ਬਲੂਤ
From Wikipedia, the free encyclopedia
Remove ads
ਬਲੂਤ ਇੱਕ ਤਰ੍ਹਾਂ ਦਾ ਰੁੱਖ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਓਕ ਕਿਹਾ ਜਾਂਦਾ ਹੈ। ਇਹ ਫਾਗੇਸੀਈ (Fagaceae) ਕੁਲ ਦੇ ਕੁਏਰਕਸ Quercus (/ˈkwɜːrkəs/;[1] ਲਾਤੀਨੀ "ਓਕ ਟਰੀ") ਗਣ ਦਾ ਰੁੱਖ ਹੈ। ਇਸ ਦੀਆਂ ਲਗਪਗ 600 ਪ੍ਰਜਾਤੀਆਂ ਮਿਲਦੀਆਂ ਹਨ। ਇਹ ਦਰਖਤ ਅਨੇਕ ਦੇਸ਼ਾਂ, ਪੂਰਬ ਵਿੱਚ ਮਲੇਸ਼ੀਆ ਅਤੇ ਚੀਨ ਤੋਂ ਲੈ ਕੇ ਹਿਮਾਲਾ ਅਤੇ ਕਾਕੇਸ਼ਸ ਖੇਤਰ ਹੁੰਦੇ ਹੋਏ, ਸਿਸਿਲੀ ਤੋਂ ਲੈ ਕੇ ਉੱਤਰ ਧਰੁਵੀ ਖੇਤਰ ਤੱਕ ਵਿੱਚ ਮਿਲਦਾ ਹੈ। ਉੱਤਰੀ ਅਮਰੀਕਾ ਵਿੱਚ ਵੀ ਇਹ ਉਪਜਦਾ ਹੈ। ਇਸ ਵਿੱਚ ਪਤਝੜੀ ਅਤੇ ਸਦਾਬਹਾਰ ਦੋਨੋਂ ਤਰ੍ਹਾਂ ਦੀਆਂ ਪ੍ਰਜਾਤੀਆਂ ਸ਼ਾਮਲ ਹਨ। ਸਭ ਤੋਂ ਵਧ ਪ੍ਰਜਾਤੀਆਂ ਉੱਤਰੀ ਅਮਰੀਕਾ ਵਿੱਚ ਮਿਲਦੀਆਂ ਹਨ ਜਿਥੇ ਇਕੱਲੇ ਯੂਨਾਇਟਡ ਸਟੇਟਸ ਵਿੱਚ ਹੀ ਲਗਪਗ 90 ਹਨ। ਮੈਕਸੀਕੋ ਵਿੱਚ 160 ਪ੍ਰਜਾਤੀਆਂ ਮਿਲਦੀਆਂ ਹਨ, ਜਿਹਨਾਂ ਵਿੱਚੋਂ 109 ਖਤਰੇ ਵਾਲੇ ਜ਼ੋਨ ਵਿੱਚ ਹਨ। ਓਕ ਵਿਭਿੰਨਤਾ ਦਾ ਦੂਜਾ ਵੱਡਾ ਕੇਂਦਰ ਚੀਨ ਹੈ, ਜਿਥੇ ਇਸ ਦੀਆਂ ਲਗਪਗ 100 ਪ੍ਰਜਾਤੀਆਂ ਮਿਲਦੀਆਂ ਹਨ।[2]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads