ਸ਼ੁਭਮਨ ਗਿੱਲ

ਭਾਰਤੀ ਕ੍ਰਿਕਟ ਖਿਡਾਰੀ From Wikipedia, the free encyclopedia

ਸ਼ੁਭਮਨ ਗਿੱਲ
Remove ads

ਸ਼ੁਭਮਨ ਗਿੱਲ (ਜਨਮ 8 ਸਤੰਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ ਖੇਡਦਾ ਹੈ।[2][3] ਉਹ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਟੀਮ ਦਾ ਉਪ-ਕਪਤਾਨ ਸੀ।[4] ਉਸ ਨੂੰ ਉਸੇ U-19 ਕ੍ਰਿਕਟ ਵਿਸ਼ਵ ਕੱਪ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਨਾਲ ਸਨਮਾਨਿਤ ਕੀਤਾ ਗਿਆ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਗਿੱਲ ਦੇ ਪਰਿਵਾਰ ਨੇ ਫ਼ਾਜ਼ਿਲਕਾ ਵਿੱਚ ਜ਼ਮੀਨ ਖ਼ਰੀਦੀ ਸੀ ਅਤੇ ਉੱਥੇ ਗਿੱਲ ਆਪਣੀ ਬੱਲੇਬਾਜੀ ਦਾ ਅਭਿਆਸ ਕਰਿਆ ਕਰਦਾ ਸੀ। ਉਸਦੇ ਪਿਤਾ ਨੇ ਆਪਣੇ ਪੁੱਤਰ ਦੇ ਹੁਨਰ ਨੂੰ ਪਛਾਣਦਿਆਂ ਹੋਇਆਂ ਆਪਣਾ ਘਰ ਪੀਸੀਏ ਸਟੇਡੀਅਮ ਕੋਲ ਮੋਹਾਲੀ ਲੈ ਲਿਆ।[5]

Remove ads

ਕਰੀਅਰ

ਦਸੰਬਰ 2017 ਵਿੱਚ, ਉਸਨੂੰ ਭਾਰਤ ਦੀ ਅੰਡਰ-19 ਟੀਮ ਦਾ ਉੱਪ-ਕਪਤਾਨ ਬਣਾ ਦਿੱਤਾ ਗਿਆ।[6][7] ਭਾਰਤ ਵੱਲੋਂ 372 ਦੌੜਾਂ ਬਣਾ ਕੇ ਉਹ ਲੀਡਿੰਗ ਰਨ-ਸਕੋਰਰ ਰਿਹਾ।[8] ਉਸਨੂੰ ਪਲੇਅਰ ਆਫ਼ ਦ ਸੀਰੀਜ਼ ਵੀ ਘੋਸ਼ਿਤ ਕੀਤਾ ਗਿਆ।[9]

ਇੰਡੀਅਨ ਪਰੀਮੀਅਰ ਲੀਗ

ਜਨਵਰੀ 2018 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਦੁਆਰਾ 1.8 crore (US$2,30,000) ਵਿੱਚ ਇੰਡੀਅਨ ਪ੍ਰੀਮੀਅਰ ਲੀਗ ਲਈ ਖ਼ਰੀਦਿਆ ਗਿਆ।[10][11]

2022-ਵਰਤਮਾਨ: ਗੁਜਰਾਤ ਟਾਇਟਨਸ

2022 ਵਿੱਚ, ਉਸਨੂੰ ਗੁਜਰਾਤ ਟਾਇਟਨਸ ਦੁਆਰਾ 8 crore (US$1.0 million) ਵਿੱਚ ਇੰਡੀਅਨ ਪ੍ਰੀਮੀਅਰ ਲੀਗ ਲਈ ਖ਼ਰੀਦਿਆ ਗਿਆ।[12] ਗਿੱਲ ਨੇ 2022 ਵਿੱਚ 483 ਦੌਡ਼ਾਂ ਬਣਾਈਆਂ ਸਨ ਅਤੇ ਟਾਈਟਨਜ਼ ਨੇ ਆਪਣੇ ਪਹਿਲੇ ਸਾਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ 2022 ਦਾ ਆਈ. ਪੀ. ਐੱਲ. ਜਿੱਤਿਆ ਸੀ।[13]

2023 ਦੇ ਸੀਜ਼ਨ ਵਿੱਚ, ਗਿੱਲ ਨੇ 890 ਦੌਡ਼ਾਂ ਬਣਾਈਆਂ, ਇੱਕ ਆਈ. ਪੀ. ਐੱਲ. ਸੀਜ਼ਨ ਵਿੱਚੋਂ ਹੁਣ ਤੱਕ ਦਾ ਦੂਜਾ ਸਭ ਤੋਂ ਵੱਧ ਦੌਡ਼ਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ[14] ਗਿੱਲ ਲਗਾਤਾਰ ਸੈਂਕਡ਼ੇ ਬਣਾਉਣ ਵਾਲੇ ਚੌਥੇ ਖਿਡਾਰੀ ਬਣ ਗਏ, SRH ਵਿਰੁੱਧ 101 ਅਤੇ RCB ਵਿਰੁੱਧ 104 *।[15][16]

ਵਿਸ਼ੇਸ਼ ਤੱਥ ਜੀਟੀ, ਇੰਡੀਅਨ ਪ੍ਰੀਮੀਅਰ ਲੀਗ ...
Remove ads

ਨਿੱਜੀ ਜੀਵਨ

ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਇੱਕ ਕਿਸਾਨ ਸਨ ਅਤੇ ਦੀਦਾਰ ਸਿੰਘ ਗਿੱਲ ਉਨ੍ਹਾਂ ਦੇ ਦਾਦਾ ਹਨ। ਉਸਦਾ ਜਨਮ ' ਚੱਕ ਖੇੜੇ ਵਾਲਾ ( ਚੱਕ ਜੈਮਲ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ)' ਪਿੰਡ ਵਿੱਚ ਹੋਇਆ ਸੀ, ਜੋ ਕਿ ਫਾਜ਼ਿਲਕਾ, ਪੰਜਾਬ ਦੀ ਜਲਾਲਾਬਾਦ ਤਹਿਸੀਲ ਦੇ ਨੇੜੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਮੌਜੂਦ ਹੈ।[17] ਸ਼ੁਭਮਨ ਗਿੱਲ ਦੀ ਇੱਕ ਭੈਣ ਹੈ ਅਤੇ ਉਸਦਾ ਨਾਮ ਸ਼ਾਹੀਨ ਗਿੱਲ ਹੈ।[18] ਉਸਦੇ ਪਿਤਾ ਲਖਵਿੰਦਰ ਨੇ ਗਿੱਲ ਦੇ ਅਭਿਆਸ ਲਈ ਉਸਦੇ ਖੇਤ ਵਿੱਚ ਇੱਕ ਕ੍ਰਿਕਟ ਗਰਾਊਂਡ ਅਤੇ ਖੇਡਣ ਲਈ ਇੱਕ ਮੈਦਾਨ ਬਣਾਇਆ,[19] ਉਹ ਪਿੰਡ ਦੇ ਮੁੰਡਿਆਂ ਨੂੰ ਆਪਣੇ ਲੜਕੇ ਦੀ ਵਿਕਟ ਲੈਣ ਲਈ ਚੁਣੌਤੀ ਦਿੰਦਾ ਸੀ ਅਤੇ ਜੇਕਰ ਉਹ ਸਫਲ ਹੁੰਦੇ ਤਾਂ ਉਹ ਉਹਨਾਂ ਨੂੰ ਇਸਦੇ ਲਈ 100 ਰੁਪਏ ਦਿੰਦੇ ਸਨ। ਲਖਵਿੰਦਰ ਸਿੰਘ ਅਨੁਸਾਰ ਉਸਨੇ ਆਪਣੇ ਪਿੰਡ ਵਿੱਚ ਖੇਤੀ ਛੱਡ ਦਿੱਤੀ ਅਤੇ ਆਪਣੇ ਲੜਕੇ ਨੂੰ ਪੇਸ਼ੇਵਰ ਕ੍ਰਿਕਟਰ ਬਣਾਉਣ ਲਈ ਮੋਹਾਲੀ ਆ ਗਿਆ। ਕੁਝ ਸਾਲਾਂ ਤੱਕ ਗਿੱਲ ਨੇ ਆਪਣੇ ਸਕੂਲ ਤੋਂ ਕੋਚਿੰਗ ਲਈ, ਜਦੋਂ ਉਸਦੇ ਪਿਤਾ ਨੇ ਉਸਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਕੈਡਮੀ ਵਿੱਚ ਦਾਖਲ ਕਰਵਾਇਆ।[20][21] ਗਿੱਲ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਆਪਣੇ ਪਿੰਡ ਵਿਚ ਬਿਤਾਏ। ਗਿੱਲ ਦੇ ਪਿਤਾ ਇੱਕ ਪੇਸ਼ੇਵਰ ਕ੍ਰਿਕਟਰ ਬਣਨਾ ਚਾਹੁੰਦੇ ਸਨ। ਗਿੱਲ ਦੀ ਬਚਪਨ ਵਿੱਚ ਹੀ ਖੇਤੀ ਵਿੱਚ ਰੁਚੀ ਸੀ ਅਤੇ ਉਹ ਅੱਜ ਵੀ ਆਪਣੇ ਪਿਤਾ ਅਨੁਸਾਰ ਖੇਤੀ ਕਰਨਾ ਚਾਹੁੰਦਾ ਹੈ। ਸ਼ੁਭਮਨ ਗਿੱਲ ਜਜ਼ਬਾਤੀ ਤੌਰ 'ਤੇ ਆਪਣੇ ਪਿੰਡ ਅਤੇ ਆਪਣੇ ਖੇਤ ਨਾਲ ਬਹੁਤ ਜੁੜੇ ਹੋਏ ਹਨ।[22][23]

Remove ads

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads