ਸ਼ਾਹੇਦ ਅਲੀ
From Wikipedia, the free encyclopedia
Remove ads
ਸ਼ਾਹੇਦ ਅਲੀ (24 ਮਈ 1925) – 6 ਨਵੰਬਰ 2001) ਬੰਗਲਾਦੇਸ਼ ਦਾ ਸਿੱਖਿਆ ਸ਼ਾਸਤਰੀ, ਸਭਿਆਚਾਰਕ ਕਾਰਕੁੰਨ ਅਤੇ ਇੱਕ ਲੇਖਕ ਸੀ।[1] ਉਹ ਇੱਕ ਪੱਤਰਕਾਰ ਵਜੋਂ ਕਈ ਰਸਾਲਿਆਂ ਦਾ ਸੰਪਾਦਕ ਅਤੇ ਇਸਲਾਮੀ ਸੰਗਠਨ "ਤਮਾਦੁੱਨ ਮਜਲਿਸ਼" ਦਾ ਸੰਸਥਾਪਕ ਸੀ। ਉਹ ਆਪਣੀ ਛੋਟੀ ਕਹਾਣੀ ਜਿਬਰੇਲਰ ਦਾਨਾ (ਗੈਬਰੀਅਲ ਵਿੰਗਜ਼) ਲਈ ਸਭ ਤੋਂ ਵੱਧ ਪ੍ਰਸਿੱਧ ਹੈ।
Remove ads
ਜ਼ਿੰਦਗੀ ਅਤੇ ਕੰਮ
ਅਲੀ ਦਾ ਜਨਮ ਸਿਲਹੱਟ ਵਿਚ ਹੋਇਆ ਸੀ ਅਤੇ ਨੌਂ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ। ਉਸਦੇ ਸਾਹਿਤਕ ਜੀਵਨ ਦੀ ਸ਼ੁਰੂਆਤ 1947 ਦੇ ਭਾਰਤੀ ਉਪ ਮਹਾਂਦੀਪ ਦੀ ਵੰਡ ਤੋਂ ਪਹਿਲਾਂ ਹੋਈ ਸੀ। ਉਸ ਦੀ ਪਹਿਲੀ ਕਹਾਣੀ ਅੱਸਰੂ (ਹੰਝੂ) 1940 ਵਿਚ ਪ੍ਰਕਾਸ਼ਤ ਹੋਈ ਸੀ ਜਦੋਂ ਉਹ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਸਨੇ 1944-1966 ਤੱਕ "ਪਰਾਵਤੀ" ਨਾਮਕ ਮੈਗਜ਼ੀਨ ਦੇ ਸੰਪਾਦਕ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ "ਸਾਯਨਿਕ" ਨਾਮਕ ਮੈਗਜ਼ੀਨ ਨਾਲ ਕੰਮ ਕਰਨ ਲਈ ਸ਼ਾਮਿਲ ਹੋ ਗਿਆ, ਜਿਸਨੇ ਬੰਗਾਲੀ ਭਾਸ਼ਾ ਲਹਿਰ ਦੇ ਬੈਨਰ ਵਜੋਂ ਕੰਮ ਕੀਤਾ. ਉਸਨੇ 1948-1950 ਤੱਕ ਸਯਨਿਕ ਦੇ ਸੰਪਾਦਕ ਵਜੋਂ ਕੰਮ ਕੀਤਾ। ਉਹ ਇਸਲਾਮੀ ਸੰਸਥਾ ਦੇ ਦੋ ਰਸਾਲਿਆਂ, "ਸਬੁਜ ਪਾਟਾ" ਅਤੇ "ਇਸਲਾਮਿਕ ਅਕਾਦਮੀ ਪਤ੍ਰਿਕਾ" ਦਾ ਸੰਪਾਦਕ ਵੀ ਰਿਹਾ। ਉਹ 1963-1982 ਤੱਕ ਅਲਾਮਾ ਇਕਬਾਲ ਸੰਗਸਾਦ ਮੈਗਜ਼ੀਨ ਵਿਚ ਸਰਗਰਮੀ ਨਾਲ ਸ਼ਾਮਿਲ ਸੀ। ਉਹ 1954 ਵਿਚ ਪੂਰਬੀ ਪਾਕਿਸਤਾਨ ਸਰਕਾਰ ਦੀ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ, ਪਰ 1958 ਵਿਚ ਜਦੋਂ ਅਯੂਬ ਖ਼ਾਨ ਨੇ ਮਾਰਸ਼ਲ ਲਾਅ ਲਾਗੂ ਕੀਤਾ ਤਾਂ ਉਸਨੇ ਰਾਜਨੀਤੀ ਛੱਡਣ ਦਾ ਫ਼ੈਸਲਾ ਕਰ ਲਿਆ।
Remove ads
ਕੰਮ ਦੀ ਸੂਚੀ
ਉਸ ਦੀਆਂ ਕੁਝ ਸਭ ਤੋਂ ਮਸ਼ਹੂਰ ਛੋਟੀਆਂ ਕਹਾਣੀਆਂ:
- ਜਿਬਰੇਲਰ ਦਾਨਾ (ਗੈਬਰੀਅਲ ਦੇ ਵਿੰਗ)
- ਇਕੀ ਸ਼ੋਮੋਟੋਲੈ (ਓਨ ਦ ਸੇਮ ਸੇਮ ਪਲੇਨ) [ਯੂਨੀਵਰਸਿਟੀ ਦੇ ਪਾਠਕ੍ਰਮ ਵਿਚ ਸ਼ਾਮਲ]
- ਸ਼ਾਹ ਨਜ਼ਰ (ਇਕ ਲਾੜੇ ਦਾ ਦਰਸ਼ਨ)
- ਅਮਰ ਕਹੀਨੀ (ਉਮਰ ਰਹਿਤ ਕਹਾਣੀ)
- ਨਟੂਨ ਜ਼ਮੀਂਦਾਰ (ਨਵਾਂ ਮਕਾਨ-ਮਾਲਕ)
ਬੰਗਾਲੀ ਵਿੱਚ ਅਨੁਵਾਦ ਕੰਮ:
- ਹੇਰੋਡੋਟਸ
- ਰੋਡ ਟੂ ਮੱਕਾ - ਮੁਹੰਮਦ ਅਸਦ
- ਫੰਡਾਮੈਂਟਲਜ ਆਫ ਇਕਨੋਮਿਕਸ
- ਹਿਸਟਰੀ ਆਫ ਪੋਲੀਟੀਕਲ ਥਿਊਰੀ
- ਇਸਲਾਮ ਇਨ ਬੰਗਲਾਦੇਸ਼
- ਇਕਨੋਮਿਕਸ ਆਰਡਰ ਆਫ ਇਸਲਾਮ
- ਮਾਡਰਨ ਸਾਇੰਸ ਐਂਡ ਮਾਡਰਨ ਪੀਪਲ'ਜ' ਹਿਸਟਰੀ
Remove ads
ਅਵਾਰਡ
- ਬੰਗਲਾ ਅਕਾਦਮੀ ਸਾਹਿਤਕ ਅਵਾਰਡ (1964)
- ਏਕੁਸ਼ੀ ਪਦਕ (1989)
- ਤਮਗਾ ਆਈ. ਇਮਤਿਆਜ਼ (1969)
- ਭਾਸ਼ਾ ਲਹਿਰ ਅਵਾਰਡ (1981)
- ਨਸੀਰੂਦੀਨ ਗੋਲਡ ਮੈਡਲ (1985)
- ਇਸਲਾਮੀ ਫਾਉਂਡੇਸ਼ਨ ਅਵਾਰਡ (1986)
- ਜੱਲਾਬਾਦ ਕਲੱਬ ਅਵਾਰਡ (1988)
- ਜੱਲਾਬਾਦ ਕਲੱਬ ਫੋਰਮ 21 ਫਰਵਰੀ ਅਤੇ ਸੁਤੰਤਰਤਾ ਪੁਰਸਕਾਰ (1990)
- ਬੰਗਲਾਦੇਸ਼ ਰਾਸ਼ਟਰੀ ਵਿਦਿਆਰਥੀ ਪੁਰਸਕਾਰ (ਇੰਗਲੈਂਡ) (1991)
- ਬੰਗਲਾਦੇਸ਼ ਇਸਲਾਮਿਕ ਸਕੂਲ (ਦੁਬਈ) ਸਾਹਿਤ ਅਵਾਰਡ (1992)
- ਕਵੀ ਫੋਰੂਕਾਹ ਯਾਦਗਾਰੀ ਅਵਾਰਡ (1997)
- ਰਾਗੀਬ ਰਬੇਆ ਸ਼ਿੱਟਾ ਪੁਰਸਕਾਰ (1998)
ਹਵਾਲੇ
Wikiwand - on
Seamless Wikipedia browsing. On steroids.
Remove ads