ (ਮੌਜੂਦਾ ਚੇਨਈ) ਅਦਾਕਾਰ ਕਮਲ ਹਸਨ ਅਤੇ ਸਾਰਿਕਾ ਦੇ ਘਰ ਹੋਇਆ।[4] ਉਸ ਦਾ ਪਿਤਾ ਤਾਮਿਲ ਹੈ, ਜਦੋਂ ਕਿ ਉਸ ਦੀ ਮਾਂ ਸਾਰਿਕਾ ਦਾ ਜਨਮ ਮਹਾਰਾਸ਼ਟਰ ਦੇ ਪਿਤਾ ਅਤੇ ਰਾਜਪੂਤ ਮਾਂ ਤੋਂ ਹੋਇਆ ਸੀ।[4][5] ਉਸਦੀ ਛੋਟੀ ਭੈਣ ਅਕਸ਼ਰਾ ਹਾਸਨ ਵੀ ਇੱਕ ਅਭਿਨੇਤਰੀ ਹੈ।[6] ਅਦਾਕਾਰ ਅਤੇ ਵਕੀਲ ਚਾਰਹੁਸਨ ਉਸਦਾ ਚਾਚਾ ਹੈ। ਉਸ ਦੀਆਂ ਚਚੇਰੀਆਂ ਭੈਣਾਂ ਅਨੁ ਹਸਨ ਅਤੇ ਸੁਹਾਸਿਨੀ ਮਨੀਰਤਨਮ ਅਭਿਨੇਤਰੀਆਂ ਹਨ। ਸ਼ਰੂਤੀ ਨੇ ਚੇਨਈ ਦੇ ਲੇਡੀ ਅੰਡੇਲ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਸੇਂਟ ਐਂਡਰਿਊਜ਼ ਕਾਲਜ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਲਈ ਮੁੰਬਈ ਚਲੀ ਗਈ।[7]
ਸ਼ਰੂਤੀ ਨੇ ਸਿਨੇਮਾ ਅਤੇ ਸੰਗੀਤ 'ਤੇ ਧਿਆਨ ਕੇਂਦ੍ਰਤ ਕੀਤਾ ਅਤੇ ਆਖਰਕਾਰ ਚੇਨੱਈ ਪਰਤਣ ਤੋਂ ਪਹਿਲਾਂ ਕੈਲੀਫੋਰਨੀਆ ਦੇ ਸੰਗੀਤ ਇੰਸਟੀਚਿਊਟ ਵਿਖੇ ਸੰਗੀਤ ਸਿੱਖਣਾ ਸ਼ੁਰੂ ਕੀਤਾ।[8]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads