ਸਾਈਬੇਰੀਆਈ ਸ਼ੇਰ
From Wikipedia, the free encyclopedia
Remove ads
ਸਾਈਬੇਰੀਆਈ ਸ਼ੇਰ (Panthera tigris altaica: ਇਸ ਨੂੰ ਅਮੁਰ, ਮੇਨਚੂਰੀਅਨ, ਆਲਟੈਕ, ਕੋਰੀਅਨ, ਜਾਂ ਉੱਤਰੀ ਚੀਨੀ ਸ਼ੇਰ ਵੀ ਕਿਹਾ ਜਾਂਦਾ ਹੈ) ਸਾਈਬੇਰੀਆ ਵਿੱਚ ਅਮੁਰ ਅਤੇ ਉਸਾਉਰੀ ਦਰਿਆਵਾਂ ਦੇ ਖੇਤਰ ਪਰਾਈਮੋਰਸਕੀ ਕਰਾਏ ਅਤੇ ਖਾਬਰੋਵਸਕ ਕਰਾਏ ਵਿੱਚ ਪਾਇਆ ਜਾਂਦਾ ਹੈ। ਇਹ ਬਾਘਾਂ ਦੀ ਸਭ ਤੋਂ ਵੱਡੀ ਕਿਸਮ ਮੰਨੀ ਜਾਂਦੀ ਹੈ। ਨਰ ਸਾਈਬੇਰੀਆਈ ਸ਼ੇਰ ਦੀ ਲੰਬਾਈ 190-230 ਸੈਂਟੀਮੀਟਰ ਅਤੇ ਭਾਰ ਤਕਰੀਬਨ 227 ਕਿੱਲੋਗ੍ਰਾਮ ਹੁੰਦਾ ਹੈ। ਇਸ ਦੀ ਖੱਲ ਮੋਟੀ ਅਤੇ ਘੱਟ ਧਾਰੀਆਂ ਵਾਲ਼ੀ ਹੁੰਦੀ ਹੈ। ਰਿਕਾਰਡ ਵਿੱਚ ਸਭ ਤੋਂ ਭਾਰਾ ਸਾਈਬੇਰੀਆਈ ਸ਼ੇਰ 284 ਕਿੱਲੋਗ੍ਰਾਮ ਦਾ ਸੀ।[2] ਛੇ ਮਹੀਨੇ ਦਾ ਸਾਈਬੇਰੀਆਈ ਸ਼ੇਰ ਇੱਕ ਵੱਡੇ ਲੈਪਰਡ ਜਿੰਨਾ ਹੋ ਜਾਂਦਾ ਹੈ। ਇਸ ਦੀ ਜੰਗਲੀ ਜਨ-ਸੰਖਿਆ 450-500 ਦੱਸੀ ਗਈ ਸੀ। ਸੰਨ 2009 ਦੇ ਵਿੱਚ ਜੀਨੀ ਘੋਖ ਰਾਹੀਂ ਇਹ ਪਤਾ ਲਗਾਇਆ ਗਿਆ ਸੀ ਕਿ ਕੈਸਪੀਅਨ ਸ਼ੇਰ ਅਤੇ ਸਾਈਬੇਰੀਆਈ ਸ਼ੇਰ ਇੱਕੋ ਹੀ ਕਿਸਮ ਹੈ। ਪਹਿਲਾਂ ਕੈਸਪੀਅਨ ਸ਼ੇਰ ਨੂੰ ਸ਼ੇਰ ਦੀ ਵੱਖਰੀ ਕਿਸਮ ਸਮਝਿਆ ਜਾਂਦਾ ਸੀ।[3][4]

Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads