ਸ਼ਾਹਿਦ (ਫ਼ਿਲਮ)

2013 ਦੀ ਹਿੰਦੀ-ਭਾਸ਼ਾਈ ਫ਼ਿਲਮ From Wikipedia, the free encyclopedia

ਸ਼ਾਹਿਦ (ਫ਼ਿਲਮ)
Remove ads

ਸ਼ਾਹਿਦ 2013 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ, ਜੋ ਕਿ ਹੰਸਲ ਮਹਿਤਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਅਨੁਰਾਗ ਕਸ਼ਿਅਪ ਦੁਆਰਾ ਬਣਾਈ ਗਈ ਸੀ। ਇਹ ਫ਼ਿਲਮ ਸ਼ਾਹਿਦ ਆਜ਼ਮੀ ਨਾਮ ਦੇ ਇੱਕ ਵਕੀਲ ਦੀ ਜ਼ਿੰਦਗੀ ਉੱਪਰ ਆਧਾਰਿਤ ਸੀ, ਜੋ ਕਿ ਮਨੁੱਖੀ ਅਧਿਕਾਰ ਕਾਰਜਕਰਤਾ ਵੀ ਸੀ। ਇਸਨੂੰ 2010 ਵਿੱਚ ਮੁੰਬਈ ਵਿੱਚ ਕਤਲ ਕਰ ਦਿੱਤਾ ਗਿਆ ਸੀ।[3][4]

ਵਿਸ਼ੇਸ਼ ਤੱਥ ਸ਼ਾਹਿਦ, ਨਿਰਦੇਸ਼ਕ ...

ਇਸ ਫ਼ਿਲਮ ਦਾ ਵਰਲਡ ਪ੍ਰੀਮੀਅਰ 2012 ਦੇ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਉਤਸਵ ਦੌਰਾਨ ਸਤੰਬਰ 2012 ਵਿੱਚ 'ਸਿਟੀ ਟੂ ਸਿਟੀ' ਪ੍ਰੋਗਰਾਮ ਤਹਿਤ ਕੀਤਾ ਗਿਆ ਸੀ।[5][6] ਇਸ ਫ਼ਿਲਮ ਨੂੰ 18 ਅਕਤੂਬਰ 2013 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।[7] ਇਸ ਫ਼ਿਲਮ ਨੂੰ ਆਲੋਚਕਾਂ ਵੱਲੋਂ ਸਾਰਥਕ ਟਿੱਪਣੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਇਸ ਫ਼ਿਲਮ ਨੂੰ 61ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਸਭ ਤੋਂ ਵਧੀਆ ਅਦਾਕਾਰ ਅਤੇ ਸਭ ਤੋਂ ਵਧੀਆ ਫ਼ਿਲਮ ਨਿਰਦੇਸ਼ਕ ਲਈ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

ਸ਼ਾਹਿਦ ਆਜ਼ਮੀ ਦੀ ਅਸਲ ਜ਼ਿੰਦਗੀ ਬਾਰੇ 2004 ਵਿੱਚ "ਬਲੈਕ ਫ਼ਰਾਈਡੇ" ਨਾਮ ਦੀ ਫ਼ਿਲਮ ਵੀ ਬਣਾਈ ਗਈ ਸੀ ਪਰ ਇਹ ਫ਼ਿਲਮ ਸੈਂਸਰ ਬੋਰਡ ਦੁਆਰਾ ਰੋਕ ਦਿੱਤੀ ਗਈ ਸੀ। ਅਨੁਰਾਗ ਕਸ਼ਿਅਪ, ਜੋ ਕਿ ਬਲੈਕ ਫ਼ਰਾਈਡੇ ਦਾ ਨਿਰਦੇਸ਼ਕ ਸੀ, ਉਸਨੇ ਫਿਰ "ਸ਼ਾਹਿਦ" ਬਣਾਉਣ ਦਾ ਫੈਸਲਾ ਲਿਆ ਸੀ।[8]

Remove ads

ਕਾਸਟ

ਕਥਾਨਕ

ਸ਼ਾਹੀ ਅੰਸਾਰੀ (ਰਾਜ ਕੁਮਾਰ ਯਾਦਵ) ਨੂੰ ਮੁੰਬਈ ਪੁਲਿਸ ਨੇ ਉਦੋਂ 1992 ਦੇ ਬੰਮ ਧਮਾਕੇ ਵਿੱਚ ਕਥਿਤ ਤੌਰ 'ਤੇ ਅੱਤਵਾਦ ਫੈਲਾਉਣ ਦਾ ਦੋਸ਼ ਲਗਾ ਕੇ ਜੇਲ੍ਹ ਵਿੱਚ ਪਾ ਦਿੱਤਾ। ਇਸ ਘਟਨਾ ਵਿੱਚ ਸ਼ਾਹਿਦ ਨੂੰ ਨਜ਼ਦੀਕ ਤੋਂ ਜਾਨਣ ਵਾਲਾ ਹਰ ਕੋਈ ਹੈਰਾਨ ਹੁੰਦਾ ਹੈ। ਗਰੀਬ ਪਰਿਵਾਰ ਦੇ ਸ਼ਾਹਿਦ ਦਾ ਕਸੂਰ ਕੀ ਹੈ, ਇਸਦਾ ਪਤਾ ਉਸਨੂੰ ਆਪ ਅਤੇ ਉਸ ਦੇ ਪਰਿਵਾਰ ਨੂੰ ਵੀ ਨਹੀਂ ਹੈ। ਪੁਲਿਸ ਹਿਰਾਸਤ ਵਿੱਚ ਦਿਲ ਹਿਲਾ ਦੇਣ ਵਾਲੇ ਤਸੀਹਿਆਂ ਨੂੰ ਸਹਿਣ ਤੋਂ ਬਾਅਦ ਜੇਲ੍ਹ ਜਾਣ ਤੋਂ ਬਾਅਦ ਸ਼ਾਹਿਦ ਦੀ ਮੁਲਾਕਾਤ ਵਾਰ ਸਾਬ (ਕੇ ਕੇ ਮੇਨਨ) ਨਾਲ ਹੋਈ। ਵਾਰ ਸਾਬ ਨੂੰ ਮਿਲਣ ਤੋਂ ਬਾਅਦ ਸ਼ਾਹਿਦ ਨੂੰ ਅਹਿਸਾਸ ਹੋਇਆ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਜੇਲ੍ਹ ਵਿੱਚ ਬੰਦ ਉਹ ਇਕੱਲਾ ਹੀ ਨਹੀਂ ਹੈ। ਉਸਦੇ ਵਰਗੇ ਸੈਂਕੜੇ ਹੋਰ ਵੀ ਹਨ, ਜਿਨ੍ਹਾਂ ਨੂੰ ਪੁਲਿਸ ਨੇ ਸਿਰਫ ਸ਼ੱਕ ਦੇ ਅਧਾਰ ਤੇ ਥਰਡ ਡਿਗਰੀ ਟੋਰਚਰ ਦੇਣ ਤੋਂ ਬਾਅਦ ਵੀ ਗਿਰਫ਼ਤਾਰ ਕਰ ਰੱਖਿਆ ਹੈ। ਇੱਥੇ ਰਹਿ ਕੇ ਸ਼ਾਹਿਦ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਵਕਾਲਤ ਦੀ ਪੜ੍ਹਾਈ ਜਾਰੀ ਰੱਖੀ। ਇਸਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮਸ਼ਹੂਰ ਵਕੀਲ ਮੇਨਨ (ਤਿੱਗਮਾਂਸ਼ੂ ਧੂਲਿਆ) ਦੇ ਨਾਲ ਵਕਾਲਤ ਸ਼ੁਰੂ ਕੀਤੀ। ਸ਼ਾਹਿਦ ਦੀ ਵਕਾਲਤ ਦਾ ਮਕਸਦ ਉਹਨਾਂ ਬੇਗੁਨਾਹਾਂ ਨੂੰ ਜੇਲ੍ਹ ਤੋਂ ਬਾਹਰ ਕੱਢਣਾ ਸੀ, ਜਿਨ੍ਹਾਂ ਨੂੰ ਪੁਲਿਸ ਨੇ ਸਿਰਫ ਸ਼ੱਕ ਦੇ ਅਧਾਰ ਤੇ ਬੰਦ ਕਰ ਦਿੱਤਾ ਸੀ। ਘੱਟ ਗਿਣਤੀ ਸਮੂਹ ਦੇ ਉਹ ਸਾਰੇ ਲੋਕਾਂ ਦੀ ਕਨੂੰਨੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਗਲਤ ਦੋਸ਼ਾਂ ਵਿੱਚ ਜੇਲ੍ਹ ਵਿੱਚ ਪਾਇਆ ਗਿਆ ਹੈ। ਸ਼ਾਹਿਦ ਨੇ ਵਕਾਲਤ ਨੂੰ ਅਪਣਾਇਆ ਸੀ ਕਿ ਉਹ ਗਰੀਬ ਬੇਗੁਨਾਹਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਮਦਦ ਕਰ ਸਕੇ, ਜਿਨ੍ਹਾਂ ਕੋਲ ਕਾਨੂੰਨੀ ਲੜਾਈ ਲਈ ਕੋਈ ਪੈਸਾ ਨਹੀਂ ਹੈ। ਸ਼ਾਹਿਦ ਨੇ 2006 ਵਿੱਚ ਗੜ੍ਹਕੋਰ ਬੱਸ ਧਮਾਕੇ ਦੇ ਆਰੋਪੀ ਆਰਿਫ਼ ਪਾਨ ਵਾਲਾ ਨੂੰ ਬਰੀ ਕਰਾਇਆ, ਫਿਰ ਸਰਕਾਰੀ ਵਕੀਲ (ਵਿਪਿਨ ਸ਼ਰਮਾ) ਨਾਲ ਪੂਰੀਆਂ ਬਹਿਸਾਂ ਤੋਂ ਬਾਅਦ 26/11 ਦੇ ਆਰੋਪੀ ਫਹੀਮ ਅੰਸਾਰੀ ਨੂੰ ਵੀ ਬਰੀ ਕਰਾਇਆ। ਇਸ ਸਮੇਂ ਦੌਰਾਨ ਸ਼ਾਹਿਦ ਦੀ ਮੁਲਾਕਾਤ ਮਰੀਅਮ (ਪ੍ਰਭਲੀਨ ਸੰਧੂ) ਨਾਲ ਹੋਈ,ਉਹ ਆਪਣੇ ਪੁਰਖਿਆਂ ਦੀ ਜਾਇਦਾਦ ਨੂੰ ਪ੍ਰਾਪਤ ਕਰਨ ਲਈ ਮੁਕੱਦਮਾ ਲੜ ਰਹੀ ਸੀ। ਕੁਝ ਮੁਲਾਕਾਤਾਂ ਤੋਂ ਬਾਅਦ ਸ਼ਾਹਿਦ ਅਤੇ ਮਰੀਅਮ ਨਜਦੀਕ ਆ ਗਏ ਅਤੇ ਨਾਲ ਰਹਿਣ ਲੱਗੇ। ਨਾਲ ਹੀ ਉਹ ਆਪਣੀ ਵਕਾਲਤ ਜਾਰੀ ਕਰਦਾ ਹੈ ਪਰ ਧਾਰਮਿਕ ਕੱਟੜਪੰਥੀਆਂ ਨੂੰ 'ਸ਼ਾਹਿਦ' ਦੇ ਤੌਰ ਤਰੀਕੇ ਰਾਸ ਨਹੀਂ ਆਉਂਦੇ। ਉਸ ਨੂੰ ਧਮਕੀਆਂ ਮਿਲਦੀਆਂ ਹਨ ਕਿ ਉਹ ਆਪਣੀਆਂ 'ਹਰਕਤਾਂ' ਤੋਂ ਬਾਜ ਆ ਜਾਵੇ ਪਰ ਸ਼ਾਹਿਦ ਪੁਲਿਸ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਲਗਾਤਾਰ ਮਦਦ ਕਰਦਾ ਹੈ।

ਫਿਰ ਇੱਕ ਦਿਨ ਕੁਝ ਲੋਕ ਉਸਨੂੰ ਮਾਰ ਦਿੰਦੇ ਹਨ।

Remove ads

ਪ੍ਰਦਰਸ਼ਿਤ

ਸ਼ਾਹਿਦ ਦਾ ਥੀਏਟਰੀਕਲ ਰਿਲੀਜ਼ 18 ਅਕਤੂਬਰ 2013 ਨੂੰ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਲਗਭਗ 8 ਮਿਲੀਅਨ ਦੇ ਬਜਟ 'ਤੇ ਬਣਾਇਆ ਗਿਆ ਸੀ ਅਤੇ 400+ ਸਕਰੀਨਾਂ 'ਤੇ ਇਹ ਵਿਸ਼ਵਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ।[9]

ਬਾਕਸ ਆਫ਼ਿਸ

ਫ਼ਿਲਮ ਦੀ ਸ਼ੁਰੂਆਤ ਠੀਕ-ਠਾਕ ਹੀ ਹੋਈ ਸੀ। ਇਸ ਫ਼ਿਲਮ ਨੇ ਪਹਿਲੇ ਸ਼ਨੀਵਾਰ 20.5 ਮਿਲੀਅਨ ਦੀ ਕਮਾਈ ਕੀਤੀ। ਸ਼ਾਹਿਦ ਦੀ ਬਾਕਸ ਆਫ਼ਿਸ ਦੇ ਪਹਿਲੇ ਹਫ਼ਤੇ ਦੀ ਕਮਾਈ 26.5 ਮਿਲੀਅਨ ਰਹੀ ਸੀ।[10] ਇਸ ਫ਼ਿਲਮ ਨੇ ਵਿਸ਼ਵਭਰ ਵਿੱਚ ਬਾਕਸ ਆਫ਼ਿਸ 'ਤੇ 400 ਮਿਲੀਅਨ ਕਮਾਏ ਸਨ। ਫ਼ਿਲਮ ਦੇ ਬਜਟ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਇਸਦੀ ਕਮਾਈ ਦੇ ਤਹਿਤ, ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਹਿੱਟ ਫ਼ਿਲਮ ਕਰਾਰ ਦਿੱਤਾ ਗਿਆ ਸੀ।

ਪੁਰਸਕਾਰ

  • ਜੇਤੂ – ਫ਼ਿਲਮਫੇਅਰ ਸਭ ਤੋਂ ਵਧੀਆ ਅਦਾਕਾਰ (ਆਲੋਚਕ) - ਰਾਜਕੁਮਾਰ ਰਾਓ[11]
  • ਜੇਤੂ – ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ - ਰਾਜਕੁਮਾਰ ਰਾਓ[12]
  • ਜੇਤੂ – ਸਭ ਤੋਂ ਵਧੀਆ ਨਿਰਦੇਸ਼ਕ ਲਈ ਰਾਸ਼ਟਰੀ ਪੁਰਸਕਾਰ – ਹੰਸਲ ਮਹਿਤਾ
  • ਜੇਤੂ – ਸਭ ਤੋਂ ਵਧੀਆ ਸਕਰੀਨਪਲੇਅ ਲਈ ਸਕਰੀਨ ਅਵਾਰਡ – ਸਮੀਰ ਸਿੰਘ, ਹੰਸਲ ਮਹਿਤਾ, ਅਪੂਰਵਾ ਅਸਰਾਨੀ[13]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads