ਸ਼ਿਲਪਾ ਸ਼ਿੰਦੇ
From Wikipedia, the free encyclopedia
Remove ads
ਸ਼ਿਲਪਾ ਸ਼ਿੰਦੇ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਸ ਦੀ ਨਵੀਂ ਭੂਮਿਕਾ ਅੰਗੂਰੀ ਦੇਵੀ ਦੀ ਸੀ ਜਿਹੜੀ ਉਸਨੇ ਭਾਬੀ ਜੀ ਘਰ ਪਰ ਹੈ[1][2] ਵਿੱਚ ਕੀਤੀ।ਸ਼ਿੰਦੇ ਨੇ ਮਿਸ ਇੰਡੀਆ ਦਾ ਕਿਰਦਾਰ ਸੀਰੀਅਲ ਹਾਤਿਮ ਅਤੇ ਚਿਤ੍ਰਾ ਦਾ ਕਿਰਦਾਰ ਸੀਰੀਅਲ ਸੰਜੀਵਨੀ[3][4] ਵਿਚ ਕੀਤਾ। ਸ਼ਿੰਦੇ ਨੇ ਦੋ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ।[5]
ਸ਼ਿੰਦੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦਸੰਬਰ 1999 ਵਿੱਚ ਭਾਬੀ ਵਿੱਚ ਨਕਾਰਾਤਮਕ ਭੂਮਿਕਾ ਨਾਲ ਕੀਤੀ। ਉਹ ਫਿਲਮ ਅਮਰਪਾਲੀ ਅਤੇ ਮਿਹਿਰ [6] ਅਤੇ ਹਰੀ ਮਿਰਚੀ ਲਾਲ ਮਿਰਚੀ ਵਿੱਚ ਵੀ ਨਜ਼ਰ ਆਈ। ਉਸਨੇ ਚਿੜੀਆ ਘਰ ਵਿੱਚ ਕੋਇਲ ਦੀ ਭੂਮਿਕਾ ਨਿਭਾਈ।[7][8][9][10][11]
Remove ads
ਮੁੱਢਲਾ ਜੀਵਨ
ਸ਼ਿੰਦੇ ਦਾ ਜਨਮ 28 ਅਗਸਤ 1977 ਨੂੰ ਮਹਾਰਾਸ਼ਟਰੀਅਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਡਾ. ਸੱਤਿਆਦੇਵ ਸ਼ਿੰਦੇ, ਇੱਕ ਹਾਈ ਕੋਰਟ ਜੱਜ ਸਨ ਅਤੇ ਉਸ ਦੀ ਮਾਂ ਗੀਤਾ ਸੱਤਿਆਦੇਵ ਸ਼ਿੰਦੇ ਇੱਕ ਘਰੇਲੂ ਔਰਤ ਹੈ।[12] ਉਸ ਦੀਆਂ ਦੋ ਵੱਡੀਆਂ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਸ਼ਿੰਦੇ ਕੇ.ਸੀ. ਕਾਲਜ, ਮੁੰਬਈ, ਵਿੱਚ ਮਨੋਵਿਗਿਆਨ ਦੀ ਵਿਦਿਆਰਥੀ ਸੀ ਪਰ ਉਹ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਅਸਫਲ ਰਹੀ।[13] ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਕਾਨੂੰਨ ਦਾ ਅਧਿਐਨ ਕਰੇ, ਪਰ ਉਹ ਇਸ ਵਿਸ਼ੇ ਦਾ ਅਧਿਐਨ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ ਸੀ।
Remove ads
ਨਿੱਜੀ ਜੀਵਨ
ਸ਼ਿੰਦੇ ਟੀ.ਵੀ. ਸ਼ੋਅ "ਮਾਯਕਾ" (2007–2009) ਦੇ ਸੈੱਟ 'ਤੇ ਅਦਾਕਾਰ ਰੋਮਿਤ ਰਾਜ ਨੂੰ ਮਿਲੀ ਸੀ। ਦੋਵਾਂ ਨੇ ਜਲਦੀ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਵਿਆਹ 2009 ਵਿੱਚ ਹੋਇਆ ਸੀ ਪਰ ਵਿਆਹ ਉਦੋਂ ਰੱਦ ਕਰ ਦਿੱਤਾ ਗਿਆ ਜਦੋਂ ਸ਼ਿੰਦੇ, ਰਾਜ ਅਤੇ ਉਸ ਦੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਮਰੱਥ ਰਹੀ।[14][15]
ਸ਼ਿੰਦੇ ਡਿਪਰੈਸ਼ਨ ਵਿੱਚ ਚਲੀ ਗਈ ਸੀ ਜਦੋਂ ਉਸ ਦੇ ਪਿਤਾ ਦੀ ਅਲਜ਼ਾਈਮਰ ਰੋਗ ਨਾਲ 2013 ਵਿੱਚ ਮੌਤ ਹੋ ਗਈ ਸੀ। ਉਸ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਪੇਸ਼ੇ ਵਜੋਂ ਅਭਿਨੈ ਨੂੰ ਅਪਨਾਵੇ। ਸ਼ਿੰਦੇ ਨੇ ਕਿਹਾ, "ਉਹ ਕਦੇ ਨਹੀਂ ਚਾਹੁੰਦੇ ਸਨ ਕਿ ਮੈਂ ਅਭਿਨੈ ਵਿੱਚ ਸ਼ਾਮਲ ਹੋਵਾਂ ਪਰ ਜਦੋਂ ਮੈਂ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਮੈਨੂੰ ਇੱਕ ਸਾਲ ਦਾ ਸਮਾਂ ਦਿੱਤਾ ਅਤੇ ਮੈਂ ਇੱਕ ਅਭਿਨੇਤਰੀ ਬਣ ਗਈ। ਮੈਂ ਪਿਛਲੇ ਦੋ ਮਹੀਨਿਆਂ ਵਿੱਚ ਦਿਨ-ਰਾਤ ਉਨ੍ਹਾਂ ਨਾਲ ਰਹੀ ਅਤੇ ਹੁਣ ਉਹ ਚਲੇ ਗਏ ਹਨ।"[16]
Remove ads
ਕੈਰੀਅਰ
ਸ਼ਿੰਦੇ ਨੇ ਆਪਣੀ ਟੈਲੀਵਿਜ਼ਨ ਦੀ ਸ਼ੁਰੂਆਤ 1999 ਵਿੱਚ ਕੀਤੀ ਸੀ। ਉਹ ਸੀਰੀਅਲ "ਭਾਬੀ" (2002–08) ਵਿੱਚ ਆਪਣੀ ਭੂਮਿਕਾ ਲਈ ਸੁਰਖੀਆਂ ਵਿੱਚ ਆਈ ਸੀ। ਉਸ ਤੋਂ ਬਾਅਦ ਉਸ ਨੇ ਸੀਰੀਅਲ "ਕਭੀ ਆਏ ਨਾ ਜੁਦਾਈ" (2001–03) ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਸੰਜੀਵਨੀ (2002) ਵਿੱਚ ਚਿਤਰਾ ਦੀ ਭੂਮਿਕਾ ਨਿਭਾਈ।[17] ਉਸੇ ਸਾਲ 2002 ਵਿੱਚ ਉਸ ਨੇ ਆਮਰਪਾਲੀ (2002) ਵਿੱਚ ਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ, ਉਸ ਨੇ ਮਿਸ ਇੰਡੀਆ (2004) ਦੇ ਸ਼ੋਅ ਵਿੱਚ ਇੱਕ ਹੋਰ ਭੂਮਿਕਾ ਨਿਭਾਉਣਾ ਜਾਰੀ ਰੱਖੀ। ਜਨਵਰੀ 2004 ਵਿੱਚ, ਸ਼ਿੰਦੇ ਨੇ ਜਨਵਰੀ 2006 ਤੱਕ ਡੀ.ਡੀ. ਨੈਸ਼ਨਲ ਦੇ ਸ਼ੋਅ "ਮੇਹਰ - ਕਾਹਨੀ ਹੱਕ ਔਰ ਹਕੀਕਤ ਕੀ" ਵਿੱਚ ਬਰਾਬਰੀ ਲੀਡ ਨਿਭਾਈ। ਬਾਅਦ ਵਿੱਚ, ਉਹ ਸਟਾਰ ਪਲੱਸ ਦੇ ਸ਼ੋਅ "ਹਾਤਿਮ" ਵਿੱਚ ਵੇਖੀ ਗਈ। 2005 ਵਿੱਚ, ਸ਼ਿਲਪਾ ਨੇ ਜ਼ੀ ਟੀ.ਵੀ. ਦੇ "ਰੱਬਾ ਇਸ਼ਕ ਨਾ ਹੋਵੇ" ਵਿੱਚ 2006 ਤੱਕ ਇੱਕ ਭੂਮਿਕਾ ਨਿਭਾਈ। ਫਿਰ ਉਹ "ਬੇਟੀਆਂ ਅਪਨੀਆਂ ਯਾ ਪਰਾਇਆ ਧਨ" ਵਿੱਚ ਵੀਰਾ, ਹਰੀ ਮਿਰਚੀ ਲਾਲ ਮਿਰਚੀ[18], ਅਤੇ ਵਾਰਿਸ ਨੂੰ ਗਾਇਤਰੀ ਦੇ ਰੂਪ ਵਿੱਚ ਵੇਖਿਆ ਗਿਆ।
ਸ਼ਿੰਦੇ ਨੇ ਦੋ ਤੇਲਗੂ ਫ਼ਿਲਮਾਂ- ਦਸਾਰੀ ਨਾਰਾਇਣ ਰਾਓ ਦੀ ਛੀਨਾ ਅਤੇ ਸੁਰੇਸ਼ ਵਰਮਾ ਦੀ ਸ਼ਿਵਾਨੀ ਵਿੱਚ ਕੰਮ ਕੀਤਾ ਹੈ।[5]
ਟੈਲੀਵਿਜ਼ਨ
Remove ads
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads

