ਸ਼੍ਰੋਮਣੀ ਅਕਾਲੀ ਦਲ (ਗੁੰਝਲ-ਖੋਲ੍ਹ)

ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ From Wikipedia, the free encyclopedia

Remove ads

ਸ਼੍ਰੋਮਣੀ ਅਕਾਲੀ ਦਲ ਭਾਰਤ ਦੀਆਂ ਹੇਠ ਲਿਖੀਆਂ ਰਾਜਨੀਤਿਕ ਪਾਰਟੀਆਂ ਦਾ ਹਵਾਲਾ ਦੇ ਸਕਦਾ ਹੈ:

ਪੰਜਾਬ, ਭਾਰਤ ਦੀਆਂ ਸਿਆਸੀ ਪਾਰਟੀਆਂ

Remove ads

ਪੰਜਾਬ ਤੋਂ ਬਾਹਰ ਦੀਆਂ ਪਾਰਟੀਆਂ

  • ਸ਼੍ਰੋਮਣੀ ਅਕਾਲੀ ਦਲ ਦਿੱਲੀ: ਇਸਦੀ ਸਥਾਪਨਾ 1999 ਵਿੱਚ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਧੜੇ ਦੁਆਰਾ ਕੀਤੀ ਗਈ ਸੀ। ਇਸਦਾ ਕਾਰਨ ਉਹਨਾਂ ਨੇ ਬਾਦਲ ਦਾ ਆਰ.ਐਸ.ਐਸ. ਅਤੇ ਹਿੰਦੂ ਰਾਸ਼ਟਰਵਾਦੀ ਪਾਰਟੀ ਬੀ.ਜੇ.ਪੀ. ਨੂੰ ਸਹਿਯੋਗ ਨੂੰ ਦੱਸਿਆ ਹੈ। .
  • ਹਰਿਆਣਾ ਰਾਜ ਅਕਾਲੀ ਦਲ: ਇਸਦੀ ਸਥਾਪਨਾ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਇੱਕ ਧੜੇ ਨੇ ਉਪਰੋਕਤ ਦੱਸੇ ਕਾਰਨਾਂ ਦੇ ਕਾਰਨ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿੱਚ 1999 ਵਿੱਚ ਕੀਤੀ ਸੀ।

ਸਾਬਕਾ ਪਾਰਟੀਆਂ

  • ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) - ਇਸਦਾ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ (ਪੰਜਾਬ ਦਾ ਸਾਬਕਾ ਮੁੱਖ ਮੰਤਰੀ) ਸੀ। ਇਸਦੀ ਸਥਾਪਨਾ 2004 ਵਿੱਚ ਕੀਤੀ ਗਈ ਸੀ ਅਤੇ ਇਸ ਪਾਰਟੀ ਨੇ ਪੰਜਾਬ ਵਿੱਚ ਸਫਲਤਾ ਹਾਸਲ ਕਰਨ ਲਈ ਸੀਪੀਆਈ, ਸੀਪੀਐਮ ਅਤੇ ਪੀਪੀਪੀ ਨਾਲ ਗੱਠਜੋੜ ਕੀਤੇ ਸਨ।
  • ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ - ਇਸਦਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਸੀ ਅਤੇ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ 2003 ਵਿੱਚ ਮੁੜ ਤੋਂ ਰਲ ਗਈ ਸੀ।
  • ਸ਼੍ਰੋਮਣੀ ਅਕਾਲੀ ਦਲ (ਪੰਥਕ) - ਇਸਦਾ ਪ੍ਰਧਾਨ ਅਮਰਿੰਦਰ ਸਿੰਘ ਸੀ ਅਤੇ ਇਹ ਮਗਰੋਂ 1997 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ।
  • ਯੂਨਾਇਟਿਡ ਅਕਾਲੀ ਦਲ - ਜਿਸਦਾ ਪ੍ਰਧਾਨ ਭਾਈ ਮੋਹਕਮ ਸਿੰਘ ਹੈ। ਇਸਦੀ ਸਥਾਪਨਾ ਸਾਂਝੇ ਸਿੱਖ ਅੰਦੋਲਨ ਅਤੇ ਇਨਸਾਫ਼ ਲਹਿਰ ਦੇ ਆਗੂਆ ਦੁਆਰਾ 22 ਨਵੰਬਰ 2014 ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ।
  • ਸ਼੍ਰੋਮਣੀ ਅਕਾਲੀ ਦਲ (ਟਕਸਾਲੀ) - ਇਹ ਪਾਰਟੀ 2021 ਵਿੱਚ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨਾਲ਼ ਰਲ ਗਈ।
  • ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) - ਇਹ ਪਾਰਟੀ 1996 ਵਿੱਚ ਬਣਾਈ ਗਈ, 2004 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਗਈ, 2020 ਵਿੱਚ ਦੁਬਾਰਾ ਸਥਾਪਿਤ ਕੀਤੀ ਗਈ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਰਲ ਗਈ।
  • ਸ਼੍ਰੋਮਣੀ ਅਕਾਲੀ ਦਲ (ਸੰਯੁਕਤ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), 2021 ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾਉਣ ਲਈ ਮਿਲ ਗਏ। 2024 ਵਿੱਚ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਰਲ ਗਈ।
Loading related searches...

Wikiwand - on

Seamless Wikipedia browsing. On steroids.

Remove ads